(ਛੇਵਾਂ ਪਰਤਾਵਾ-ਸਿਖੀ)
ਗੁਰੂ ਜੀ ਨੇ ਜੋ ਮਹਾਨ ਕੰਮ ਕਰਨ ਲਈ ਵੀਚਾਰਿਆ ਸੀ, ਉਸ ਲਈ ਪਰਤਾਵੇ ਲੈ ਰਹੇ ਸਨ ਕਿ ਕਿਸ ਪਾਸਿਓਂ ਮਦਦ ਮਿਲੇਗੀ ਤੇ ਕਿਸ ਪਾਸਿਓਂ ਮੁਖ਼ਾਲਫਤ ਹੋਵੇਗੀ। ਇਹ ਸਭ ਤੋਂ ਮੁਖੀ ਮਸੰਦ ਸੀ, ਇਹਦਾ ਪਾਜ ਖੁਲ੍ਹ ਗਿਆ। ਇਸ ਤੋਂ ਮਗਰੋਂ ਹੋਰ ਬੀ ਦੇਖੇ। ਅੰਤ ਵਿਚ ਆਪ ਇਸੇ ਸਿੱਟੇ ਤੇ ਪਹੁੰਚੇ ਕਿ ਇਨ੍ਹਾਂ ਵਿਚ ਲੋਭ ਲਹਿਰ ਘਰ ਕਰ ਗਈ ਹੈ, ਮਾਯਾ ਦਾ ਪ੍ਰੇਮ ਇਨ੍ਹਾਂ ਦੀ ਸਿਖੀ ਨੂੰ ਉੱਲੀ ਲਾ ਗਿਆ ਹੈ, ਏਹ ਹੁਣ ਕੰਮ ਨਹੀਂ ਆ ਸਕਦੇ। ਚਾਹੇ ਵਿਚ ਕੋਈ ਖਰਾ ਬੀ ਹੈ, ਪਰ ਉਹ ਬਹੁਤ ਥੋੜੇ ਹਨ। ਮਸੰਦਾਂ ਨੂੰ ਪਰਤਾਕੇ ਸਤਿਗੁਰ ਨੇ ਪਰਦਾ ਨਹੀਂ ਪਾਯਾ। ਜਿਵੇਂ ਕੇਸ਼ੋ ਦਾਸ ਆਦਿ ਦੇ ਪਰਤਾਵੇ ਤੇ ਸੱਚੇ ਵਾਕ ਕਹੇ, ਜਿਵੇਂ ਜੋਗੀ ਸੰਨਯਾਸੀ ਪਰਖ ਕੇ ਵਾਕ ਕੀਤੇ। ਓਸੇ ਤਰ੍ਹਾਂ ਮਸੰਦਾਂ ਨੂੰ ਪਰਖ ਕੇ ਏਹ ਵਾਕ ਉਚਾਰੇ:--ਜੇਕਰ ਕੋਊ ਮਸੰਦਨ ਸੋਂ. ਕਹੈਂ "ਸਰਬ ਦਰਬਿ ਲੈ ਮੋਹਿ ਅਬੈਦੈ।" ...ਜੌ ਕਰਸੇਵ ਮਸੰਦਨ ਕੀ ਕਹਿਂ--" ਆਨਪ੍ਰਸਾਦਿ ਸਭੈ ਮੁਹਿ ਦੀਜੈ। ਜੋ ਕੁਛ ਮਾਲ ਤਵਾਲਯ ਸੋ ਅਬਹੀ ਉਠ ਭੇਟ ਹਮਾਰੀ ਹੀ ਕੀਜੈ। ਮੇਰੋ ਹੀ ਧ੍ਯਾਨ ਧਰੋ ਨਿਸ ਬਾਸਰ ਭੁਲਕੇ ਔਰ ਕੋ ਨਾਮ ਨ ਲੀਜੈ। ਦੀਨੇ ਕੋ ਨਾਮ ਸੁਨੇ ਭਜ ਰਾਤਹਿ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ।"
ਮਸੰਦਾਂ ਦੀਆਂ ਪਰਖਣਾਂ ਤੋਂ ਬਾਦ ਗੁਰੂ ਜੀ ਨੇ ਇਨ੍ਹਾਂ ਤੋਂ ਸਾਰੀ ਆਸ ਚੁਕਾ ਦਿੱਤੀ ਤੇ ਪੰਥ ਵਿਚੋਂ ਕੱਢ ਦੇਣ ਦੀ ਠਾਣ ਲਈ। ਇਹ ਕੰਮ ਬੜਾ ਔਖਾ ਸੀ, ਕਿਉਂਕਿ ਸਾਰਾ ਪ੍ਰਬੰਧ ਇਨ੍ਹਾਂ ਦੇ ਹੱਥ ਵਿਚ ਸੀ। ਬਾਕੀ ਸੰਗਤ ਸੀ ਜਿਸਦੀ ਸਤਿਗੁਰ ਤੇ ਟੇਕ ਸੀ। ਆਪ ਨੂੰ ਪਤਾ ਸੀ ਨਵਾਂ ਗੁਰੂ ਸਾਹਿਬਾਂ ਦੀਆਂ ਘਾਲਣਾ
–––––––––––––––––––
* ਮਸੰਦਾਂ ਦੇ ਪਰਤਾਵੇ ਹੋਏ ਉਨ੍ਹਾਂ ਦੇ ਦੰਡਾਂ ਬਾਬਤ ਕਈ ਕਰੜੇ ਮਾਜਰੇ ਜ਼ੁਬਾਨੀ ਟੁਰ ਪਏ ਤੇ ਲਿਖੇ ਗਏ ਪਰ ਸਭ ਤੋਂ ਪੁਰਾਤਨ ਗ੍ਰੰਥ ਵਿਚ ਕੇਵਲ ਇਸ ਪ੍ਰਕਾਰ ਲਿਖਿਆ ਹੈ:-
ਤਦ ਮਸੰਦ ਪ੍ਰਭ ਏਕ ਜਪ ਯਹਿ ਬਿਬੇਕ ਤਹਾ ਕੀਨ॥
ਸਤਿਗੁਰ ਸੋਂ ਸੇਵਕ ਮਿਲੇ ਨੀਰ ਮੱਧ ਜਦੋਂ ਮੀਨ॥ (ਗੁਰ ਸੋਭਾ)