ਤਦ ਦੇਸ਼ ਹੋਊਗਾ ਨਿਰਮੂਲ ਕਿਸੇ ਨਹੀਂ ਦੇਣਾ ਪਾਣੀ।
ਇਹ ਬਿਨਤੀ ਸੁਣ ਦਸਮੇਸ਼ ਕਲਾ ਆਪਣੀ ਵਰਤਾਈ।
ਮਾਛੀਵਾੜੇ ਬਣ ਪੀਰ ਉੱਚ ਦੇ ਕਰੀ ਚੜ੍ਹਾਈ।
ਏਨੇ ਨੂੰ ਸਤਿਗੁਰੂ ਪਾਸ ਸਿੱਖ ਇਕ ਖਬਰ ਲਿਆਯਾ।
ਅਰ ਛੋਟੇ ਛੋਟੇ ਲਾਲਾਂ ਦਾ ਆ ਹਾਲ ਸੁਣਾਯਾ।
ਇਹ ਸੁਣ ਕੇ ਫਿਰ ਦਸਮੇਸ਼ ਰਤਾ ਨਹਿ ਸ਼ੋਕ ਮਨਾਯਾ।
ਈਸਰ ਦੀ ਬਖਸ਼ੀ ਦਾਤ ਸੌਂਪ ਕੇ ਸ਼ੁਕਰ ਅਲਾਯਾ।
ਅਰ ਕੀਤਾ ਇਹ ਫੁਰਮਾਣ ਕਿ ਸਾਡੇ ਪੁਤ੍ਰ ਪਿਆਰੇ।
ਇਹ ਬੀਰ ਬਹਾਦੁਰ ਸਿੰਘ ਜਗਤ ਪਰ ਹੋਸਨ ਸਾਰੇ।
ਦੇਸ਼ ਦੇ ਕਲੇਸ਼ ਹਟਾਉਣ ਲਈ ਅੱਖੀਆਂ ਦੇ ਸਾਹਵੇਂ ਸਕੇ ਪੁੱਤਾਂ ਨੂੰ ਕੁਹਾਯਾ ਕਿਨ ?
ਕਬਿੱਤ।।
ਸੁਖਾਂ ਦੇ ਪੰਘੂੜੇ ਦੇ ਹੁਲਾਰੇ ਜ਼ਰਾ ਰੋਕ ਕੇ ਤੇ,
ਦੇਸ਼ ਦੇ ਓ ਭੈੜੇ ਦਿਨ ਦੁੱਖ ਦੇ ਚਿਤਾਰੋ ਮਨ।
ਹਿੰਦ ਦੁਖਿਆਰੀ ਪਾਪ ਰਾਜ ਦੀ ਸਤਾਈ,
ਕੀਕੂੰ ਬਹੁੜੀ ਮਚਾਈ ਰੋਇ ਰੋਇ ਜ਼ਾਰ ਜ਼ਾਰ ਮਨ।
ਦੇਸ਼ ਦੇ ਕਲੇਸ਼ ਦਸਮੇਸ਼ ਨੇ ਸਹਾਰ ਕੇ ਤੇ,
ਕੀਕੂ ਮੰਝਧਾਰ ਵਿਚੋਂ ਬੇੜਾ ਕੀਤਾ ਪਾਰ ਮਨ।
ਓਸੇ ਦੀ ਖਰੈਤ ਅੱਜ ਦਿੱਸਦੀ ਹੈ ਹਿੰਦੂ ਜ਼ਾਤ,
ਐਸਾ ਗੁਰੂ ਪੂਰਾ ਇਕ ਬਿੰਦ ਨਾ ਵਿਸਾਰ ਮਨ।
ਦੇਸ਼ ਨੂੰ ਬਚਾਯਾ, ਪਾਪ ਰਾਜ ਨੂੰ ਹਟਾਯਾ ਅਤੇ,
ਰੁੜੀ ਜਾਂਦੀ ਹਿੰਦ ਤਾਈਂ ਧੀਰਜ ਬਨਾਯਾ ਕਿਨ੍ਹ?
ਮੋਯਾਂ ਨੂੰ ਜਿਵਾਯਾ, ਸ਼ੇਰ ਗਿੱਦੜੋਂ ਬਣਾਯਾ,
ਨਾਲ ਜ਼ਾਲਮਾਂ ਲੜਾ ਕੇ ਝੰਡਾ ਧਰਮ ਦਾ ਝੁਲਾਯਾ ਕਿਨ੍ਹ?
ਖਾਲਸਾ ਸਜਾਯਾ, ਦੀਨ ਦੁਖੀ ਨੂੰ ਛੁਡਾਯਾ,
ਰਾਜ ਯੋਗ ਸਿਖਲਾਯਾ ਤੇ ਅਨੰਦ ਏ ਦਿਖਾਯਾ ਕਿਨ੍ਹ?
ਸ੍ਰੀ ਦਸਮੇਸ਼ ਬਿਨ, ਦੇਸ਼ ਹਿਤ ਦੱਸੇ ਕੋਈ,
ਅੱਖੀਆਂ ਦੇ ਸਾਹਵੇਂ ਸਕੇ ਪੁੱਤਾਂ ਨੂੰ ਕੁਹਾਯਾ ਕਿਨ੍ਹ?