ਕਰਨ ਸੰਗਤਾਂ ਬੈਠ ਮਨ ਵਿਚ ਸਲਾਹ।
ਗੁਰੂ ਜੀ ਨੇ ਛਡੇ ਖੁਲ੍ਹੇ ਦੋਇ ਰਾਹ।
ਹੋਈ ਅੰਤ ਤਜਵੀਜ਼ ਫੈਸਲਾ ਇਹੋ
ਕਿ ਛੱਡੋ ਗੁਰੂ ਨੂੰ ਘਰਾਂ ਨੂੰ ਚਲੋ।
ਬਿਦਾਵੇ ਦਾ ਕਾਗਤ ਲਿਖਾਯਾ ਗਿਆ।
ਤੇ ਸਿੱਖਾਂ ਤੋਂ ਦਸਖਤ ਕਰਾਯਾ ਗਿਆ।
ਸਾਥੋਂ ਏਹ ਕੀ ਕਾਰ ਹੋ ਗਈ ?
ਹੋ ਬੇਮੁਖ ਤੁਰੇ ਮੁੜ ਘਰਾਂ ਨੂੰ ਸਭੀ।
ਨ ਬਾਕੀ ਰਿਹਾ ਓਸ ਥਾਂ ਇਕ ਭੀ।
ਗੁਰੂ ਜੀ ਇਕੱਲੇ ਉਥਾਈਂ ਰਹੇ।
ਤੇ ਸਾਥੀ ਜੋ ਸਨ ਨਾਲ ਪਹਿਲੇ ਤੁਰੇ।
ਮਝੈਲਾਂ ਦੇ ਜਦ ਪੈਰ ਘਰ ਵੱਲ ਤੁਰੇ।
ਤਾਂ ਮਨ ਚਰਨ ਗੁਰ ਦੇ ਨ ਮੂਲੋਂ ਤਜੇ।
ਦਿਲਾਂ ਵਿੱਚ ਇਹੋ ਆਏ ਸ਼ਰਮਿੰਦਗੀ।
ਕਿ ਇਹ ਹੈ ਅਸਾਥੋਂ ਹੋਈ ਕਾਰ ਕੀ?
ਮਾਈ ਭਾਗ ਕੌਰ ਭੀ ਜੋ ਨਾਲ ਸੀ।
ਸ਼ਰਮ ਪਾ ਕੇ ਲਾਹਨਤ ਦਿਵਾਵਣ ਲੱਗੀ।
ਤੁਸੀਂ ਮਰਦ ਹੋ ਜਾਂ ਕਿ ਤੀਵੀਂ ਕੋਈ।
ਕਰਨ ਬੇ ਹਜਾਉ ! ਲੱਗੇ ਕਾਰ।
ਘਰੀਂ ਜਾ ਬਣੋ ਚੂੜੀਆਂ ਪਹਿਨ ਕੇ।
ਗੁਰੂ ਜੀ ਸਲਾਮਤ ਸਦਾ ਰਹਿਨਗੇ।
ਬੇਦਾਵਾ ਲਿਖ ਗੁਰ ਤੋਂ ਮੂੰਹ ਮੋੜਿਆ।
ਗੁਆਇਆ ਤੁਸੀਂ ਦੀਨ, ਬੇ ਦੀਨ ਹੋ।
ਦੁਨੀ ਵੀ ਨਾ ਰਹਿਣੀ ਏਹ ਨਿਸਚੇ ਰੱਖੋ।
ਗੁਰੂ ਤਜ ਕੇ ਕਿਸ ਥਾਉਂ ਜੋਗੇ ਰਹੇ?
ਦੁਨੀ ਦੀਨ ਸਾਡੇ ਤਾਂ ਦੋਵੇਂ ਗਏ।
ਅਜੇ ਕੋਹ ਭਰ ਨਾ ਚੱਲੇ ਹੋਣਗੇ।
ਕਿ ਦੋ ਚਾਰ ਸਿੱਖਾਂ ਦੇ ਦਿਲ ਮੁੜ ਪਏ।
ਲੱਗੇ ਕਹਿਣ ਭਾਈਓ ਕਰੋ ਕੁਝ ਵਿਚਾਰ।
ਅਸੀਂ ਕਰਨ ਲੱਗੇ ਹਾਂ ਕੀ ਮੰਦ ਕਾਰ।