Back ArrowLogo
Info
Profile
ਹੈ, ਪੂਰਨ ਰਹੇਗਾ। ਸਾਡੀ ਪਰਿਭਾਖਾ ਵਿਚ ਗੁਰੂ ਉਸਤਾਦ ਮਾਤ੍ਰ ਦਾ ਨਾਮ ਨਹੀਂ: ਪਰ ਵਾਹਿਗੁਰੂ ਜ੍ਯੋਤਿ, ਜੋ ਪੂਰਨ ਪੁਰਖ ਦਸਾਂ ਸਤਿਗੁਰਾਂ ਵਿਚ ਟਿਕੀ ਉਸ ਦਾ ਨਾਮ ਹੈ 'ਗੁਰੂ'। "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ" ਅਭੁਲ ਨੂੰ ਕੌਣ ਪਰਖੇ, ਪੂਰੇ ਨੂੰ ਪਰਖਣਾ ਕਿਸ ਦਾ ਬਲ ਤੇ ਲੋੜ ਕਾਹਦੀ। ਪਰ ਕੌਤਕੀ ਦਾਤਾ ਗੁਰੂ ਨਾਨਕ ਵਲ ਤੱਕ ਰਿਹਾ ਹੈ, ਜਦੋਂ ਸਿੱਖੀ ਪਰਖੀ ਤੇ ਸ੍ਰੀ ਪਾਵਨ ਲਹਿਣਾ ਜੀ ਪੂਰੇ ਉਤਰੇ ਤਾਂ ਗੁਰੂ ਨਾਨਕ ਨੇ ਆਪ ਨੂੰ ਪਰਖਿਆ ਆਪੇ ਆਪਣੇ ਅਲੱਖ ਤ੍ਰੀਕੇ ਨਾਲ ਤੇ ਸਾਨੂੰ ਕਿਵੇਂ ਦਿੱਸਿਆ ਜਦੋਂ 'ਸਿਖ ਲਹਿਣਾ ਜੀ ਨੂੰ ਆਪਣੀ ਜੋਤਿ ਦੇ ਕੇ 'ਗੁਰੂ' ਬਣਾ ਲਿਆ। ਪੂਰੇ ਉੱਤਰੇ ਨੂੰ ਗੁਰਤਾ ਦੇ ਦੇਣੀ ਇਹ ਸੀ ਪੂਰੇ ਗੁਰੂ ਦਾ ਸਾਡੇ ਨੈਣਾਂ ਵਿਚ ਪੂਰੇ ਉਤਰਨਾ। ਅਜ ਪੂਰਿਆਂ ਉਤਰਿਆਂ ਨੂੰ ਦਸਮੇ ਜਾਮੇ ਨੇ ਅੰਮ੍ਰਿਤ ਛਕਾਕੇ ਆਪਣੇ ਤੁੱਲ ਬਣਾ ਲਿਆ ਹੈ । ਤੁੱਲਤਾ ਬਖਸ਼ਣੀ ਗੁਰੂ ਦਾ ਆਪੇ ਆਪ ਕੀਤੇ ਆਪਣੇ ਪਰਤਾਵੇ ਦੀ ਪੂਰਣਤਾ ਹੈ। ਪਰ ਏਥੇ ਹੀ ਬੱਸ ਨਹੀਂ ਕਰ ਰਿਹਾ। ਔਹ ਦੇਖੋ ਸਿੰਘਾਸਨ ਤੋਂ ਛਾਲ ਮਾਰਕੇ ਥੱਲੇ ਆ ਖੜੋਤਾ ਹੈ। ਤੇ ਪੰਜਾਂ ਨੂੰ ਆਖਦਾ ਹੈ ਤੁਸੀਂ 'ਪੰਜ ਮੇਰਾ ਰੂਪ ਹੋ, ਹੁਣ ਮੇਰੇ ਵਾਂਙ ਅੰਮ੍ਰਿਤ ਤ੍ਯਾਰ ਕਰੋ ਤੇ ਮੈਨੂੰ ਛਕਾਓ। ਗੁਰੂ ਨੇ ਸਿੱਖੀ ਪਰਖੀ, ਸਿੱਖੀ ਪੂਰੀ ਨਿਕਲੀ ਤਦ ਗੁਰੂ ਦੀ ਪੂਰਣਤਾ ਦੇਖੋ ਕਿ ਸਿੱਖੀ ਵਿਚ, ਸਿੱਖੀ ਨੂੰ ਤੁੱਲਤਾ ਦੇਣ ਵਿਚ ਦਰੇਗ਼ ਨਹੀਂ ਕੀਤਾ, ਇਥੋਂ ਤਾਂਈਂ ਕਿ ਹੁਣ ਪੂਰੀ ਸਿੱਖੀ ਅਗੇ ਦਾਤਾ ਆਪ ਖੜੋ ਗਿਆ ਹੈ। ਆਪਾ ਸਾਰਾ ਵਾਰ ਰਿਹਾ ਹੈ ਸਿਖੀ ਉਤੇ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀਂ॥ ਇਹ ਵਾਕ ਸੁਣਕੇ ਸੰਗਤ ਵਿਚ ਫੇਰ ਅਚਰਜ ਛਾ ਗਿਆ ਹੈ, ਸੰਭ੍ਰਮ ਹੁੰਦੇ ਹਨ ਕਿ ਹੈਂ! ਗੁਰੂ ਸਿਖਾਂ ਅੱਗੇ ਖੜੋ ਗਿਆ ਹੈ, ਕਹਿੰਦਾ ਹੈ- -ਮੈਨੂੰ ਅੰਮ੍ਰਿਤ ਛਕਾਓ ! ਸਿਖ ਗੁਰੂ ਹੋ ਗਏ। ਗੁਰੂ ਸਿਖ ਹੋ ਗਿਆ ! ਇਉਂ ਅਚਰਜ ਹੁੰਦਿਆਂ ਫੇਰ ਲਹਿਰ ਫਿਰੀ ਸੰਸੇ ਦੀ ਕਿ ਗੁਰੂ ਜੀ ਨੂੰ ਕੀਹ ਹੋ ਗਿਆ ਹੈ ? ਪਰ ਅੱਜ ਸੰਸਾ ਪਰਾਂ ਵਾਲਾ ਹੈ, ਉਡਦਾ ਆਉਂਦਾ ਤੇ ਉਡਦਾ ਚਲਾ ਜਾਂਦਾ ਹੈ ਤੇ ਵੀਚਾਰ ਫੁਰਦੀ ਹੈ ਕਿ ਕੋਈ ਕੌਤਕ ਹੈ ਸਾਡੀ ਸਮਝ ਪਰੇ, ਕੱਲ ਵਾਂਙੂ ਅਸੀਂ ਭੁੱਲ ਨਾ ਕਰੀਏ ਤੇ ਡਰੀਏ ਨਾ। ਏਧਰ ਪੰਜ ਪ੍ਯਾਰੇ ਹੈਰਾਨ ਹਨ. ਅਸਮੰਜਸ ਵਿਚ ਹਨ ਕਿ ਸੇਵਕ ਹੋਕੇ ਸਾਹਿਬ ਨੂੰ ਅਸੀਂ ਅੰਮ੍ਰਿਤ ਛਕਾਈਏ ? ਪੰਜਾਂ ਦਾ
29 / 36
Previous
Next