ਰਹਾਂ ਮੈਂ ਸਦਾ ਆਪ ਦੇ ਹੀ ਹਜੂਰ।
ਕਰਾਂ ਟਹਿਲ ਸੇਵਾ ਨਾ ਜਾਵਾਂ ਮੈਂ ਦੂਰ"।
ਏਹ ਮੁਕਤੇ ਪ੍ਰਲੈ ਕਾਲ ਤਕ ਜਿਉਂਦੇ ਰਹਿਣਗੇ
ਗੁਰਾਂ ਨੇ ਇਕੱਠਾ ਅੰਗੀਠਾ ਰਚਾ।
ਸ਼ਹੀਦਾਂ ਨੂੰ ਓਥੇ ਹੀ ਸਸਕਾਰਿਆ।
ਪਵਿੱਤਰ ਮੁਖੋਂ ਫਿਰ ਉਚਾਰੇ ਏ ਵਾਕ।
ਏ ਜਿੰਦੇ ਰਹਿਣਗੇ ਪ੍ਰਲੈ ਕਾਲ ਤਾਕ।
ਮੁਕਤ ਹੋ ਗਏ ਮੁਕਤ ਕਰ ਦੇਸ਼ ਨੂੰ।
ਸਿਰੇ ਧਰ ਲਿਆ ਹੁਕਮ ਦਸਮੇਸ਼ ਨੂੰ।
ਏ ਮੁਕਤੇ ਲੜੇ ਅਰ ਮਰੇ ਜਿਸ ਸਥਾਨ।
ਓ ਧਰਤੀ ਭੀ ਹੋਈ ਪਵਿਤ੍ਰ ਮਹਾਨ।
ਏ ਲਖ ਪੂਜ੍ਯ ਭੂਮੀ ਨਿਵੇਂਗਾ ਜਹਾਨ।
ਝੁੱਲੇਗਾ ਸਦਾ ਤੀਕ ਏਥੇ ਨਸ਼ਾਨ।
ਮੁਕਤਸਰ ਕਹਾਂਦਾ ਹੈ ਸੋਈ ਸਥਾਨ।
ਲੱਗੇ ਮਾਘ ਸੰਕ੍ਰਾਂਤ ਮੇਲਾ ਮਹਾਨ।
ਉਨ੍ਹਾਂ ਦੀ ਕਮਾਈ ਲੁਕਾਈ ਲਖੇ।
ਉਹੋ ਯਾਦ ਪਾਵਨ ਸਦਾ ਹੀ ਰੱਖੇ।
ਜੋ ਖੇਲਨ ਕਿਸੇ ਦੇ ਲਈ ਜਾਨ 'ਤੇ।
ਸਤਾਰੇ ਚੜ੍ਹਾਵਨ ਓ ਅਸਮਾਨ 'ਤੇ।
ਸਦਾ ਚਮਕਦੇ ਸਭ ਨੂੰ ਚਮਕਾਂਵਦੇ।
ਜਗਤ ਪਰ ਸਦਾ ਰੌਸ਼ਨੀ ਪਾਂਵਦੇ।
ਮਰੇ ਮਰ ਗਏ ਪਰ ਰਹੇ ਜੀਂਵਦੇ।
ਮਨਾਂ ਤੋਂ ਨਹੀਂ ਬੀਰ ਵਿਸਰੀਂਵਦੇ।
★★★