ਦੋਹਿਰਾ॥
ਧਰਮ ਜੁੱਧ ਵਿੱਚ ਜੂਝ ਕੇ ਦਸਮ ਗੁਰੂ ਦੇ ਲਾਲ।
ਜਸ ਦਾ ਟਿੱਕਾ ਲੈ ਗਏ ਜਗ ਤੋਂ ਆਪਣੇ ਨਾਲ।
ਦੇਸ਼ ਦਾ ਧਰਮ ਤੇ ਸੱਤਿਆ ਜਾਨਾਂ ਵਾਰ ਕੇ ਬਚਾ ਲਈ
ਕਬਿੱਤ॥
ਜੂਝ ਗਏ ਜੁੱਧ ਵਿਚ ਲਾਲ ਦਸਮੇਸ਼ ਜੀ ਦੇ,
ਦੇਸ਼ ਦਾ ਧਰਮ ਅਤੇ ਸੱਤਿਆ ਬਚਾਇ ਕੇ।
ਗਏ ਪਰਲੋਕ ਮੁਖ ਉੱਜਲ ਦਿਦਾਰ ਦੇਣ,
ਜੱਸ ਤੇ ਬਹਾਦਰੀ ਦਾ ਟਿੱਕਾ ਮੱਥੇ ਲਾਇ ਕੇ।
ਪੋਹ ਦਿਨ ਅੱਠਵੀਂ ਦੀ ਯਾਦਗਾਰ ਅੱਜ ਤੀਕ,
ਵਿਚ ਚਮਕੌਰ ਦੇ ਲੁਕਾਈ ਜੁੜੇ ਆਇ ਕੇ।
ਧਰਮੀਆਂ ਦੀ ਯਾਦ ਸਦਾ ਜੱਗ 'ਤੇ ਅਟੱਲ ਰਹੇ,
ਢੁੱਕਦੀਆਂ ਸੰਗਤਾਂ ਨੂੰ ਵੇਖ ਲਵੋ ਜਾਇ ਕੇ।
ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ
ਸ੍ਰੀ ਕਲਗੀਧਰ ਜਦ ਸੁਣੀ ਜੂਝ ਗਯਾ ਪੁਤ੍ਰ ਪਿਆਰਾ।
ਤਦ ਧੰਨ੍ਯਵਾਦ ਅਕਾਲ ਪੁਰਖ ਦੇ ਪਾਸ ਉਚਾਰਾ।
ਹੋ ਕਰੁਣਾ ਮਯ ! ਇਹ ਦਾਤ ਆਪ ਦੀ ਬਖਸ਼ੀ ਹੋਈ।
ਸਾਡੇ ਪਹਿ ਸੀਗ ਅਮਾਨ ਨਹੀਂ ਸੀ ਦਾਵਾ ਕੋਈ।
ਚੰਗਾ ਹੋਯਾ ਇਹ ਜੂਝ ਜੰਗ ਵਿਚ ਜਾ ਰਹੇ ਹਨ।
ਅਪਨਾ ਕਰ ਸਫਲਾ ਜਨਮ ਆਪ ਪਹਿ ਆਇ ਰਹੇ ਹਨ।
ਬਖ਼ਸ਼ਸ਼ ਇਨ੍ਹਾਂ ਪਰ ਕਰੋ ਆਪਣੇ ਚਰਨੀਂ ਲਾਣਾ।
ਅਰ ਦੁਖੀ ਦੇਸ਼ ਪਰ ਸੀਘਰ ਆਪਣੀ ਮੇਹਰਵਸਾਣਾ।
ਇਕ ਪਾਸੇ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੇ ਪੰਜ ਪਿਆਰੇ ਸਿੰਘਾਂ ਨਾਲ ਹੀ ਦੂਜੇ ਦੇ ਪਾਸੇ ਸਾਰੇ ਬਾਦਸ਼ਾਹੀ ਦਲ ਦਾ ਮੁਕਾਬਲਾ ਕਰਦੇ ਹਨ
ਹੁਣ ਮੁੱਕੀ ਆਪਣੀ ਫੌਜ ਰਹਿ ਗਏ ਪੰਜ ਪਿਆਰੇ।
ਸ੍ਰੀ ਕਲਗੀਧਰ ਨੇ ਆਪ ਲੜਨ ਦੇ ਕਰੇ ਤਿਆਰੇ।
ਪਰ ਸਿੰਘਾਂ ਕੀਤੀ ਬਿਨੈ ਸਮਾਂ ਇਹ ਨਹੀਂ ਲੜਨ ਦਾ।
ਕਰਨਾ ਹੈ ਅਜੇ ਉਪਾਉ ਆਪਣੇ ਕਸ਼ਟ ਹਰਨ ਦਾ।
ਇਸ ਸਮੇਂ ਤੁਰ ਗਏ ਆਪ ਜਿ ਸਿੱਖੀ ਛੋੜ ਨਿਮਾਣੀ।