

ਆਪਣੇ ਤੇ; ਤੂੰ ਸੱਚ ਤੇ ਤੁਰਨ ਵਾਲਾ ਹੈਂ, ਭੁੱਲ ਚੁਕ ਗੁਰੂ ਬਖਸ਼ੇ। ਚੋਬਦਾਰ ਤੋਂ ਹਮਦਰਦੀ ਨਾਲ ਭਰੇ ਗੁਰੂ ਹੁਕਮ ਸੁਣਕੇ ਸਿਖ ਦਾ ਮਨ ਮਉਲ ਪਿਆ। ਧੰਨ ਦਾਤਾ, 'ਧੰਨ ਦਾਤਾ' ਕਰਦਾ ਉਠਿਆ, ਆਖਣ ਲਗਾ, ਗੁਰੂ ਕਿਆ! ਤੇਰੇ ਦਾਨ ਗੁਲਾਬ! ਇਹ ਗੁਰੂ ਕਾ ਘਰ ਹੀ ਹੈ ਕਿ ਜਿਥੋਂ ਦੇ ਚੋਬਦਾਰ ਦਰਦਾਂ ਵਾਲੇ ਹਨ, ਰਾਜਸੀ ਚੋਬਦਾਰ ਹੁੰਦਾ ਤਾਂ ਖ਼ਬਰੇ ਕਿਸ ਤਰ੍ਹਾਂ ਕੂੰਦਾ। ਸ਼ਾਬਾਸ਼ ਤੇਰੇ!
ਦੋਏ ਟੁਰ ਪਏ, ਜਦ ਦਰਵਾਜ਼ੇ ਅੱਗੇ ਆਏ ਤਾਂ ਪਹਿਰੇ ਤੇ ਖੜੇ ਚੋਬਦਾਰ ਨੇ ਆਖਿਆ, ਇਸ ਸਿਖ ਦੇ ਅੰਦਰ ਜਾਣ ਦਾ ਹੁਕਮ ਮਨ੍ਹੇ ਹੈ।
ਨਾਲ ਆਯਾ ਚੋ: ਕਿਸਦਾ ਹੁਕਮ ਹੈ ਮਨਾਹੀਦਾ ?
ਪਹਿਰੇ ਵਾਲਾ--ਮੈਨੂੰ ਚੇਤੋ ਜੀ ਨੇ ਆਖਿਆ ਹੈ ਕਿ ਇਸ ਦੇ ਅੰਦਰ ਜਾਣੇ ਦੀ ਮਨਾਹੀ ਹੈ, ਆਵੇ ਤਾਂ ਰੋਕ ਦਿਓ।
ਨਾਲ ਆਯਾ ਚੋਂ:-ਮੈਂ ਇਸ ਨੂੰ ਚੇਤੋ ਦੇ ਮਾਲਕ ਦੇ ਹੁਕਮ ਨਾਲ ਲੈਣ ਗਿਆ ਸਾਂ ਤੇ ਲੈ ਕੇ ਆਯਾ ਹਾਂ।
ਪਹਿਲੇ ਚੋਬਦਾਰ ਨੇ ਸੀਸ ਨਿਵਾ ਦਿੱਤਾ ਤੇ ਰਸਤਾ ਦੇ ਦਿੱਤਾ। ਹਜ਼ੂਰੀ ਵਿਚ ਹਾਜ਼ਰ ਹੋ ਕੇ ਸਿੱਖ ਨੇ ਦਰਸ਼ਨ ਕੀਤਾ। ਨਿਹਾਲ ਹੋ ਗਿਆ, ਮੱਥਾ ਟੇਕਿਆ ਤੇ ਚਕੋਰ ਨ੍ਯਾਈਂ ਨੈਣ ਚੰਦ-ਦਰਸ਼ਨਾਂ ਵਿਚ ਲਾ ਕੇ ਬਹਿ ਗਿਆ। ਦਿਲ ਨੂੰ ਆਖੇ: ਹੈ ਨਾ ਦਾਤਾ ਗੁਰੂ, ਕਿਵੇਂ ਪੀੜਾ ਪਛਾਣੀ ਸੂ ਤੇ ਕਿਵੇਂ ਮੇਰੇ ਸੰਕਲਪ ਵਾਚ ਲਏ ਸੂ ਤੇ ਆਪੇ ਸੱਦ ਲਿਆ ਸੂ। ਇੰਨੇ ਨੂੰ ਕੌਤਕੀ ਸਤਿਗੁਰ ਜੀ ਚੋਜੀ ਸੁਰ ਬਣਾ ਕੇ ਆਖਣ ਲਗੇ : ਸਿੱਖਾ ! ਮੇਰੇ ਲਈ ਕੀ ਲਿਆਇਆ ਹੈਂ ?
ਸਿਖ ਬੋਲਿਆ--ਤੇਰਾ ਦਿੱਤਾ ਖਾਂਦੇ ਪੀਂਦੇ ਹਾਂ, ਸਿਖ ਕੀ ਤੇ ਦੇਣਾ ਕੀਹ ਤੂੰ ਦਾਤਾ ਜਗ ਮੰਗਤਾ ਤੇਰੇ ਬਖਸ਼ੇ ਵਿਚੋਂ ਜੋ ਤਿਲ ਫੁਲ ਸਰਿਆ ਹਾਜ਼ਰ ਕਰ ਦਿਤਾ ਹੈ।
ਗੁਰੂ ਜੀ--ਹਾਜਰ ! ਕਦੋਂ.. ?
ਸਿਖ ਬੋਲਿਆ--ਜੀ, ਚੇਤੋ ਮਸੰਦ ਨੂੰ ਦਿੱਤਾ ਸੀ ਉਹ ਦੱਸਦਾ ਹੈ ਕਿ ਹਜ਼ੂਰੀ ਵਿਚ ਅਰਪਨ ਹੋ ਚੁੱਕਾ ਹੈ।
ਸਤਿਗੁਰ ਜੀ ਨੇ ਤੋਸ਼ੇਖਾਨੇ ਤੋਂ ਪਤਾ ਮੰਗਾਯਾ ਤਾਂ ਖ਼ਜ਼ਾਨਚੀ ਨੇ ਦੱਸਿਆ