

ਕਿ ਇਤਨੀ ਮਾਯਾ ਕਾਰ ਭੇਟ ਦੀ ਇਸ ਸਿਖ ਦੀ ਖਜ਼ਾਨੇ ਜਮ੍ਹਾਂ ਹੋ ਚੁਕੀ ਹੈ। ਤਦ ਸਿੱਖ ਨੇ ਦਸਿਆ ਕਿ ਇਕ ਹੀਰੇ ਕਣੀਆਂ ਦੀ ਜੜਤ ਦਾ ਚੂੜਾ ਸੀ ਗੈਂਡੇ ਦਾ ਬਣਿਆ ਹੋਇਆ, ਜੋ ਦੈਵ ਸੰਜੋਗ ਨਾਲ ਕਾਰੀਗਰ ਲੈ ਆਯਾ ਸੀ: ਸੋ ਮੈਂ ਗੁਰੂ ਹਜ਼ੂਰੀ ਵਿਚ ਹਾਜ਼ਰ ਕਰਨ ਲਈ ਨਾਲ ਲਿਆਯਾ ਸੀ ਸੋ ਬੀ ਚੇਤੋ ਨੂੰ ਦਿੱਤਾ ਸੀ, ਪਰ ਖ਼ਜ਼ਾਨੇ ਵਿਚ ਇਸ ਦੇ ਦਾਖ਼ਲ ਹੋਣ ਦਾ ਜ਼ਿਕਰ ਨਹੀਂ।
ਇਹ ਸੁਣਕੇ ਗੁਰੂ ਜੀ ਮੁਸਕ੍ਰਾਏ ਤੇ ਚੇਤੋ ਨੂੰ ਬੁਲਾ ਭੇਜਿਆ। ਜਦੋਂ ਕੋਈ ਗਿਣਤੀਆਂ ਕਰਦਾ ਚੇਤੇ ਆਇਆ ਤੇ ਹਾਜ਼ਰ ਹੋਇਆ, ਚੂੜੇ ਵਾਲਾ ਸਿਖ ਬੈਠਾ ਵੇਖਕੇ ਤਬਕਿਆ। ਕਵੀ ਜੀ ਲਿਖਦੇ ਹਨ:-
ਗੁਰ ਮਾਯਾ ਚੇਤੋ ਬਿਰਮਾਇਓ। ਲੋਭ ਲਹਰ ਮੈ ਗੋਤਾ ਖਾਇਓ।
ਜਿਸ ਨੇ ਬੜੇ ਬੜੇ ਡਹਿਕਾਏ। ਕਯਾ ਬਪੁਰਾ ਚੇਤੋ ਠਹਿਰਾਏ।
(ਸੂ: ਪ੍ਰ:)
ਚੇਤੋ ਨੂੰ ਦੇਖ ਕੇ ਸਿਖ ਨੇ ਆਖਿਆ ਭਾਈ ਚੇਤੋ ਜੀ ! ਜੋ ਤਿਲ ਫੁਲ ਮੈਂ ਗੁਰੂ ਚਰਨਾਂ ਵਾਸਤੇ ਲਿਆਇਆ ਸਾਂ ਤੇ ' ਆਪ ਨੂੰ ਦਿੱਤਾ ਸੀ ਉਹ ਤਾਂ ' ਖਜ਼ਾਨੇ ਪਹੁੰਚ ਗਿਆ ਹੈ ਪਰ ਚੂੜਾ ਨਹੀਂ ਪੁੱਜਾ।
ਚੇਤੋ--ਸਿਖਾ ਕਿਉਂ ਕੁੱਝ ਮਾਰਦਾ ਹੈਂ, ਤੂੰ ਕਿਸੇ ਹੋਰ ਨੂੰ ਦਿੱਤਾ ਹੋਣਾ ਹੈ, ਚੇਤੇ ਕਰ ਕਿਸਨੂੰ ਦਿੱਤਾ ਹਈ ? ਮੇਰੇ ਸਿਰ ਐਵੇਂ ਦੋਸ਼ ਨਾ ਲਾ ਚੂੜੇ ਦਾ ਕੂੜਾ।
ਸਤਿਗੁਰੂ--ਚੇਤੋ ! ਮੈਨੂੰ ਚੂੜੇ ਦੀ ਲੋੜ ਨਹੀਂ, ਤੈਨੂੰ ਚੰਗਾ ਲੱਗਾ ਹੈ ਤਾਂ ਤੈਨੂੰ ਹੀ ਮਿਲ ਜਾਏਗਾ, ਸਿਖ ਦੀ ਐਤਨੀ ਭਾਵਨੀ ਪੂਰਨ ਕਰ ਦੇਹ ਕਿ ਇਕ ਵੇਰੀ ਲਿਆ ਕੇ ਦਿਖਾ ਦੇਹ, ਫੇਰ ਤੈਨੂੰ ਹੀ ਦੇ ਦਿਆਂਗੇ।
ਇਹ ਸੁਣਕੇ ਚੇਤੋ ਗੁੱਸੇ ਵਿਚ ਆ ਗਿਆ, ਪਹਿਲੋਂ ਤਾਂ ਸਿਖ ਨੂੰ ਝਿੜਕਿਆ. "ਇਸ ਗੁਰੂ ਮਾਰੇ ਨੇ ਕੂੜ ਮਾਰਿਆ ਹੈ। " ਫੇਰ ਗੁਰੂ ਜੀ ਨੂੰ ਕਹਿਣ ਲੱਗ ਪਿਆ ਕਿ "ਆਪ ਸਾਨੂੰ ਚੋਰ ਸਮਝਦੇ ਹੋ ਤੇ ਇਸ ਕੀਰ ਸਿਖ ਨੂੰ ਸਾਧ ਸਮਝਦੇ ਹੋ। ਇਸ ਸਾਕਤ ਨੂੰ, ਇਸ ਝੂਠੇ ਨੂੰ, ਇਸ ਮਤਿ ਮਾਰੇ ਨੂੰ ਚੰਗਾ ਸਮਝਦੇ ਹੋ ਤੇ ਸਾਨੂੰ ਮਾੜਾ, ਜੋ ਸਾਰੀ ਮਾਯਾ ਅਸੀਂ ਲਿਆਉਂਦੇ ਤੇ ਭੇਟਾ ਕਰਦੇ ਹਾਂ. ਸਭ ਕੁਛ ਖਜ਼ਾਨੇ ਅਰਪਦੇ ਹਾਂ। ਦੇਸ਼ ਪ੍ਰਦੇਸ਼ ਸਾਡੀ ਪਤ ਹੈ. ਆਪ ਕਦਰ ਨਹੀਂ ਪਾਉਂਦੇ, ਝੂਠ ਸੱਚ