ਪੜ੍ਹਨੀ ਹੈ, ਗੁਰਬਾਣੀ ਤੋਂ ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਹਤਨ ਸੁਣਨਾ, ਕਰਨਾ, ਬਾਣੀ ਵੀਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਘੁਸਾਉਣਾ। ਨਾਮ ਬਾਣੀ ਦੀ ਟੇਕ ਧਾਰਕੇ ਰਹਿਤ ਧਾਰੋ। ਦਾਤੇ ਨੇ ਫਿਰ ਰਹਿਤ ਦਾ ਉਪਦੇਸ਼ ਦਿਤਾ। ਫੇਰ ਤਾਕੀਦ ਕੀਤੀ ਕਿ ਕੇਸਾ ਧਾਰੀ ਰਹਿਣਾ ਹੈ। ਇਸੇ ਤੋਂ ਉਸ ਸਥਾਨ ਦਾ ਨਾਮ ਕੇਸ ਗੜ੍ਹ ਹੋਇਆ ਜਿਥੇ ਕਿ ਅੱਜ ਦਾਤੇ ਕੇਸਾਧਾਰੀ ਪੰਥ ਰਚਿਆ। ਫਿਰ ਮਸੰਦਾ, ਮੀਣਿਆਂ, ਧੀਰਮੱਲੀਆਂ ਆਦਿ ਨਾਲ ਵਰਤਣੋਂ ਵਰਜਿਆ, ਆਪਸ ਦਾ ਪ੍ਰੇਮ ਉਪਦੇਸਿਆ। ਅੱਜ ਤੋਂ ਵਾਸੀ ਆਨੰਦ ਪੁਰ, ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਸਿੰਘ ਦਾ ਭਰਾ। ਫੇਰ ਪੰਥ ਸੇਵਾ ਤੇ ਸੇਵਾ ਵਿਚ ਆਪਾ ਵਾਰਨ ਦਾ ਉਪਦੇਸ਼ ਦਿੱਤਾ:--ਤੁਸੀਂ ਪੰਜੇ ਇਕ ਪੰਥ ਹੋਏ ਹੋ. ਤੁਸਾਂ ਪੰਜਾ ਦੇ ਸਮੂਹ ਵਿਚ ਮੈਂ ਆਪਣੀ ਜੋਤਿ ਧਰੀ ਹੈ।
--ਕਰ ਅਰਦਾਸ ਰਹਤ ਕੀ ਭਲੇ। ਪੰਚਾਮ੍ਰਿਤ ਅਚਿ ਪਾਂਚਉਂ ਮਿਲੇ। ਜਾਤ ਪਾਤ ਕੋ ਭੇਦ ਨ ਕੋਈ। ਚਾਰ ਬਰਨ ਅਚਵਹਿ ਇਕ ਹੋਈ। ਮਤਿ ਊਚੀ ਰਾਖਹੁ ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁਖ ਸੀਵਾਂ। ਗੋਰ ਮੜ੍ਹੀ ਅਰ ਪੰਥ ਅਨੇਕਾ। ਆਨ ਨ ਮਾਨਹਿ ਰਾਖ ਵਿਵੇਕਾ।' ਕਵੀ ਸੰਤੋਖ ਸਿੰਘ ਜੀ ਖਾਲਸੇ ਦ ਜਨਮ ਪਰ ਲਿਖਦੇ ਹਨ:-
"ਵਾਹਿਗੁਰੂ ਜੀ ਦਾ ਭਯੋ ਖਾਲਸਾ ਸੁ ਨੀਕਾ ਅਤਿ ਵਾਹਿਗੁਰੂ ਜੀ ਕੀ ਮਿਲਿ ਫਤੇ ਸੁ ਬੁਲਾਈ ਹੈ। ਪੀਰ ਪਾਤਸ਼ਾਹ ਕਰਾਮਾਤੀ ਜੇ ਅਪਰ ਪੰਥ, ਹਿੰਦੂ ਕਿ ਤੁਰਕ ਹੂੰ ਕੀ ਕਾਨ ਕੌ ਮਿਟਾਈ ਹੈ। ਤੀਸਰਾ ਮਜਬ ਜਗ ਦੇਖਿ ਕੇ ਅਜਬ ਮਹਾਂ, ਬੈਰੀ ਕੇ ਗਜਬ ਪਰ੍ਯਾ ਛੀਨੈ ਠਕੁਰਾਈ ਹੈ। ਧਰਮ ਸਥਾਪਬੇ ਕੋ ਪਾਪਨ ਕੇ ਖਾਪਬੇ ਕੋ ਗੁਰੂ ਗੁਰੂ ਜਾਪਬੇ ਕੌ ਨਈ ਰੀਤਿ ਯ ਚਲਾਈ ਹੈ।"
(ਸੱਤਵਾਂ ਪਰਤਾਵਾ--ਗੁਰੂ)
ਖਾਲਸਾ ਰਚਿਆ ਗਿਆ ਸੀ। ਇਹ ਸੀ ਆਦਰਸ਼ ਜੋ ਸਤਿਗੁਰੂ ਨੇ ਆਪਣੇ ਅਰਸ਼ੀ ਦਿਮਾਗ਼ ਵਿਚੋਂ, ਸੁਰਤ ਵਿਚੋਂ, ਜੋ ਸਦਾ ਵਾਹਿਗੁਰੂ ਵਿਚ ਖਭੀ ਰਹਿੰਦੀ ਸੀ. ਕੱਢਿਆ ਤੇ ਮੂਰਤੀਮਾਨ ਕਰ ਦਿੱਤਾ। ਛੇ ਪਰਤਾਵੇ ਹੋ ਚੁਕੇ ਸੇ: ਹੁਣ ਇਕ ਪਰਤਾਵਾ ਬਾਕੀ ਸੀ, ਉਹ ਸੀ ਗੁਰੂ ਦੀ ਆਪਣੀ ਪ੍ਰਖਿਯਾ। ਗੁਰੂ ਪੂਰਨ ਸੀ. ਪੂਰਨ