Back ArrowLogo
Info
Profile

ਨੇਤ੍ਰ ਲਾਲ ਕਰ ਸੂਬਾ ਬੋਲਯਾ, "ਏਹ ਸਭ ਝੂਠੇ ਹੈਨ ਟਲਾਇ।

ਇਸ ਵਿਚ ਹੈ ਅਪ੍ਰਾਧ ਤੇਰਾ ਅਰ ਮਿਲਸੀ ਇਧੀ ਜ਼ਰੂਰ ਸਜਾਇ"।

 

ਮੁਫ਼ਤੀ ਜੀ ਦਾ ਖੂਨੀ ਫ਼ਤਵਾ ਤੇ ਲਾਲਚ

ਮੁਫਤੀ ਜੀ ! ਹੁਣ ਫਤਵਾ ਲਾਓ, ਜੋ ਕੁਝ ਸ਼ਰ੍ਹਾ ਰਹੀ ਫੁਰਮਾਇ।

ਜੋ ਇਕਰਾਰ ਕਰੇ ਅਰ ਤੋੜੇ ਉਸ ਨੂੰ ਕੈਸੀ ਮਿਲੇ ਸਜ਼ਾਇ।

ਮੁਫਤੀ ਮੁੱਲਾਂ ਕਾਜ਼ੀ ਅੱਗੇ ਲਹੂ ਪੀਣ ਨੂੰ ਖੜੇ ਤਿਆਰ।

ਸ਼ਰ੍ਹਾ ਸ਼ਰੀਅਤ ਦੇ ਪਰਦੇ ਵਿਚ ਫੜੀ ਜ਼ੁਲਮ ਦੀ ਸੀ ਤਲਵਾਰ।

ਤੁਰਕਾਂ ਦਾ ਸਭ ਦੇਸ਼ ਬਣੇ ਅਰ ਕਾਫਰ ਹੋ ਜਾਵਣ ਕਾਫੂਰ।

ਏਸ ਮਨੋਰਥ ਸਿੱਧੀ ਖਾਤਰ ਦੇਸ਼ ਡੁਬਾਯਾ ਭਰ ਭਰ ਪੂਰ।

ਮਿਲ ਸਭਨਾਂ ਨੇ ਮਸਲਤ ਕੀਤੀ ਫਤਵਾ ਦਿੱਤਾ ਤੁਰਤ ਸੁਣਾਇ।

ਸ਼ਰਾ ਸ਼ਰੀਅਤ ਅਹਿਦ ਸ਼ਿਕਨ ਦੀ ਲਿਖਦੀ ਡਾਢੀ ਸਖ਼ਤ ਸਜ਼ਾਇ।

ਬੰਦ ਬੰਦ ਕਟਵਾਓ ਉਸ ਦਾ ਜਾਨ ਉਦ੍ਹੀ ਨੂੰ ਦਿਓ ਅਜ਼ਾਬ।

ਜੀਕਰ ਉਸ ਨੇ ਅਹਿਦ ਤੋੜਿਆ ਓਵੇਂ ਹੋਵੇ ਉਸ ਦੇ ਬਾਬ।

ਪਰ ਹਾਂ ! ਇਕ ਰਹਿਮ ਦੀ ਸੁਰਤ ਭੀ ਹੈ ਇਸ ਦੇ ਵਿਚ ਜ਼ਰੂਰ।

ਤੋਬਾ ਕਰ ਜੇ ਮੋਮਨ ਹੋਵੇ ਕਰ ਦੇਵੇ ਤਦ ਮਾਫ ਕਸੂਰ।

ਸੁਣ ਕੇ ਸੂਬਾ ਹੱਸ ਬੋਲਿਆ ਵਾਹ ਸਾਈਆਂ ! ਤੈਥੋਂ ਕੁਰਬਾਨ।

ਮਰਦੇ ਮਰਦੇ ਬੰਦੇ ਦੀ ਤੂੰ ਰਖ ਦਿਖਾਵੇਂ ਕੀਕੁਰ ਜਾਨ।

ਬਰਕਤਵੰਦੀ ਝੋਲੀ ਅੱਡੀ ਦੀਨ ਅਸਾਡੇ ਆਲੀਸ਼ਾਨ

ਜੋ ਦਰਵਾਜ਼ੇ ਡਿੱਗੇ ਆ ਕੇ ਉਸ ਨੂੰ ਦੁਖੋਂ ਮਿਲੇ ਅਮਾਨ।

ਸ਼ਰਾ ਸ਼ਰੀਫ ਕਿਹੀ ਹੈ ਪੂਰਨ ਰਾਹ ਰਖੇ ਹਨ ਕੇਹੇ ਸੁਖੈਨ।

ਗਰਦਨ ਜ਼ਦਨੀ ਲਾਇਕ ਕਾਫ਼ਰ, ਕਲਮਾ ਪੜ੍ਹ ਕੇ ਪਾਵੇ ਚੈਨ।

ਲੌ ਭਾਈ ਜੀ ! ਸੂਲੀ ਦੀ ਹੁਣ ਸੂਲ ਬਣਾਈ ਸ਼ਰਾ ਸ਼ਰੀਫ਼।

ਕਲਮਾ ਪੜ੍ਹਿਆਂ ਜਾਨ ਬਖਸ਼ੀਏ, ਸਾਡੀ ਹੀ ਹੈ ਇਹ ਤਾਰੀਫ਼।

ਦੇਰ ਨ ਲਾਵੋ ! ਕੇਸ਼ ਮੁਨਾਵੇ ਆ ਹਜ਼ਰਤ ਦੀ ਲਵੋ ਪਨਾਹ।

ਜਾਂ ਬਖਸ਼ੀ ਭੀ ਹੋ ਜਾਵੇ ਅਰ ਸਾਰੇ ਧੋਤੇ ਜਾਨ ਗੁਨਾਹ।

 

ਭਾਈ ਜੀ ਦਾ ਸਿਦਕ ਭਰਿਆ ਜੁਵਾਬ

ਕ੍ਰੋਧ ਚੜ੍ਹ ਗਿਆ ਭਾਈ ਜੀ ਨੂੰ ਸ਼ੇਰ ਵਾਂਗ ਬੋਲੇ ਲਲਕਾਰ।

"ਮੂੰਹ ਸੰਭਾਲ ਕੇ ਗੱਲ ਕਰੋ ਇਹ ਵਾਜਬ ਨਹੀਂ ਤੁਹਾਨੂੰ ਕਾਰ।

97 / 173
Previous
Next