

ਭਗਤੀ ਭਾਵ ਤੇ ਅਤੁੱਟ ਪ੍ਰੇਮ ਇਸ ਗੱਲ ਨੂੰ ਆਪਣੇ ਪ੍ਯਾਰੇ ਦੀ ਬੇਅਦਬੀ ਸਮਝਦਾ ਹੈ। ਦੇਖੋ ਕਵੀ ਜੀ ਕਿਵੇਂ ਇਸ ਦਾ ਰੂਪ ਦੱਸਦੇ ਹਨ :--ਅਦਭੁਤ ਬਾਨੀ ਸੁਨਿ ਕਾਨ ਮੈ ਹਰਾਨੀ ਹੋਇ ਸਿੰਘਨ ਬਖਾਨੀ 'ਕਹਾਂ ਕਹੋ ਆਪ ਬੈਠ ਕੋ ? ਜਾਤ ਕੇ ਕਮੀਨ, ਦੀਨ; ਰੰਕ ਹੈਂ ਅਧੀਨ, ਹੀਨ. ਕਾਮ, ਕ੍ਰੋਧ, ਪੀਨ, ਮਨ ਖੀਨ ਹੈ ਨ ਚੈਨ ਕੇ। ਬਿਸ਼ਈ ਮਲੀਨ ਜੀਵ ਸਭਿ ਤੇ ਸਦੀਵ ਨੀਵ ਜੰਤੁ ਸੁ ਗਰੀਬ ਹਮ. ਭਲੇ ਗੁਨ ਹੈ ਨ ਕੋ। ਏਕ ਬਲ ਭਯੋ ਤੁਮ ਹਾਥ ਦਯੋ ਸੀਸ ਧਰ ਨਯੋ ਰੰਗ ਥਿਯੋ ਮਯੋ ਕਿਯੋ ਸੁਖ ਐਨ ਕੇ।' ਦੇਖੋ ਇਸ ਦੇ ਉੱਤਰ ਵਿਚ ਸ੍ਰੀ ਦਸਮੇਸ਼ ਪਿਤਾ ਜੀ ਕੀ ਫੁਰਮਾਉਂਦੇ ਹਨ--ਜੋਤੀ ਰੂਪ ਏਕੰਕਾਰ ਸਭਿ ਕੇ ਆਧਾਰ ਨਿਤ ਆਪ ਨਿਰਾਧਾਰ ਜਾਂ ਕੋ ਜਾਨਤ ਅਸੇਸ ਹੈਂ। ਭਗਤਿ ਅਧੀਨ ਕਾਲ ਛੀਨ ਮਹੀਆਨ ਮਹਾਂ ਤਾਂ ਕੋ ਸੁਤ ਜਾਨੋ ਮੋਹਿ ਸਭਿ ਤੇ ਵਿਸ਼ੇਸ਼ ਹੈ। ਸਿੱਖਨ ਅਧੀਨ ਤਿਮ ਮੋਕਉ ਚੀਨ ਲੋਹੁ ਚਿਤ, ਪੰਥ ਕੇ ਰਚਨ ਕੇ ਹੁਕਮ ਜਗਤੇਸ਼ ਹੈ।' ਅਰਥਾਤ ਜਿਵੇਂ ਪਰਮੇਸ਼ੁਰ ਨਿਰਾਧਾਰ ਤੇ ਸ੍ਵਯੰ (ਆਪਣੇ) ਆਧਾਰ ਹੈ ਪਰ ਉਹ ਆਖਦਾ ਹੈ ਕਿ ਮੈਂ ਭਗਤਾਂ ਦੇ ਅਧੀਨ ਹਾਂ ਤਿਵੇਂ, ਮੈਂ ਉਸ ਦਾ ਪੁਤ੍ਰ ਸਿਖਾਂ ਦੇ ਅਧੀਨ ਹਾਂ।
ਪੰਚਾਂ ਨੇ ਹੁਣ ਵੀਚਾਰਿਆ ਕਿ ਚਾਹੋ ਸਾਡਾ ਗੁਰੂ ਨੂੰ ਅੰਮ੍ਰਿਤ ਛਕਾਉਣਾ ਬੇਅਦਬੀ ਹੈ, ਸਾਡੇ ਅਦਬ ਤੇ ਭਗਤੀ ਭਾਵ ਦੇ ਨੁਕਤੇ ਤੋਂ, ਪਰ ਗੁਰੂ ਕਾ ਹੁਕਮ ਸਿਰ ਧਰਨਾ ਬੀ ਸਾਡਾ ਧਰਮ ਹੈ। ਅਸੀਂ ਸੀਸ ਭੇਟ ਕਰ ਚੁਕੇ ਹਾਂ, ਅਸੀਂ ਮਰ ਚੁਕੇ ਹਾਂ. ਹੁਣ ਜੋ ਕੁਛ ਹੈ ਗੁਰੂ ਕਾ ਹੈ, ਇਨ੍ਹਾਂ ਸਰੀਰਾਂ ਨਾਲ ਜੋ ਸਾਡੇ ਨਹੀਂ ਗੁਰੂ ਜੋ ਚਾਹੇ ਸੋ ਕਰੇ, ਏਹ ਉਸ ਦੇ ਹਨ. ਇਸ ਕਰਕੇ ਹੁਣ ਜੋ ਕੁਛ ਕਰਨਾ ਹੈ ਕਾਠ ਦੀ ਪੁਤਲੀ ਦੇ ਖੇਲਾਵਨਹਾਰ ਦੇ ਹੱਥ ਵਿਚ ਕੌਤਕ ਮਾਤ੍ਰ ਹੈ। ਇਉਂ ਆਪਣੇ ਪੂਰਨ ਪ੍ਰੇਮ, ਪੂਰਨ ਆਪਾ ਵਾਰ ਭਾਵ ਤੇ ਭਗਤੀ ਦੀ ਅਵਧੀ ਦੇ ਆਸ਼ੇ ਨਾਲ ਉਨੇ ਤੇ ਪੂਰੇ ਨੂੰ ਪੂਰਾ ਕਰਨ ਵਾਸਤੇ ਪੂਰੇ ਦਾ ਹੁਕਮ ਬਜਾ ਲਿਆਂਦਾ। ਨਦੀਆਂ ਸਾਗਰ ਨੂੰ ਵਧਾ ਘਟਾ ਨਹੀਂ ਸਕਦੀਆਂ, ਉਹ ਪੂਰਨ ਹੈ ਪਰ ਨਦੀਆਂ ਉਸੇ ਵਿਚ ਪੈਂਦੀਆਂ ਹਨ, ਤਿਵੇਂ ਸਿਖ ਨਦੀਆਂ ਨੇ ਗੁਰੂ ਵਿਚ ਹੁਕਮ ਅਨੁਸਾਰ ਆਪਾ ਵਾਰਨ ਵਾਂਙ
––––––––––––––––––
* ਵਾਹਿਗੁਰੂ ਜੀ ਦਾ ਵਾਕ-ਮੈਂ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ।