Back ArrowLogo
Info
Profile

ਪਰ ਦੇਸ਼ ਪਯਾਰ ਦੀ ਅਗਨ ਲਗਨ ਸੀ ਐਸੀ ਲਾਈ।

ਦੀਨਾਂ ਦੀ ਰੱਖਯਾ ਹੇਤ ਤਲੀ ਪਰ ਜਾਨ ਟਿਕਾਈ।

ਇਹ ਮਨ ਵਿਚ ਸੀ ਅਭਿਲਾਖ, ਆਪਣਾ ਸਰਬੰਸ ਲਾ ਕੇ।

ਲੈਣਾ ਹੈ ਦੇਸ਼ ਬਚਾਇ, ਪੁੱਤ੍ਰ ਵਿਚ ਜੰਗ ਕਟਾ ਕੇ।

ਇਸ ਪਰੁਪਕਾਰ ਦੇ ਚਾਉ ਚਿੱਤ ਵਿਚ ਡੇਰਾ ਪਾਯਾ।

ਅਰ ਲਾਲ ਤੋਰਦਿਆਂ ਗੁਰੂ ਰਤਾ ਨਹਿ ਮਨ ਭਰਮਾਯਾ।

ਐਉਂ ਸਜ ਸਜਾ ਕੇ ਕੁਮਾਰ ਕਰਾਈ ਤੁਰਤ ਚੜ੍ਹਾਈ।

ਅਰ ਪੰਜ ਸਿੰਘਾਂ ਦੀ ਫੌਜ ਤਾਬਿਆ ਨਾਲ ਕਰਾਈ।

ਇਹ ਸਮਾਂ ਭਿ ਕਿਹਾ ਅਚਰਜ ਜਿਹਾ ਅਰ ਦਰਦਮਈ ਸੀ।

ਇਕ ਪਿਤਾ ਪੁਤ੍ਰ ਦੀ ਆਂਦਰ ਮਾਨੋ ਟੁੱਟ ਰਹੀ ਸੀ।

ਸੱਤ੍ਯ ਧਰਮ ਵਾਸਤੇ ਪਿਤਾ ਪੁੱਤਰ ਨੂੰ ਤੋਰ ਰਿਹਾ ਸੀ।

ਕੁਰਬਾਨ ਕਰਨ ਹਿਤ ਜਿਗਰੋਂ ਬੋਟੀ ਤੋੜ ਰਿਹਾ ਸੀ।

ਸਾਹਿਬ ਜੁਝਾਰ ਸਿੰਘ ਲਾੜਾ ਬਣ ਕੇ ਘੋੜੀ ਚੜ੍ਹਿਆ।

ਹੱਥ ਗਾਨਾ ਮੌਤ ਬਨ੍ਹਾਇ ਯੁੱਧ ਭੂਮੀ ਵਿਚ ਵੜਿਆ।

ਸੂਰੇ ਹਨ ਜਾਂਞੀ ਨਾਲ ਜਾ ਰਹੇ ਕਾਜ ਕਰਾਵਨ।

ਅਰ 'ਕੁਰਬਾਨੀ ਦੀ ਮੌਤ' ਬਹੂ ਦੇ ਨਾਲ ਵਿਆਹਨ।

 

ਦੇਸ਼ ਦੇ ਕਸ਼ਟਾਂ ਦੀ ਜਗ ਵੇਦੀ ਵਿਚ ਆਹੂਤੀ

ਜਗ ਵੇਦੀ ਸੀ ਤੱਯਾਰ ਦੇਸ਼ ਦੇ ਕਸ਼ਟਾਂ ਵਾਲੀ।

ਇਹ ਹਵਨ ਹੋਣ ਨੂੰ ਚਲੇ ਚਿੱਤ ਵਿਚ ਧਾਰ ਖੁਸ਼ਾਲੀ।

ਮਨ ਰਿਹਾ ਉਛਾਲੇ ਮਾਰ ਭੁਜਾਂ ਵਿਚ ਜੋਸ਼ ਭਰ ਗਿਆ।

ਅੱਖਾਂ ਵਿਚ ਪ੍ਰੇਮ ਖੁਮਾਰ ਭਵਾਂ ਪਰ ਰੋਹ ਚੜ੍ਹ ਗਿਆ।

ਨਿਕਲੇ ਕਿਲਕਾਰੇ ਮਾਰ ਬੀਰ ਰਸ ਮੱਤੇ ਸੂਰੇ।

ਹਿਰਦੇ ਹਨ ਬੇ-ਪਰਵਾਹ, ਪ੍ਰੇਮ ਦੀ ਮਦ ਵਿਚ ਪੂਰੇ।

ਹੋਲੀ ਇਕ ਦਈ ਮਚਾਇ ਵਿਚ ਮੈਦਾਨ ਉਤਰ ਕੇ।

ਲੋਥਾਂ ਦੇ ਲਾਏ ਢੇਰ ਤੇਗ਼ ਨੇ ਟੋਟੇ ਕਰ ਕੇ।

ਵੈਰੀ ਦੇ ਹਿਰਦੇ ਜਾਇ ਖੁੱਭੇ ਜਦ ਤੇਜ਼ ਕਟਾਰੀ।

ਇਉਂ ਨਿਕਲੇ ਲੋਹੂ ਧਾਰ ਫਾਗ ਦੀ ਜਿਉਂ ਪਿਚਕਾਰੀ।

ਬਿਜਲੀ ਵਤ ਚਿਲਕ ਕਟਾਰ ਪਏ ਵੈਰੀ ਪਰ ਜਾ ਕੇ।

ਅਰ ਉੱਠੇ ਹੋ ਕੇ ਲਾਲ ਲਹੂ ਵਿਚ ਪਯਾਸ ਬੁਝਾ ਕੇ।

ਇਕ ਪਲਕ ਝਲਕ ਵਿਚ ਰੰਗ ਬਾਲ ਨੇ ਉਹ ਦਿਖਲਾਯਾ।

ਲਹੂ ਦਾ ਇਕ ਦਰਯਾਇ ਧਰਤ 'ਤੇ ਚਾਇ ਵਗਾਯਾ।

47 / 173
Previous
Next