Back ArrowLogo
Info
Profile
ਹੁਣ ਹੋਰ ਸਹਿਮ ਛਾ ਗਿਆ। ਪਰ ਫੇਰ ਇਕ ਸੁਹਤ ਨਿਕਲੀ, ਨੈਣਾ ਵਿਚ ਲਾਲੀ ਤੇ ਲਾਲੀ ਵਿਚ ਖੁਸ਼ਹਾਲੀ, ਸੂਰਤ ਅੱਗੇ ਆਈ ਤੇ ਝੁਕ ਗਈ:--
ਨਿਉਂਕੇ ਸਿਰ ਜਗ ਆਇਆ ਝੁਕਿਆ ਦ੍ਵਾਰੋ ਦ੍ਵਾਰ॥
ਏ ਵਡਭਾਗੀ ਜੇ ਝੁਕੇ ਅਗੇ ਤੈਂ ਤਲਵਾਰ।
'ਦਿਲ-ਜ਼ੋਰ' ਜੀ ਇਸ ਨੂੰ ਵੀ ਤੰਬੂ ਵਿਚ ਛਿੱਕ ਕੇ ਲੈ ਗਏ ਤੇ ਲਾਲ ਅੰਗਾਰੇ ਨੇਤ੍ਰੀ ਫੇਰ ਆ ਕੇ ਬੋਲੇ "ਕੋਈ ਹੋਰ ਨਿਤਰੇਗਾ ?"
ਜਦ ਚਾਰ ਸਿਖ ਮਾਰੇ ਗਏ ਸੰਗਤ ਨੇ ਲਖ ਲਏ ਤਾਂ ਮਰੌਣੀ ਛਾ ਗਈ। ਦੂਰ ਦੂਰ ਵਾਲਿਆਂ ਵਿਚੋਂ ਦਬੇ ਪੈਰੀਂ ਖਿਸਕੰਤ ਸ਼ੁਰੂ ਹੋ ਗਈ। ਕਈ ਸਤੰਭ ਹੋਏ ਬੈਠੇ ਰਹੇ, ਕਈ ਲਾਜ ਦੇ ਮਾਰੇ ਨਾ ਉਠੇ, ਪਰ ਬਹੁਤੇ ਦੁਚਿਤਾਈ ਵਿਚ ਸਜੇ ਰਹੇ। ਕਦੇ ਚਿਤ ਕਹੇ ਗੁਰੂ ਸਰਵੱਗ ਹੈ, ਅਭੁੱਲ ਹੈ, ਉਠੋ ਕਰੋ ਸੀਸ ਭੇਟਾ, ਕਿਸੇ ਰੋਗ ਨਾਲ ਮਰਨਾ ਹੀ ਹੈ ਨਾ. ਇਹ ਤਾਂ ਤਤ ਫਟ ਸ਼ਸਤ੍ਰ ਦੀ ਮੌਤ ਹੈ। ਕਦੇ ਚਿਤ ਕਹੇ, ਗੁਰੂ ਜੀ ਕਾਲੀ ਦੇ ਪ੍ਰਭਾਵ ਹੇਠ ਹਨ, ਆਪੇ ਵਿਚ ਨਹੀਂ ਹਨ, ਇਸ ਵੇਲੇ ਕੁਰਬਾਨੀ ਦੇਣ ਦਾ ਕੀ ਲਾਭ ? ਪਰ ਫਿਰ ਬੀ ਇਕ ਸਿਖ ਹਿੰਮਤ ਨਾਮ ਦਾ ਹਿੰਮਤੀਆ ਉਠ ਬੈਠਾ। ਇਹ ਜਗਨ ਨਾਥ ਦਾ ਵਾਸੀ ਸੀ, ਜਾਤ ਦਾ ਝੀਵਰ ਸੀ, ਆ ਗਿਆ :--
ਧੁਰ ਤੋਂ ਉਸ ਨੱਕਾਸ਼ ਨੇ ਨੱਕਸ਼ਾ ਕੀਤਾ ਤ੍ਯਾਰ।
ਸਿਰ ਝੁਕਿਆ ਮੇਰਾ ਰਹੇ ਹੇਠਾਂ ਤੁਧ ਤਲਵਾਰ।
ਖਿਚੇ ਜੋ ਧਰਤੀ ਉੱਪਰੇ ਓਹੋ ਧੁਰ ਦਾ ਨਕਸ਼।
ਅਚਰਜ ਦੀ ਕੀ ਗਲ ਹੈ ? ਪੈਂਦਾ ਉਸਦਾ ਅਕਸ।
ਇਸ ਸੂਰਤ ਨੂੰ ਬੀ ਅੰਦਰ ਲੈ ਗਏ।
–––––––––––––––––––
*
ਸਾਹਿਬ ਰਾਮ ਜ਼ਾਤ ਦਾ ਨਾਈ। ਵਾਸੀ ਬਿਦਰ ਸ਼ਹਿਰ।
22 / 36
Previous
Next