Back ArrowLogo
Info
Profile

ਕਿਸ ਕਠਨਾਈ ਦੇ ਨਾਲ ਦਿਹਾੜੇ ਬੀਤ ਰਹੇ ਹਨ।

ਅਰ ਭੁੱਖ ਤੇਹ ਦੇ ਕਸ਼ਟ ਕਿਵੇਂ ਬੇਅੰਤ ਸਹੇ ਹਨ।

ਇਹ ਬਣੀ ਬਣਾਈ ਬਾਤ ਮਤਾਂ ਕੁਝ ਵਿਗੜ ਨਾ ਜਾਵੇ।

ਇਸ ਹਠ ਵਿਚ ਫੌਜ ਨ ਹੋਰ ਨਵੀਂ ਸਿਰ ਪਰ ਚੜ੍ਹ ਆਵੇ।

ਤਾਂ ਤੇ ਇਹ ਰਖੋ ਸਲਾਹ ਕਿਲ੍ਹੇ ਨੂੰ ਚੁੱਲ੍ਹੀ ਪਾ ਕੇ।

ਕੁਝ ਕੱਠੀ ਕਰੀਏ ਹੋਰ ਫੌਜ ਕਿਤ ਲਾਂਭੇ ਜਾ ਕੇ।

ਸ੍ਰੀ ਕਲਗੀਧਰ ਪਰ ਇਸ ਸਲਾਹ ਪਰ ਚਲਦੇ ਨਾ ਸੇ।

ਅਰ ਕੁਝ ਕੁ ਡਰਾਕਲ ਸਿੱਖ ਜਾਣ ਤੋਂ ਟਲਦੇ ਨਾ ਸੇ।

ਇਸ ਪਰ ਚਾਲੀ ਸਿੱਖਾਂ ਨੇ ਗੁਰ ਇੱਛਾ ਤੋਂ ਮੂੰਹ ਮੋੜਿਆ।

ਅਰ ਬੇਦਾਵਾ ਲਿਖ ਦੇਇ ਕਿਲ੍ਹੇ ਨੂੰ ਤੁਰਤ ਛੋੜਿਆ।

ਹੁਣ ਗਿਣਤੀ ਦੇ ਹੀ ਸ਼ੇਰ ਗੁਰੂ ਦੇ ਪਾਸ ਰਹਿ ਗਏ।

ਅਰ ਚਾਲੀ ਜਾਂਦੇ ਦੇਖ ਅਧੀਰਜ ਹੋਇ ਬਹਿ ਗਏ।

ਸਤਿਗੁਰ ਨੂੰ ਹੁਣ ਲਾਚਾਰ ਕਿਲ੍ਹੇ ਤੋਂ ਪਿਆ ਨਿਕਲਣਾ।

ਤੀਜੇ ਦਿਨ ਅੱਧੀ ਰਾਤ ਠਾਨਿਆ ਬਾਹਿਰ ਚਲਣਾ।

ਦੋਹਿਰਾ॥

ਸਤਿਗੁਰ ਸਿੱਖੀ ਦੇ ਕਹੇ ਨਿਕਲੇ ਬਾਹਰ ਵਾਰ।

ਪਿੱਛੇ ਵੈਰੀ ਪੈ ਗਏ ਕੌਲ ਕਰਾਰ ਵਿਸਾਰ!

 

ਬਾਦਸ਼ਾਹੀ ਦਲ ਨੇ ਅਹਿਦ ਤੋੜ ਦਿੱਤਾ

ਕਿਲਿਓਂ ਨਿਕਲੇ ਦਸ਼ਮੇਸ਼ ਸਣੇ ਪਰਵਾਰ ਹਨੇਰੇ।

ਜਦ ਨੀਂਦਰ ਵਿਚ ਸੀ ਗੁੱਟ ਤੁਰਕ ਦਲ ਚਾਰ ਚੁਫੇਰੇ।

ਕੁਝ ਦੂਰ ਨਿਕਲ ਜਦ ਗਏ ਇਨ੍ਹਾਂ ਨੂੰ ਪਤਾ ਮਿਲ ਗਿਆ।

ਅਰ ਕੀਤੇ ਕੌਲ ਕਰਾਰ ਅਹਿਦ ਦਾ ਪੈਰ ਹਿੱਲ ਗਿਆ।

ਦਿਲ ਵਿਚ ਇਹ ਫੁਰਿਆ ਪਾਪ ਇਸ ਸਮੇਂ ਨੰਗ ਧੜੰਗੇ।

ਨੱਸੇ ਜਾਂਦੇ ਵਿਚ ਰੌੜ ਔਣਗੇ ਕਾਬੂ ਚੰਗੇ।

ਥੋੜ੍ਹੀ ਹਿੰਮਤ ਦੇ ਨਾਲ ਦੌੜ ਕੇ ਮਾਰ ਲਵਾਂਗੇ।

ਅਰ ਜਾ ਔਰੰਗੇ ਪਾਸ ਬੜਾ ਸਤਿਕਾਰ ਲਵਾਂਗੇ।

ਝਟ ਪਟ ਹੀ ਕਾਲੇ ਹਿਰਦੇ ਕਸਮ ਸੌਗੰਧ ਭੁਲਾਈ।

ਅਰ ਹੋ ਕੇ ਤੁਰਤ ਤਿਆਰ ਮਗਰ ਕਰ ਦਿੱਤੀ ਧਾਈ।

ਮੁੱਠੀ ਭਰ ਸਿੱਖਾਂ ਨਾਲ ਸਤਿਗੁਰੂ ਅੱਗੇ ਅੱਗੇ।

ਅਰ ਮਗਰ ਕਸਾਈ ਤੁਰਕ ਜਾਨ ਦੇ ਵੈਰੀ ਲੱਗੇ।

54 / 173
Previous
Next