Back ArrowLogo
Info
Profile

ਲਾਲ ਨੇਤਰ ਕਰ ਹਾਕਮ ਕਹਿੰਦਾ, “ਹੱਛਾ ਤਦ ਹੁਣ ਰਹੁ ਤਯਾਰ।

ਬੰਦੀ ਵਿਚ ਲਾਹੌਰ ਪਹੁੰਚ ਕੇ ਓਥੇ ਦੇਈਂ ਜਵਾਬ ਗੁਜ਼ਾਰ"।

ਪਹਿਰੇ ਵਿਚ ਭਾਈ ਜੀ ਕਰਕੇ ਤੋਰੇ ਇਹ ਲਿਖਿ ਸੂਬੇ ਪਾਸ,

"ਇਸ ਕਾਫਰ ਨੇ ਅਹਿਦ ਤੋੜਿਆ ਦੇਣਾ ਚੰਗੀ ਤਰ੍ਹਾਂ ਤਰਾਸ"।

 

ਲਾਹੌਰ ਦੇ ਸੂਬੇ ਦੀ ਕਚਹਿਰੀ

ਲਗੀ ਕਚਹਿਰੀ ਸੂਬੇ ਦੀ ਲਾਹੌਰ ਸ਼ਹਿਰ ਵਿਚ ਆਲੀਸ਼ਾਨ।

ਸਜ ਸਜਾਉ ਵਿਚ ਅਤੀ ਮਨੋਰਮ ਦਬ ਦਬਾਉ ਵਿਚ ਬੜੀ ਮਹਾਨ।

ਚੇਹਰਾ ਦੇਖ ਪ੍ਰਾਣ ਸੁਕ ਜਾਵਨ ਸੂਬਾ ਐਸਾ ਹੈ ਬਤ ਨਾਕ।

ਜ਼ੁਲਮ ਅਤੇ ਕਰੜਾਈ ਕਰ ਕਰ ਖੂਬ ਜਮਾਇ ਰਖੀ ਸੀ ਧਾਕ।

ਆ ਗੱਦੀ ਪਰ ਬੈਠਾ ਸੂਬਾ ਮਤਸਰ ਦੇ ਵਿਚ ਚਕਨਾਚੂਰ।

ਦਿਲ ਵਿਚ ਖੁਸ਼ੀ ਮੱਥੇ ਪਰ ਲਾਲੀ ਗੱਲਾਂ ਵਿਚੋਂ ਲਸੇ ਗਰੂਰ।

ਹਿਰਦਾ ਉਛਲ ਜ਼ਬਾਨੋਂ ਬੋਲਿਆ ਨਾਲ ਬੜੇ ਪ੍ਰਾਪਾਸ਼ਿਤ ਚਾਉ।

"ਅੰਮ੍ਰਿਤਸਰ ਦੇ ਕਾਫਰ ਕੈਦੀ ਮਨੀ ਸਿੰਘ ਨੂੰ ਤੁਰਤ ਲਿਆਉ"।

ਸਭ ਕੰਮਾਂ ਤੋਂ ਪਹਿਲੇ ਉਸ ਦੇ ਲਹੂ ਨਾਲ ਕਰਾਂ ਇਸ਼ਨਾਨ।

ਇਕ ਕਾਫਰ ਅੱਜ ਕਾਬੂ ਆਯਾ ਜੀ ਠਰਾਂ ਲੈ ਉਸ ਦੀ ਜਾਨ।

ਪਹਿਰੇ ਦੇ ਵਿਚ ਪੇਸ਼ ਹੋ ਗਏ, ਭਾਈ ਮਨੀ ਸਿੰਘ ਬਿਨ ਦੇਰ।

ਵਾਹਿਗੁਰੂ ਜੀ ਕੀ ਫਤਿਹ ਗਜਾਈ ਆਂਵਦਿਆਂ ਹੀ ਵਾਂਗਰ ਸ਼ੇਰ।

ਤ੍ਰਿਬਕ ਉਠੇ ਸਭ ਮਜਲਸ ਵਾਲੇ, ਸਿੰਘਾਂ ਦਾ ਸੁਣਕੇ ਜੈਕਾਰ।

ਸੜ ਕੇ ਕੋਲੇ ਹੋਯਾ ਸੂਬਾ, ਹਿਰਦਾ ਭਖਿਆ ਵਾਂਗ ਅੰਗਾਰ।

ਰੱਤਾ ਪੀਲਾ ਹੋ ਕੇ ਬੋਲਿਆ ਕਿਉਂ ਓ ਕਾਫਰ! ਇਹ ਕੀ ਚਾਲ?

ਜੁਰਮ ਕਰੇਂ ਅਰ ਕੈਦੀ ਹੋ ਕੇ ਬੋਲੇਂ ਫੇਰ ਦਲੇਰੀ ਨਾਲ।

ਪੰਜ ਹਜ਼ਾਰ ਰੁਪੱਯਾ ਚੱਟੀ ਦੇਵਣ ਦਾ ਕਰਕੇ ਇਕਰਾਰ।

ਦੇਣੋਂ ਨਾਂਹ ਕਰੇਂ ਅਰ ਬੜ੍ਹਕੇਂ, ਇਹੋ ਸ਼ਰਾਫਤ ਹੈ ਮੁਰਦਾਰ।

ਭਾਈ ਜੀ ਨੇ ਕਿਹਾ ਜ਼ਰਾ ਕੁਝ ਸੋਚ ਸਮਝ ਕੇ ਕਰੋ ਕਲਾਮ।

ਘਾਤਕ ਚਾਲਾਂ ਆਪ ਚਲ ਕੇ ਲੋਕਾਂ ਪਰ ਲਾਓ ਇਲਜ਼ਾਮ।

ਮੈਂ ਕੋਈ ਨਹੀਂ ਅਹਿਦ ਤੋੜਿਆ ਮੇਲੇ ਦਾ ਸੀਗਾ ਇਕਰਾਰ।

ਜੇ ਮੇਲਾ ਲਗਦਾ ਤਦ ਮਿਲਦੀ ਨਿਸ਼ਚੇ ਚੱਟੀ ਪੰਜ ਹਜ਼ਾਰ।

ਪਰ ਜਦ ਫੌਜ ਤੁਹਾਡੀ ਜਾ ਕੇ ਉਧੜ ਧੁੰਮੀ ਦਿੱਤੀ ਪਾਇ।

ਦਗ਼ਾ ਦੇਖ ਕੇ ਸਿੱਖ ਨ ਆਏ, ਮੇਰਾ ਇਸ ਵਿਚ ਦੋਸ਼ ਨ ਕਾਇ।

96 / 173
Previous
Next