Back ArrowLogo
Info
Profile

ਹੋਇ ਸ਼ਰਮਿੰਦੀ ਤੁਰਕ ਫੌਜ, ਖਿਝ ਤਪ ਕੇ ਉਲਟੀ ਗਈ ਲਾਹੌਰ।

ਪਾਪ ਚਾਲ ਸਭ ਬ੍ਰਿਥਾ ਗਈ ਸੁਣ ਸੂਬੇ ਦੇ ਚੱਕਰਾਏ ਤੌਰ।

ਦਿਲ ਵਿਚ ਭੁਜ ਕਬਾਬ ਹੋ ਗਿਆ, ਮੱਥੇ ਪਰ ਵਲ ਆਏ ਚਾਰ।

ਦਾਉ ਨ ਕੋਈ ਖਾਣ ਅਸਾਡਾ ਸਿੱਖ ਬੜੇ ਹੋਏ ਹੁਸ਼ਿਆਰ।

ਸੜੇ ਹਿਰਦੇ ਵਿਚ ਲਗਨ ਲੱਗੀ ਇਸ ਗੱਲ ਦਾ ਬਦਲਾ ਲਊਂ ਜ਼ਰੂਰ।

ਕਬ ਤਕ ਦਾਉ ਘੁਸਾਈਆਂ ਕਰਸਨ ਇਕ ਦਿਨ ਭਰ ਡੋਬਾਂਗਾ ਪੂਰ।

ਬੀਤ ਗਏ ਦੀਵਾਲੀ ਦੇ ਦਿਨ ਨਾ ਲੱਗਾ ਮੇਲਾ ਦਰਬਾਰ।

ਨਾ ਆਯਾ ਕੁਝ ਚੜ੍ਹਤ ਚੜ੍ਹਾਵਾ ਨਾ ਕੁਝ ਹੋਈ ਰਕਮ ਤਿਆਰ।

ਅੰਮ੍ਰਿਤਸਰ ਦੇ ਹਾਕਮ ਨੂੰ ਭੀ ਕੌੜ ਚੜ੍ਹੀਸੀ ਖਾ ਕੇ ਖਾਰ।

ਭਾਈ ਜੀ ਨੂੰ ਸੱਦ ਕਿਹਾ, ਓਹ ਚੱਟੀ ਦੇਵੋ ਪੰਜ ਹਜ਼ਾਰ।

 

ਨਵਾਬ ਦੀ ਖੋਟੀ ਚਾਲ ਤੇ ਭਾਈ ਜੀ ਦੀ ਗਾਥਾ

ਭਾਈ ਜੀ ਨੇ ਕਿਹਾ, "ਤੁਸੀਂ ਕੁਝ ਆਪਣੀ ਬੁਕਲ ਮਾਰੋ ਝਾਤ।

ਮੇਲਾ ਤਾਂ ਲੱਗਣ ਨਹੀਂ ਦਿੱਤਾ ਫਿਰ ਮੈਂ ਕੇਹੀ ਦਿਆਂ ਜਕਾਤ।

ਸੰਗਤ ਜੁੜਦੀ, ਚੜ੍ਹਤ ਆਂਵਦੀ, ਚੱਟੀ ਦੇਂਦਾ ਤੁਰਤ ਪੁਚਾਇ।

ਕਹਾਂ ਫਕੀਰ ਦੇ ਪਾਸ ਖਜ਼ਾਨਾ ਜਿਸ ਵਿਚੋਂ ਮੈਂ ਦਿਆਂ ਕਢਾਇ।

ਚਾਲ ਤੁਹਾਡੀ ਵੇਖ ਖਾਲਸੇ ਕੀਤਾ ਆਪਣਾ ਆਪ ਬਚਾਉ।

ਵਿਘਨ ਪਾਇ ਕੇ ਆਪ ਨ ਪਾਓ ਮੇਰੇ ਪਰ ਹੁਣ ਬ੍ਰਿਥਾ ਦਬਾਉ।

ਜੇ ਲਾਹੌਰ ਤੋਂ ਫੌਜ ਨ ਔਂਦੀ ਤਲਵਾਰਾਂ ਬੰਦੂਕਾਂ ਨਾਲ।

ਫਿਰ ਮੈਂ ਜੇ ਚੱਟੀ ਨ ਦੇਂਦਾ ਝੂਠਾ ਕਰਦੇ ਪਾਸ ਬਿਠਾਲ"।

ਲਾਲ ਹੋਇ ਕੇ ਹਾਕਮ ਬੋਲਿਆ, "ਖਬਰਦਾਰ ਨਾ ਰੌਲਾ ਪਾਉ।

ਜਾਨ ਸਲਾਮਤ ਚਾਹੀਏ ਤਾਂ ਚੱਟੀ ਦਾ ਤੁਰਤ ਰੁਪਯਾ ਲਿਆਉ।

ਘਰ ਦੀ ਨਹੀਂ ਹਕੂਮਤ ਤੇਰੀ, ਪੂਰਾ ਕਰ ਸ਼ਾਹੀ ਫਰਮਾਨ।

ਚਾਹੇ ਕਿਤੋਂ ਲਿਆ ਕੇ ਦੇ ਦੇ, ਠੇਕਾ ਲੈਣਾ ਹੈ ਆਸਾਨ।

ਜੇ ਤੂੰ ਬਹੁਤੀ ਹਾਂ ਨਾ ਕੀਤੀ ਦੇਸਾਂ ਤੁਰਤ ਲਾਹੌਰ ਪੁਚਾਇ।

ਓਥੇ ਏਸ ਅਹਿਦ ਤੋੜਨ ਦੀ ਡਾਢੀ ਕਰੜੀ ਮਿਲੂ ਸਜਾਇ"।

ਭਾਈ ਜੀ ਨੇ ਕਿਹਾ, “ਏਸ ਧਮਕੀ ਦੀ ਨਾ ਹੀ ਕੋਈ ਲੋੜ।

ਅਹਿਦ ਸ਼ਿਕਨ ਹੋ ਤੁਸੀਂ ਜਿਨ੍ਹਾਂ ਨੇ ਫੌਜ ਲਿਆਂਦੀ ਸਿਰ 'ਤੇ ਜੋੜ।

ਅਮਨ ਰੱਖਣ ਦੀ ਜ਼ਿੰਮੇਵਾਰੀ ਮੈਂ ਜੋ ਸਿਰ ਲੀਤੀ ਸੀ ਚਾਇ।

ਕਿਉਂ ਲਾਹੌਰੋਂ ਫੌਜ ਮੰਗਾ ਕੇ ਸੰਗਤ ਦਿੱਤੀ ਤੁਸਾਂ ਡਰਾਇ"।

95 / 173
Previous
Next