

ਨਾਲ ਸਿਖੀ ਵਿਚ ਨਾਮ ਹੈ, ਬਾਣੀ ਦਾ ਪ੍ਰੇਮ ਹੈ, ਸਿਖੀ ਵਿਚ ਵਾਹਿਗੁਰੂ ਦਾ ਸਿਦਕ ਭਰੋਸਾ ਹੈ, ਸਿਖੀ ਵਿਚ ਸੱਚ ਹੈ, ਸੱਚ ਦਾ ਵਰਤਾਉ ਹੈ, ਪਰਸਪਰ ਪ੍ਰੇਮ ਹੈ, ਕੁਰਬਾਨੀ ਦਾ ਮਾਦਾ ਹੈ, ਪਰ ਆਪ ਚਾਹੁੰਦੇ ਸੀ ਕਿ ਜੋ ਜਾਚ ਛੇਵੇਂ ਸਤਿਗੁਰਾਂ ਨੇ ਸਿਖਾਈ ਸੀ ਕਿ 'ਮਰੀਦਾ ਕੀਕੂੰ ਹੈ' ਉਹ ਜਾਚ ਹੁਣ ਨਿਰੀ ਆਪਣੀ ਸੈਨਾਂ ਵਿਚ ਹੀ ਨਾ ਰਹੇ ਪੰਥ ਵਿਚ ਪਰਵਿਰਤ ਹੋ ਜਾਵੇ, ਪਰ ਇਥੇ ਬੀ ਆਪ ਦੇ ਮਹਾਨ ਆਤਮਾ ਨੇ ਪਰਤਾਵਾ ਕਰਨਾ ਜ਼ਰੂਰੀ ਜਾਤਾ! ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ--'ਪੁਨ ਸੋਧਨ ਸੰਗਤਿ ਗੁਰ ਚਾਹਤ ਪਰਖਨਿ ਸਿਖੀ ਬੀਚ ਓਮਾਹਤ। ਖੋਜਨ ਕਰਿ ਕੈ ਪੰਥ ਚਲਾਵਨ। ਅਜਬ ਖਾਲਸਾ ਕਰੌ ਉਪਾਵਨ। ਰਿਦੈ ਮਨੋਰਥ ਕੋ ਧਰਿ ਐਸੇ। ਚਿਤਵਤਿ ਸ੍ਰੀ ਸਤਿਗੁਰ ਬਿਧਿ ਤੈਸੇ।" ਇਸ ਮਨੋਰਥ ਸਿੱਧੀ ਲਈ ਆਪ ਜੀ ਨੇ ਪ੍ਰਵਾਨੇ ਜਾਰੀ ਕਰਵਾਏ ਕਿ ਵੈਸਾਖੀ ਪਰ ਸੰਗਤਾਂ ਸਭ ਦੇਸ਼ ਦੇਸ਼ਾਂਤ੍ਰਾਂ ਤੋਂ ਆਉਣ। ਤਦੋਂ ਸੰਮਤ ੧੭੫੬ ਬਿ: ਸੀ।
ਸੰਗਤਾਂ ਆ ਗਈਆਂ, ਇਕ ਦਿਨ ਇਕ ਦੀਵਾਨ ਸਜ ਰਿਹਾ ਸੀ, ਵਿਚ ਸ੍ਰੀ ਗੁਰੂ ਜੀ ਬਿਰਾਜ ਰਹੇ ਸਨ। ਜਦ ਸਾਰਾ ਦੀਵਾਨ ਭਰ ਗਿਆ ਤਾਂ ਆਪ ਨੇ ਹੱਥ ਫੜਿਆ ਤੀਰ ਭੱਥੇ ਪਾਯਾ, ਤਲਵਾਰ ਖਿੱਚ ਲਈ ਤੇ ਖੜੇ ਹੋ ਕੇ ਬੋਲੇ ਓ ਮੇਰੇ ਸਦਾਵਣ ਵਾਲਿਓ ! ਆਓ, ਸੀਸ ਭੇਟ ਦਿਓ। ਮੈਨੂੰ ਤੁਹਾਡੇ ਸੀਸਾਂ ਦੀ ਲੋੜ ਹੈ, ਆਓ ਮੇਰੀ ਤਲਵਾਰ ਦੀ ਭੇਟ ਆਪਾ ਕਰ ਦਿਓ ! ਮੇਰੀ ਪਿਆਰੀ ਸੰਗਤ ਜੀ ! ਕੋਈ ਮੇਰਾ ਐਸਾ ਅਤਿ ਪ੍ਰੇਮੀ ਸਿਖ ਹੈ ਜੋ ਆਪਣਾ ਸੀਸ ਭੇਟਾ ਦੇ ਸਕੇ ? ਹਾਂ, ਕੋਈ ਐਸਾ ਕੰਮ ਹੈ ਕਿ ਉਸ ਲਈ 'ਸੀਸ ਭੇਟ' ਦੀ ਲੋੜ ਹੈ।" ਇਹ ਕਹਿ ਕੇ ਸੂਤੀ ਤਲਵਾਰ ਤੇ ਨਜ਼ਰ ਟਿਕਾ ਲਈ ਤੇ ਸੰਗਤ ਵਿਚ ਹਲਚਲੀ ਮਚ ਗਈ। ਇਕ ਦੂਏ ਦੇ ਮੂੰਹ ਵਲ ਤੱਕਣ, ਸੋਚਣ, ਵਿਚਾਰਨ ਉਮਲਣ, ਫੇਰ ਸੋਚੀਂ ਪੈਂ ਜਾਣ। ਗੁਰੂ ਜੀ ਵਲ ਤੱਕਣ ਤਾਂ ਤੱਕਿਆ ਨਾ ਜਾਵੇ, ਐਸਾ ਕੋਈ ਤੇਜ ਚਮਕ ਰਿਹਾ ਦਿੱਸੇ। ਆਪ ਫਿਰ ਦੂਜੀ ਵਾਰ ਗਰਜ ਕੇ ਬੋਲੇ-- ਹੈ ਕੋਈ ਸਿਖ ! ਦੇਹ ਦਾ ਪ੍ਯਾਰ ਤ੍ਯਾਗਕੇ ਜੋ ਆਪਣੇ ਆਪ ਦਾ ਦਾਨ ਦੇ ਦੇਵੇ ?"
ਆਹ ! ਕੌਣ ਨਿੱਤਰੇ ? ਲੋਕੀ ਆਖਦੇ ਹਨ:-- "ਅਗੇ ਤਾਂ ਮਸਤ ਕਮਲਾ ਸੀ : ਹੁਣ ਸ਼ੋਰੀ ਕਮਲਾ ਹੋ ਗਿਆ ਹੈ।" ਹਾਂ ਸ਼ੋਕ, ਹੇ ਜਗਤ ! ਤੂੰ, ਜਿਸ ਦੇ