Back ArrowLogo
Info
Profile

ਥੋੜ੍ਹੇ ਚਿਰ ਵਿਚ ਇਨ੍ਹਾਂ ਥੋੜਿਆਂ, ਕਰ ਦਿੱਤਾ ਸਾਨੂੰ ਹੈਰਾਨ।

ਜੇਕਰ ਵਧਦਾ ਗਿਆ ਇਸ ਤਰ੍ਹਾਂ ਮੁਸ਼ਕਲ ਹੋਗ ਛੁਡਾਣੀ ਜਾਨ।

ਉਸੇ ਸਮੇਂ ਏਹ ਹੁਕਮ ਚੜਾਯਾ ਫੌਜ ਦਿਓ ਫੌਰਨ ਦੌੜਾਇ।

ਅੰਮ੍ਰਿਤਸਰ ਸਿੱਖਾਂ ਦਾ ਤੀਰਥ ਘੇਰ ਲਏ ਚੌਤਰਫੋਂ ਜਾਇ।

ਨਾ ਨ੍ਹਾਵੇ ਨਾ ਪਾਣੀ ਪੀਵੇ ਸਿੱਖ ਕੋਈ ਆ ਕੇ ਦਰਬਾਰ।

ਜੋ ਆਵੇ ਉਹ ਮੁੜੇ ਨਾ ਪਿੱਛੇ ਮਾਰ ਦਿਓ ਬਿਨ ਸੋਚ ਵਿਚਾਰ।

ਬੰਦੂਕਾਂ ਦਾ ਪਹਿਰਾ ਲੱਗਾ ਕੋਈ ਨਾ ਆਣਾ ਪਾਵੇ ਮੂਲ।

ਬੇਖਬਰੀ ਵਿਚ ਜੋ ਆ ਜਾਵੇ ਕਰ ਦੇਵਣ ਉਸ ਨੂੰ ਨਿਰਮੂਲ।

ਇਉਂ ਹਰਿਮੰਦਰ ਸੁੰਞਾ ਕੀਤਾ ਪਾਪੀ ਸੂਬੇ ਕਹਿਰ ਕਮਾਏ।

ਸਿੱਖਾਂ ਦਾ ਦਿਲ ਅਤੀ ਦੁੱਖ ਗਿਆ ਐਪਰ ਕੋਈ ਪੇਸ਼ ਨ ਜਾਇ।

ਇਸੇ ਤਰ੍ਹਾਂ ਦੋ ਬਰਸ ਬੀਤ ਗਏ ਦਰਸ਼ਨ ਮਿਲੇ ਨ ਕਰਨਾ ਆਇ।

ਲੁਕ ਛਿਪ ਕੇ ਕੋਈ ਟਾਂਵਾਂ ਪ੍ਰੇਮੀ ਰਾਤੀਂ ਟੁੱਭਾ ਜਾਵੇ ਲਾਇ।

ਭਾਈ ਮਨੀ ਸਿੰਘ ਜੀ ਦੀ ਧਰਮ ਗਾਥਾ

ਭਾਈ ਮਨੀ ਸਿੰਘ ਇਕ ਪ੍ਰੇਮੀ ਸਤਿਗੁਰ ਦੇ ਚਰਨਾਂ ਦਾ ਦਾਸ।

ਗੁਰਮੁਖ ਰੂਪ, ਬਿਹੰਗਮ ਬਾਣਾ, ਅੰਮ੍ਰਿਤਸਰ ਵਿਚ ਕਰੇ ਨਿਵਾਸ।

ਹਿਰਦੇ ਦੇ ਵਿਚ ਨਾਮ ਵਸੇ ਅਰ ਮੱਥੇ ਲਸੇ ਪ੍ਰੇਮ ਦਾ ਨੂਰ।

ਗੁਰਬਾਣੀ ਦਾ ਅੰਮ੍ਰਿਤ ਪੀ ਪੀ ਹੋਇ ਰਿਹਾ ਸਾਗਰ ਭਰਪੂਰ।

ਗੁਰੂ ਗ੍ਰੰਥ ਦੀ ਕਥਾ ਬਾਰਤਾ ਨਿਤ ਸੁਣਾਵਣ ਲਾਇ ਦੀਵਾਨ।

ਗੁਰ ਆਸ਼ਯ ਦੇ ਬੋਧਿ ਅਤੇ ਸਮਝਾਵਨ ਵਿਚ ਬੜੇ ਵਿਦਵਾਨ।

ਗੁਰਬਾਣੀ ਦੇ ਅਰਥ ਬੋਧ ਦੀ ਗੁੰਝਲ ਸਭ ਦੇਵਣ ਸੁਲਝਾਇ।

ਗਯਾਨੀ ਜੀ ਤੋਂ ਚਲੀ ਆਉਂਦੀ ਹੁਣ ਤਕ ਗਯਾਨੀ ਸੰਪਰਦਾਇ।

ਸ੍ਰੀ ਅੰਮ੍ਰਿਤਸਰ ਰਹਿ ਕੇ ਚਾਯਾ ਸੰਗਤ ਦੀ ਸੇਵਾ ਦਾ ਭਾਰ।

ਗਯਾਨੁਪਦੇਸ਼ ਅੰਨ ਬਸਤ੍ਰ ਦੀ ਟਹਿਲ ਕਰਨ ਨੂੰ ਰਹਿਣ ਤਯਾਰ।

ਜਰਵਾਣੇ ਦੀ ਪਾਪ ਚਾਲ ਜਦ ਚੁੱਕੀ ਆ ਕੇ ਪਰਮ ਅਨੀਤ।

ਭਾਈ ਜੀ ਦੇ ਮਨ ਵਿਚ ਜੋਸ਼ ਉਬਾਲੇ ਗੁਰੂ ਸਿੱਖੀ ਦੇ ਡਾਢੀ ਪ੍ਰੀਤ।

ਦੇਖ ਦਸ਼ਾ ਹਰਿਮੰਦਰ ਦੀ ਮਨ ਵਿਚ ਬੜਾ ਦੁੱਖ ਰਹੇ ਮਨਾਇ।

ਕਿਵੇਂ ਕਰਾਂ, ਕੁਝ ਡੋਲ ਬਣੇ ਸਭ ਸਿੱਖ ਜੁੜਨ ਮੁੜ ਏਥੇ ਆਇ।

ਦਰਸ਼ਨ ਪਾਵਨ ਤ੍ਰਿਪਤ ਹੋ ਜਾਵਨ ਆਵਨ ਅਰ ਲਾਵਨ ਦੀਵਾਨ।

ਗੁਰ ਤੀਰਥ ਅੰਮ੍ਰਿਤ ਸਰੋਵਰ ਦੇ ਕਰ ਸਕਣ ਖੁਲ੍ਹੇ ਇਸ਼ਨਾਨ।

92 / 173
Previous
Next