Back ArrowLogo
Info
Profile

ਅਰ ਪਾਪ ਲੁਕਾਵਣ ਹੇਤ ਅਨੇਕਾਂ ਤਾਲ ਬਣਾਵੇ।

ਮਨ ਵਿਚ ਇਹ ਫੁਰੀ ਵਿਚਾਰ ਸਮਾਂ ਹੈ ਕਿਹਾ ਸੁਹੇਲਾ।

ਇਹ ਕਜ਼ੀਆ ਹੀ ਚੁੱਕ ਜਾਇ ਅੱਜ ਤਾਂ ਸੋਹਣਾ ਵੇਲਾ।

ਦੁਸ਼ਮਣ ਹਨ ਚਾਰ ਚੁਫੇਰ ਇਨ੍ਹਾਂ ਦੀ ਮੁਸ਼ਕ ਭਾਲਦੇ।

ਜੇਕਰ ਮੈਂ ਦਿਆਂ ਫੜਾਇ ਹੋਣਗੇ ਗ੍ਰਾਸ ਕਾਲ ਦੇ।

ਨਾ ਘਰ ਲਿਆਵਨ ਦਾ ਦੋਸ਼ ਮੇਰੇ ਸਿਰ ਕੋਈ ਲਾਇਗਾ।

ਨਾ ਇਸ ਚੋਰੀ ਦਾ ਖੋਜ ਕਿਸੇ ਦੇ ਹੱਥ ਆਇਗਾ।

ਇਕ ਪਾਪ ਕਮਾ ਕੇ ਮੁੜ ਸਿਰ 'ਤੇ ਭਾਰ ਉਠਾਯਾ।

ਇਕ ਘੋਰ ਪਾਪ ਦੇ ਨਾਲ ਓਸ ਨੂੰ ਚਾਹੇ ਲਾਹਿਯਾ।

ਇਸ ਫੁਰਨੇ ਮਨ ਨੂੰ ਅਤਿ ਮਲੀਨਤਾ ਨਾਲ ਘੇਰਿਆ।

ਅਰ ਚਾਹੇ ਆਪਣੀ ਸ੍ਵਾਮਿ ਬੰਸ ਪਰ ਛੁਰਾ ਫੇਰਿਆ।

ਘਰ ਵਿਚ ਹੋਈ ਚੁਪਚਾਪ ਪਾਪੀ ਦਾ ਮਨ ਅਕੁਲਾਯਾ।

ਅਰ ਨਗਰ ਦੇ ਇਕ ਤੁਰਕ ਪੈਂਚ ਦੇ ਘਰ ਚਲ ਆਯਾ।

ਭਾਂਡਾ ਸਭ ਦਿੱਤਾ ਫੋੜ ਓਸ ਨੂੰ ਪਾਸ ਬਿਠਾ ਕੇ।

ਪੈਰਾਂ ਪਰ ਮਾਰੀ ਕਹੀ ਨੀਚ ਨੇ ਹੱਥੀਂ ਜਾ ਕੇ।

ਅਰ ਕਿਹਾ ਕਿ ਤੜਕੇ ਤੁਸਾਂ ਆਣ ਕੇ ਫੜ ਲੈ ਜਾਣਾ।

ਮੈਨੂੰ ਭੀ ਕੁਝ ਇਨਾਮ ਪਾਤਸ਼ਾਹ ਤੋਂ ਦਿਲਵਾਣਾ।

 

ਨਵਾਬ ਦੀ ਤੱਦੀ ਤੇ ਅਨੀਤੀ

ਖੇੜੀ ਦੇ ਨੰਬਰਦਾਰ ਉਸੇ ਦਮ ਸ਼ੇਰ ਹੋ ਗਏ।

ਗੁਰ ਅੰਸ ਫੜਾਵਨ ਹੇਤ ਤੁਰੰਤ ਦਲੇਰ ਹੋ ਗਏ।

ਮਾਨੋ ਇਕ ਆਈ ਈਦ ਅਨੰਦ ਮਹਾਨ ਕਰਨ ਨੂੰ।

ਭਾਰਤ ਦੇ ਲੈ ਦੋ ਲਾਲ ਅੱਜ ਕੁਰਬਾਨ ਕਰਨ ਨੂੰ।

ਘਰ ਗਿਰਦੇ ਘੋਰਾ ਪਾਇ ਪਕੜ ਲਏ ਬਾਲ ਅੰਞਾਣੇ।

ਅਰ ਬਹਿਲੀ ਵਿਚ ਬਿਠਾਇ ਤੁਰੇ ਲੈ ਕੇ ਜਰਵਾਣੇ।

ਚਹੁੰ ਕੋਹਾਂ ਪਰ ਸਰਹਿੰਦ ਘੜੀ ਵਿਚ ਜਾ ਪਹੁੰਚਾਯਾ।

ਨਵਾਬ ਪਾਸ ਇਹ ਸੱਦ ਖੁਸ਼ੀ ਦਾ ਜਾਇ ਸੁਣਾਯਾ।

ਗੁਰੂ ਗੋਬਿੰਦ ਸਿੰਘ ਦੇ ਪੁਤ੍ਰ, ਨਾਲ ਹੈ ਬੁੱਢੀ ਮਾਈ।

ਸਾਈਂ ਨੇ ਆਪਣੇ ਆਪ ਅਸਾਡੇ ਢਹੇ ਚੜ੍ਹਾਈ।

ਇਹ ਸੁਣ ਖਿੜਿਆ ਨਵਾਬ ਨ ਜਾਮੇ ਵਿਚ ਸਮਾਵੇ।

ਅਰ ਪਾਪ ਮਨੋਰਥ ਸਿੱਧ ਕਰਨ ਦਾ ਮਤਾ ਪਕਾਵੇ।

58 / 173
Previous
Next