Back ArrowLogo
Info
Profile

ਰਾਜ ਦੀ ਤੇਸੀ ਤੇ ਇੱਟਾਂ ਕੋਮਲ ਸਰੀਰ ਨੂੰ ਨਪੀੜੀ ਜਾਂਦੀਆਂ ਹਨ।

ਨਗਰ ਤੋਂ ਬਾਹਰ ਲਿਜਾਇ ਜਲਾਦਾਂ ਕੋਮਲ ਕਲੀਆਂ।

ਭਾਰਤ ਮਾਤਾ ਤੋਂ ਲੱਗੇ ਚੜ੍ਹਾਵਨ ਸੁੰਦਰ ਬਲੀਆਂ।

ਇੱਟਾਂ ਗਾਰਾ ਲੈ ਰਾਜ ਲੱਗੇ ਇਕ ਕੰਧ ਉਸਾਰਨ।

ਨੀਂਹ ਉੱਪਰ ਫੜ ਜਲਾਦ, ਗੁਰੂ ਦੇ ਲਾਲ ਖਲ੍ਹਾਰਨ।

ਉਸਰਦੀ ਜਾਵੇ ਕੰਧ, ਵਿੱਚ ਏਹ ਧੱਸਦੇ ਜਾਵਨ।

ਪਰ ਬੀਰ ਹ੍ਰਿਦੇ ਇਸ ਕਸ਼ਟ ਵਿਖੇ ਭੀ ਹੱਸਦੇ ਜਾਵਨ।

ਦੁੱਖ ਦੇਣਾ ਸੀ ਮਨਜ਼ੂਰ ਇਸ ਲਈ ਰਾਜ ਕਸਾਈ।

ਇੱਟਾਂ ਨੂੰ ਤੇਸੀ ਨਾਲ ਬਦਨ ਵਿਚ ਜਾਇ ਧਸਾਈ।

ਛਿੱਲੀਦੇ ਜਾਵਨ ਅੰਗ ਹੱਡੀਆਂ ਖਾਣ ਕੜਾਕੇ।

ਪਰ ਬਾਲ ਬੇਹਿਰਦੇ ਬੀਰ ! ਨ ਦੇਖਣ ਅੱਖ ਉਠਾ ਕੇ।

ਹਿਰਦੇ ਵਿਚ ਹੈ ਹਰਿ ਧਯਾਨ ਮੁਖਾਂ ਵਿਚ ਹੈ ਗੁਰਬਾਣੀ।

ਅੱਖਾਂ ਵਿਚ ਪ੍ਰੇਮ ਖੁਮਾਰ, ਚਿੱਤ ਵਿਚ ਖੁਸ਼ੀ ਮਹਾਨੀ।

ਲੱਤਾਂ ਹੋ ਲਹੂ ਲੁਹਾਨ, ਕੰਧ ਦੇ ਅੰਦਰ ਆਈਆਂ।

ਛੱਡੀ ਨ ਕੋਈ ਕਸਰ ਸਤਾਉਣ ਵਿੱਚ ਕਸਾਈਆਂ।

ਏਨੇ ਨੂੰ ਆਪ ਨਵਾਬ ਤਮਾਸ਼ਾ ਵੇਖਣ ਆਯਾ।

ਪਰ ਬੀਰਾਂ ਨੂੰ ਹੁਣ ਤੀਕ ਉਸੇ ਹੀ ਹਠ ਵਿਚ ਪਾਯਾ।

ਨਾ ਕਰਦੇ ਹਨ 'ਸੀ' 'ਹਾਇ' ਨ ਮੂੰਹ ਪਰ ਗਿਲਹ ਗੁਜ਼ਾਰੀ।

ਸੁਖ ਸਾਗਰ ਦੇ ਵਿਚ ਲਾਇ ਰਹੇ ਹਨ ਮਾਨੋ ਤਾਰੀ।

ਇਹ ਜਿਗਰਾ ਦੇਖ ਨਵਾਬ ਰਹਿ ਗਿਆ ਹੱਕਾ ਬੱਕਾ।

ਅਰ ਮਾਸੂਮਾਂ ਦਾ ਕਸ਼ਟ ਦੇਖ ਕੇ ਲੱਗਾ ਧੱਕਾ।

 

ਨਿਰਦਈ ਨਵਾਬ ਵਜੀਦ ਖਾਂ ਦੇ ਲਾਲਚ

ਝੱਟ ਪਾਸ ਆਣ ਕੇ ਕਿਹਾ, “ਸੁਣਾਓ ਬਰਖੁਰਦਾਰੋ।

ਹੁਣ ਦੇਖ ਲਿਆ ਜੇ ਕਸ਼ਟ ਅਜੇ ਭੀ ਹਠ ਨੂੰ ਹਾਰੋ।

ਹੋ ਜਾਓ ਮੁਸਲਮਾਨ ! ਮੰਨ ਕੇ ਮੇਰੀ ਆਖੀ।

ਮੈਂ ਪੁੱਤਰ ਲਊਂ ਬਣਾਇ, ਲੈ ਲਓ ਅੱਲਾ ਸਾਖੀ।

ਹੁਣ ਭੀ ਹੈ ਵਕਤ, ਤੁਹਾਨੂੰ ਬਾਹਰ ਕਢਾਇ ਲਵਾਂਗਾ।

ਅਰ ਕਾਲ ਬਲੀ ਦੇ ਮੂੰਹੋਂ ਹੁਣੇ ਛੁਡਾਇ ਲਵਾਂਗਾ"!

67 / 173
Previous
Next