

ਦੀ ਪਰਖ ਨਹੀਂ ਕਰਦੇ, ਐਵੇਂ ਕੋਸਣ ਲਗ ਪੈਂਦੇ ਹੋ। ਸਾਰੇ ਕੰਮ ਅਸੀਂ ਸੁਧਾਰਦੇ ਹਾਂ, ਦੇਖੋ ! ਬੁਲਾਓ ਖਜ਼ਾਨਚੀ ਨੂੰ, ਜੋ ਕੁਛ ਇਸ ਨੇ ਮੈਨੂੰ ਦਿਤਾ ਮੈਂ ਜਮ੍ਹਾਂ ਕਰਵਾ ਦਿੱਤਾ ਹੈ ਖਜ਼ਾਨੇ ਕਿ ਨਹੀਂ ? ਚੂੜਾ ਜਾਂ ਦਿੱਤਾ ਨਹੀਂ ਜਾਂ ਕਿਸੇ ਹੋਰਸ ਨੂੰ ਦੇ ਬੈਠਾ ਹੈ, ਕੰਗਲਾ ਮੱਥੇ ਮੇਰੇ ਮੜ੍ਹਦਾ ਹੈ। ਜਿਥੇ ਮੈਂ ਸਾਰੀ ਮਾਯਾ ਜਮ੍ਹਾਂ ਕਰਵਾਈ ਸੀ ਚੂੜਾ ਮੈਂ ਸਿਰ ਮਾਰਨਾ ਸੀ।" ਤਦ ਗੁਰੂ ਜੀ ਬੋਲੇ--ਚੇਤੋ ! ਹੋਸ਼, ਕਰ, ਤੈਨੂੰ ਦਸਾਂ ਸੱਚ ਝੂਠ ਦੇ ਨਿਤਾਰਨ ਦੀ ਜਾਚ ਮੈਨੂੰ ਹੈ ਕਿ ਨਹੀਂ, ਇਹ ਕਰਕੇ ਦਿਖਾਵਾਂ ? ਨਹੀਂ ਤਾਂ ਸੱਚ ਬੋਲ ਦੇਹ ।"..
ਚੇਤੋ ਬੋਲਿਆ-ਆਪ ਜ਼ੋਰਾਵਰੀਆਂ ਕਰਦੇ ਹੋ, ਦੇਵੀ ਕੇਹੀ ਆਈ, ਸਾਡੇ ਭਾ ਦਾ.....।
ਤਦ ਸਤਿਗੁਰੂ ਨੇ ਪੰਜ ਸਿਖ ਸ਼ਸਤ੍ਰਧਾਰੀ ਬੁਲਾਏ ਹੁਕਮ ਦਿੱਤਾ : ਜਾਓ ਚੇਤੋ ਦੇ ਘਰ ! ਧੁਰ ਉਪਰਲੇ ਚੁਬਾਰੇ ਤੇ ਚੜ੍ਹ ਜਾਓ, ਉਸ ਵਿਚ ਤਾਕੀ ਹੈ, ਜੰਦਰਾ ਤੋੜ ਦਿਓ ਤੇ ਉਸ ਵਿਚ ਇਕ ਜੜਾਊ ਚੂੜਾ ਹੈ, ਕੱਢ ਲਿਆਓ। ਸਿਖ ਟੁਰ ਗਏ, ਪਰ ਚੇਤੋ ਨਿਮੋਝਾਣ ਹੋ ਗਿਆ, ਹੁਣ ਅਹੁੜਦੀ ਨਹੀਂ। ਮੰਦੇ ਕੰਮਾਂ ਦਾ ਅੰਤ ਇਹੋ ਹੁੰਦਾ ਹੈ ਕਿ ਓਹ ਅੰਤ ਆਦਮੀ ਨੂੰ ਕਿਸੇ ਨੁੱਕਰੇ ਫਸਾ ਦੇਂਦੇ ਹਨ. ਜਿਥੋਂ ਨਿਕਲਣਾ ਨਹੀਂ ਹੋ ਸਕਦਾ। ਥੋੜੇ ਚਿਰ ਮਗਰੋਂ ਸਿਖ ਆ ਗਏ ਤੇ ਚੂੜਾ ਪੈਸ਼ ਕੀਤਾ। ਗੁਰੂ ਜੀ ਨੇ ਸਿਖ ਨੂੰ ਦਿਖਾਕੇ ਪੁੱਛਿਆ: ਇਹੋ ਹੈ ? ਉਸ ਕਿਹਾ: ਜੀ ਹਾਂ ਇਹੋ ਹੈ। ਸਿਖ ਵਲ ਤਾਂ ਆਪ ਨੇ ਮਿਹਰ ਤੇ ਪ੍ਯਾਰ ਨਜ਼ਰ ਨਾਲ ਡਿੱਠਾ, ਪਰ ਚੇਤੋ ਵਲ ਝਿੜਕਵੇ ਨੈਣਾਂ ਨਾਲ ਤੱਕੇ ਤੇ ਬੋਲੇ; ਚੇਤੋ ! ਨਾਲੇ ਚੋਰ ਨਾਲੇ ਚਤੁਰ। ਹੁਣ ਦੱਸ, ਮੇਰਾ ਸਿਖ ਝੂਠਾ ਹੈ ਕਿ ਤੂੰ ? ਮੇਰਾ ਸਿਖ ਸਾਕਤ ਹੈ ਕਿ ਤੂੰ ? ਮਤ ਮੇਰੇ ਸਿਖ ਦੀ ਮਾਰੀ ਗਈ ਕਿ ਤੇਰੀ ? ਕਦਰ ਮੈਂ ਨਹੀਂ ਪਾਈ ਤੁਸਾਡੀ ਕਿ ਤੁਸਾਂ ਨਹੀਂ ਸਿਞਾਤਾ ਮੈਨੂੰ ਤੇ ਮੇਰੇ ਉਸ ਮਹਾਨ ਕੰਮ ਨੂੰ ਜਿਸ ਲਈ ਮੈਂ ਜਨਮ ਧਾਰਕੇ ਜਗਤ ਆਯਾ ਹਾਂ ।
––––––––––––––––
ਤਵਾ: ਖਾ: ਵਿਚ ਲਿਖਿਆ ਹੈ ਕਿ ਜਦ ਚੇਤੇ ਨੂੰ ਦੰਡ ਦੀ ਆਗਿਆ ਹੋਈ ਤਾਂ ਉਸ ਦੀ ਵਹੁਟੀ ਨੇ ਮਾਤਾ ਜੀ ਦੇ ਚਰਨ ਫੜ ਲਏ। ਭਾਵੈਂ ਮਾਤਾ ਜੀ ਨੇ ਉਸ ਦੀ ਇਸਤ੍ਰੀ ਤੇ ਦਇਆ ਕਰਕੇ ਚੇਤੋ ਨੂੰ ਗੁਰੂ ਜੀ ਤੋਂ ਛੁਡਵਾ ਦਿੱਤਾ ਪਰ ਤਾੜਨਾ ਸਭ ਮਸੰਦਾਂ ਨੂੰ ਹੋਈ।