ਹੈ ਇਸ ਸ੍ਰੀਰ ਦਾ ਨਾਂ ਮਹਾਂ ਸਿੰਘ ਬੀਰ।
ਜੋ ਡਿੱਗਾ ਹੈ ਖਾ ਖਾ ਕੇ ਦੁਸ਼ਮਣ ਦੇ ਤੀਰ।
ਹੈ ਮਨ ਵਿਚ ਏ ਇੱਛਾ ਕਿ ਸਤਿਗੁਰ ਮਿਲਨ।
ਕਰਾਂ ਦਰਸ ਫਿਰ ਪ੍ਰਾਣ ਅੱਗੇ ਚਲਨ।
ਪਰੰਤੂ ਖਬਰ ਸਾਰ ਇਹ ਕੁਝ ਨਹੀਂ।
ਕਿ ਉਹ ਦੀਨ ਬੰਧੂ ਭੀ ਹਨ ਪਾਸ ਹੀ।
ਇਸੇ ਖਯਾਲ ਵਿਚ ਸੀਗ ਸੁਰਤੀ ਮਗਨ।
ਕਿ ਪਹੁੰਚੇ ਗੁਰੂ ਆ ਕੇ ਉਸ ਦੇ ਸਦਨ।
ਪਏ ਲੋਥਾਂ ਦੇ ਢੇਰ ਲਾਂਭੇ ਹਟਾਇ।
ਗੁਰੂ ਨੇ ਲਿਆ ਨਾਲ ਗਲ ਦੇ ਲਗਾਇ।
ਸ਼ੁਕਰ ਹੈ ਕਿ ਇਕ ਲਾਲ ਹੈ ਜਾਗਦਾ।
ਜੋ ਮੇਰੇ ਲਈ ਪ੍ਰਾਨ ਹੈ ਤਯਾਗਦਾ।
ਕਿਹਾ ਬਚਨ ਸਤਿਗੁਰ ਨੇ ਹੋ ਕੇ ਪ੍ਰਸੰਨ।
ਤੂੰ ਧੰਨ ਬੀਰ ਮੇਰੇ ! ਤੇਰਾ ਜਨਮ ਧੰਨ।
ਤੂੰ ਮੇਰੇ ਲਈ ਲੜ ਕੇ ਤਨ ਵਾਰਿਆ।
ਤੇ ਸਿੱਖੀ ਸਿਦਕ ਤੋਂ ਨਹੀਂ ਹਾਰਿਆ।
ਜੋ ਮਨ ਵਿਚ ਤੇਰੇ ਆਂਵਦਾ ਮੰਗ ਤੂੰ।
ਨ ਰੱਖੀਂ ਜ਼ਰਾ ਜੀਉ ਵਿਚ ਸੰਗ ਤੂੰ।
ਕਿਹਾ ਬੀਰ ਨੇ ਆਪ ਜਦ ਆ ਗਏ।
ਤਾਂ ਸਾਰੇ ਮਨੋਰਥ ਹੀ ਪਰਵਾ ਗਏ।
ਇਹੋ ਚਾਹ ਸੀ ਨੇਤ੍ਰ ਦਰਸ਼ਨ ਕਰਨ।
ਏ ਇਕ ਵਾਰ ਹੱਥ ਪਰਸ ਲੈਂਦੇ ਚਰਨ।
ਤੁਸੀਂ ਅੰਤ੍ਰਯਾਮੀ ਮੇਰੀ ਪਾ ਗਏ।
ਉਸੇ ਕਾਲ ਸਿਰ ਪਰ ਮੇਰੇ ਆ ਗਏ।
ਹੈ ਹੁਣ ਤ੍ਰਿਪਤ ਮਨ ਕੁਝ ਨ ਬਾਕੀ ਹੈ ਚਾਹ।
ਧਰੋ ਹੱਥ ਸਿਰ 'ਤੇ ਤੇ ਦਿਖਲਾਵੋ ਰਾਹ।
ਸਤਿਗੁਰਾਂ ਨੇ ਭਾਈ ਮਹਾਂ ਸਿੰਘ ਨੂੰ ਵਰ ਮੰਗਣ ਲਈ ਕਿਹਾ
ਕਿਹਾ ਸਤਿਗੁਰਾਂ ਮੰਗ ਕੁਝ ਖਾਲਸਾ।
ਮੇਰਾ ਮਨ ਹੈ ਕੁਝ ਦੇਣ ਨੂੰ ਚਾਹੁੰਦਾ।