

ਲਈ ਸੁਹਣਿਆਂ ਦਾ ਸੁਲਤਾਨ ਤਲਵਾਰ ਸੂਤੀ ਖੜਾ ਹੈ--ਤੂੰ ਉਸ ਨੂੰ ਸ਼ੋਰੀ ਕਮਲਾ ਆਖਦਾ ਹੈਂ। ਆਪ, ਤੇਰੀ ਰਵਸ਼ ਇਹੋ ਹੈ, ਪਰ ਦਾਤੇ ਨੇ ਤੇਰਾ ਰੋਗ ਕੱਟਣਾ ਹੈ।
'ਦਿਲ ਜ਼ੋਰ' ਜੀ ਹੁਣ ਫੇਰ ਲਲਕਾਰਦੇ ਹਨ ਤੇ ਸਿਰ ਮੰਗਦੇ ਹਨ :-- "ਕੋਈ ਹੈ ?"
ਸੰਗਤਾਂ ਵਿਚ ਚੁਪ ਤੇ ਸਤੰਭ ਅਵਸਥਾ ਛਾ ਰਹੀ ਸੀ, ਅਕਲ ਕੰਮ ਨਹੀਂ ਸੀ ਕਰਦੀ। 'ਨਾਂਹ ਕੀਤੀ ਨਹੀਂ ਸੀ ਜਾਂਦੀ, ਸਿਖੀ ਰਹੁਰੀਤੀ ਦੇ ਉਲਟ ਸੀ ਹਾਂ ਕੀਤੀ ਨਹੀਂ ਸੀ ਜਾਂਦੀ, ਪ੍ਰਾਨ ਅਤਿ ਪਯਾਰੇ ਹਨ। 'ਦੇਵੀ ਪੁੱਠੀ ਪੈ ਗਹੀ ਹੈ ਇਹ ਖ੍ਯਾਲ ਮਸੰਦਾਂ ਨੇ ਸਿਖੀ ਵਿਚ ਬਹੁਤ ਪਰਵਿਰਤ ਕਰ ਰਖਿਆ ਸੀ। ਸੋਚਦੇ ਸਨ: ਸਿਰ ਲੈ ਕੇ ਕੀਹ ਕਰਨਗੇ, ਮਸੰਦ ਸੱਚੇ ਹਨ ਜੋ ਕਹਿੰਦੇ ਹਨ ਕਿ ਦੇਵੀ ਹੀ ਪੁਠੀ ਪਈ ਹੈ। ਫੇਰ ਸੋਚ ਫੁਰੀ; ਗੁਰੂ ਪੂਰਾ ਹੈ, ਦਾਨਾ ਹੈ, ਦਾਤਾ ਹੈ. ਪ੍ਰੇਮ ਹੈ. ਭੁੱਲ ਕਦੇ ਨਹੀਂ ਕਰ ਸਕਦਾ। ਐਸੀ ਦੁਚਿਤਾਈ ਅਖੀਰ ਸਤੰਭ ਕਰ ਦੇਂਦੀ ਸੀ ਕਿ ਇੰਨੇ ਵਿਚ ਲਾਹੌਰ ਦਾ ਇਕ ਖਤ੍ਰੀ ਸਿਖ, ਜੋ ਗੁਰੂ ਘਰ ਦੀ ਅਨੁਭਵੀ ਵਿਦ੍ਯਾ ਦੇ ਸਿਵਾ ਵੇਦਾਂਤੇ ਤੇ ਜੋਗ ਮਤ ਦਾ ਤਾ ਸੀ, ਉਠਿਆ, ਇਹ ਸੋਚਦਾ ਕਿ ਸਰੀਰ ਤਾਂ ਰਹਿਣਾ ਨਹੀਂ, ਆਤਮਾ ਮਰਨਾ ਨਹੀਂ, ਸਰੀਰ ਵਰਗੀ ਨਾਸ਼ਵਾਨ ਸ਼ੈ ਗ੍ਯਾਨ ਭਗਤੀ ਦਾ ਦਾਤਾ ਗੁਰੂ ਮੰਗਦਾ ਹੈ, ਐਸਾ ਸਮਾਂ ਫੇਰ ਕਦ ਲੱਭਣਾ ਹੈ, ਸਫਲ ਕਰ ਜਨਮ, ਇਹ ਮਿੱਟੀ ਦੀ ਹਾਂਡੀ ਨੂੰ ਫੋਡ ਦੇਹ ਦਾਤੇ ਦੇ ਚਰਨਾਂ ਵਿਚ। ਇਉਂ ਅਮਰ ਭਾਵਨਾਂ ਵਿਚ ਆ ਕੇ ਸਿਖ ਸਿਰ ਨੁਛਾਵਰ ਕਰਨ ਲਈ ਅੱਗੇ ਹੋਇਆ।
ਸਿਰ ਸਿਖ ਦੀ ਹੈ ਤੂੰਬੜੀ ਤੂੰ ਅੰਮ੍ਰਿਤ ਦੀ ਖਾਣ।
ਰੀਝੇਂ ਜੇ ਸਿਰ ਲੀਤਿਆਂ, ਲੈ ਮੇਰੇ ਸੁਲਤਾਨ !
'ਦਿਲ-ਜ਼ੋਰ', ਜੀ ਸਿਰ ਭੇਟ ਦੇਣ ਵਾਲੇ ਨੂੰ ਬਾਹੋਂ ਖਿੱਚ, ਤੰਬੂ ਵਿਚ ਲੈ ਗਏ, ਲਹੂ ਨ੍ਹਾਤੀ ਤਲਵਾਰ ਚਮਕਾਉਂਦੇ ਫੇਰ ਬਾਹਰ ਆਏ।
ਸਿਖਾਂ ਨੇ ਲਹੂ ਭਰੀ ਤਲਵਾਰ ਤੱਕ ਲਈ ਤੇ ਸਿਖ ਮਾਰਿਆ ਗਿਆ ਜਾਣ ਗਏ। ਹੁਣ ਪਹਿਲੀਆਂ ਸੋਚਾਂ ਉਤੇ ਡਰ ਵਧੇਰੇ ਛਾ ਗਿਆ, ਸੰਸੇ ਦੇ ਬਦਲਾਂ ਵਾਲੇ ਅਕਾਸ਼ ਤੇ ਭੈ ਦੀਆਂ ਹੋਰ ਕਾਲੀਆਂ ਘਟਾਂ ਛਾ ਗਈਆਂ। ਆਪ ਫੇਰ ਆ ਖੜੋਤੇ,