Back ArrowLogo
Info
Profile

ਜੋ ਚਲ ਆਵੇ ਝੰਡੇ ਹੇਠਾਂ, ਤੋਬਾ ਮੁਖੋਂ ਉਚਾਰੇ।

ਉਸ ਦੇ ਪਾਪ ਕਮਾਏ ਪਿਛਲੇ, ਬਖਸ਼ੇ ਜਾਵਨ ਸਾਰੇ।

ਅੱਲਾ ਅੱਗੇ ਭਰੇ ਸ਼ਫਾਇਤ, ਆਪ ਰਸੂਲ ਖਲੋ ਕੇ।

ਵਿਚ ਬਹਿਸ਼ਤਾਂ ਉੱਮਤ ਤਾਈਂ, ਵਾੜੇ ਅੱਗੇ ਹੋ ਕੇ।

ਜਿਨ੍ਹਾਂ ਬਹਿਸ਼ਤਾਂ ਦੇ ਵਿਚ ਹਾਜ਼ਰ, ਹੂਰਾਂ ਤੇ ਗਿਲਮਾਨਾਂ।

ਪੱਖਾ ਝੱਲਣ ਟਹਿਲ ਕਮਾਵਣ, ਸੁਖ ਦੇਵਣ ਮਨ ਭਾਨਾ।

ਮੇਵੇਦਾਰ ਦਰੱਖਤ ਬਹਿਸ਼ਤਾਂ, ਦੇ ਵਿਚ ਐਸੇ ਲੱਗੇ।

ਜਿਸ ਫਲ ਦੇ ਵਲ ਨਜ਼ਰ ਉਠਾਓ, ਡਿੱਗੇ ਆ ਕੇ ਅੱਗੇ।

ਸੇਬ, ਖਜੂਰ, ਅੰਗੂਰ, ਸਾਉਗੀ, ਐਸੀ ਲੱਜ਼ਤ ਦੇਂਦੇ।

ਨਾ ਵਿਚ ਗਿਟਕ ਨਾ ਉੱਪਰ ਛਿੱਲੜ, ਘਿਉ ਦੇ ਘੁੱਟ ਭਰੇਂਦੇ।

ਨਹਿਰਾਂ ਵਗਣ ਸ਼ਰਾਬ ਦੀਆਂ ਕੰਢੇ 'ਤੇ ਧਰੀ ਸੁਰਾਹੀ।

ਜਦ ਜੀ ਆਵੇ ਭਰ ਭਰ ਪੀਵੇ ਕੋਈ ਨਹੀਂ ਮਨਾਹੀ।

ਹੋਰ ਆਰਾਮ ਜਗਤ ਵਿਚ ਜੇਹੜੇ, ਇਸ ਤੋਂ ਸੌ ਗੁਣ ਚੰਗੇ।

ਮੋਮਨ ਹੋਯਾਂ ਵਿਚ ਬਹਿਸ਼ਤਾਂ, ਆ ਮਿਲਦੇ ਅਣਮੰਗੇ।

ਪਰ ਜੋ ਕਾਫ਼ਰ ਹੋ ਕੇ ਮਰਦਾ, ਦੋਜ਼ਖ ਦੇ ਵਿਚ ਜਾਵੇ।

ਸ਼ੋਰ ਕੁਕਾਰਾਂ ਦੂਰੋਂ ਸੁਣ ਕੇ, ਲੋਹੂ ਸੁੱਕਦਾ ਜਾਵੇ।

ਕਈ ਹਜ਼ਾਰਾਂ ਮਣ ਦੇ ਪੱਥਰ, ਉੱਪਰ ਉਸ ਦੇ ਪੈਂਦੇ।

ਬਾਰ ਬਾਰ ਜਿਵਾ ਕੇ ਉਸ ਨੂੰ, ਵੈਰ ਫਰਿਸ਼ਤੇ ਲੈਂਦੇ।

ਸੋ ਤੂੰ ਦੀਨ ਕਬੂਲ ਅਸਾਡਾ, ਦੁਨੀਆਂ ਦਾ ਸੁਖ ਪਾਸੇਂ।

ਵਿਚ ਇਮਾਨ ਮੌਤ ਜਦ ਆਸੀ, ਸਿੱਧਾ ਜੰਨਤ ਜਾਸੇਂ।

 

ਸਿਦਕ ਦੇ ਪੁੰਜ

ਭਾਈ ਦਇਆਲਾ ਜੀ ਦਾ ਤਿਆਗ ਭਰਿਆ ਜਵਾਬ

ਭਾਈ ਦਇਆਲਾ ਜੀ ਬੋਲੇ, “ਸੁਣ ਮੁੱਲਾਂ ਉਪਕਾਰੀ।

ਜਾਣ ਲਈ ਮੈਂ ਤੇਰੀ ਤੇ, ਇਸ ਸ਼ਾਹ ਦੀ ਸੋਭਾ ਸਾਰੀ।

ਠੇਕਾ ਤੁਸਾਂ ਮੰਗਾਯਾ ਹੈ, ਜੰਨਤ ਦਾ ਕੋਈ ਜਾਣੇ।

ਜਾਇਦਾਦ ਹੈ ਘਰ ਦੀ ਬਣੀ, ਬਹਿਸ਼ਤ ਤੁਹਾਡੇ ਭਾਣੇ।

ਜਿਸ ਨੂੰ ਜੀ ਚਾਹੇ ਲੰਘਵਾਓ, ਚਾਹੇ ਪਰੇ ਹਟਾਓ।

ਚਾਹੇ ਵਿੱਚ ਬਹਿਸ਼ਤਾਂ ਘੱਲੋ, ਚਾਹੇ ਦੋਜ਼ਖ ਪਾਓ।

ਪਰਉਪਕਾਰ ਤੁਹਾਡੇ ਦਾ ਮੈਂ, ਕਰਦਾ ਸ਼ੁਕਰ ਜ਼ਰੂਰੀ।

 ਪਰ ਮੈਨੂੰ ਤੇਰੇ ਵਾਕਾਂ ਉੱਪਰ, ਨਹੀਂ ਤਸੱਲੀ ਪੂਰੀ।

39 / 173
Previous
Next