Back ArrowLogo
Info
Profile

ਹੀ ਹੁਕਮ ਮੰਨ ਕੇ ਗੁਰੂ ਨੂੰ ਅੰਮ੍ਰਿਤ ਛਕਾਇਆ : ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮ ਤੇਰਾ ਤੁਹੀ ਚਵਰ ਢੋਲਾਰੇ। ਕਿਸੇ ਪ੍ਰੇਮੀ ਨੇ ਪ੍ਰੇਮ ਹੁਲਾਸ ਵਿਚ ਜੈ ਕਾਰਾ ਗਜਾਇਆ--ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ।' ਇਹ ਵਾਕ ਅਜ ਤਕ ਸਦੀਆਂ ਟੱਪਕੇ ਵੀ ਖਾਲਸੇ ਦੀ ਯਾਦ ਵਿਚ ਹੈ।
ਗੁਰੂ ਜੀ ਦਾ ਇਹ ਕੋਤਕ ਉਹਨਾਂ ਦੀ ਬਜ਼ੁਰਗੀ ਤੇ ਆਪਾ ਵਾਰ ਕੁਰਬਾਨੀ ਹੈ, ਜੋ ਉਨ੍ਹਾਂ ਨੇ ਆਪਣੇ ਸਾਰੇ ਜੀਵਨ ਵਿਚ ਆਪਣੇ ਪੰਥ ਲਈ, ਦੁਖੀ ਪ੍ਰਜਾ ਲਈ ਤੇ ਸ੍ਰਿਸ਼ਟੀ ਮਾਤ੍ਰ ਲਈ ਕੀਤੀ। ਇਸ ਦਾ ਇਹ ਭਾਵ ਨਹੀਂ ਕਿ ਅਸੀਂ ਗੁਸਤਾਖ ਹੋ ਕੇ ਬਰਬਰੀ ਤੇ ਬੇਅਦਬੀ ਦੇ ਭਾਵ ਵਿਚ ਆ ਕੇ ਗੁਰੂ ਤੁੱਲਤਾ ਦਾ ਮਾਣ ਧਾਰੀਏ। ਗੁਰੂ ਅੰਮ੍ਰਿਤ ਛਕ ਕੇ ਫੇਰ ਤਖਤ ਤੇ ਜਾ ਬਿਰਾਜੇ, ਖਾਲਸਾ ਸਦਾ ਅਦਬ ਵਿਚ ਰਿਹਾ: ਗੁਰੂ ਸੱਚਾ ਪਿਤਾ ਰਿਹਾ, ਅਜ ਤਾਂਈਂ ਗੁਰੂ ਤੇ ਸੱਚਾ ਪਿਤਾ ਤੇ ਸੱਚਾ ਪਾਤਸ਼ਾਹ ਆਖੀਦਾ ਹੈ, ਖਾਲਸਾ ਸਦਾ ਮੱਥਾ ਟੇਕਦਾ ਤੇ ਸਿਦਕ ਮੱਧਾ ਭਗਤੀ ਵਿਚ ਰਿਹਾ ਤਿਵੇਂ ਅਸਾਂ ਰਹਿਣਾ ਹੈ।
ਜਦੋਂ ਦਾਤਾ ਆਪ ਅੰਮ੍ਰਿਤ ਛਕਕੇ ਜਾ ਸਿੰਘਾਸਣ ਬੈਠਾ ਤਾਂ ਸੰਗਤ ਵਿਚ ਆਪ ਦਾ ਇਕ ਐਲਾਨ ਸੁਣਾਇਆ ਗਿਆ। ਹੁਣ ਕੁਛ ਤਾਂ ਡਰੇ, ਕੁਛ ਮਨਮੁਖਤਾ ਵਿਚ ਦ੍ਰਿੜ ਰਹੇ ਪਰ ਬਹੁਤੇ ਨਿਤਰੇ ਤੇ ਖਾਲਸਾ ਸਜਣ ਲਈ ਤਿਆਰ ਹੋਏ।
ਬਹੁਰ ਪੰਚ ਸਿੰਘ ਖਰੇਕਰਿ ਅੰਮ੍ਰਿਤ ਦਿਯੋਛਕਾਇ।
ਸੰਗ੍ਯਾ ਮੁਕਤੇ ਜਿਨ ਕਹੇ ਭਏ ਸਿੰਘ ਹਰਖਾਇ। ਚੌਪਈ।
ਦੇਵਾ ਸਿੰਘ ਰਾਮ ਸਿੰਘ ਧੀਰ। ਟਹਿਲ ਸਿੰਘ ਈਸ਼ਰ ਸਿੰਘ ਬੀਰ।
ਫਤੇ ਸਿੰਘ ਪੰਚਹੁੰ ਇਹ ਭਏ। ਮੁਕਤੇ ਨਾਮ ਗੁਰੂ ਕਹਿ ਦਏ।
ਅਪਰ ਅਨੇਕ ਖਰੇ ਪੁਨ ਹੋਇ। ਅੰਮ੍ਰਿਤ ਖੰਡੇ ਕਾਲੇ ਸੋਇ।
ਅਪਨੀ ਵਾਸੀ ਨਾਮ ਬਤਾਵੈ। ਗੁਰਤੇ ਸੀਖਹਿ ਰਹਿਤ ਦ੍ਰਿੜਾਵੈਂ।
––––––––––––––––––
ਦੂਜੈ ਭਾਗੁ: ਨੇ ਇਹ ਪ੍ਰਸਿਧ ਤੁਕ ਆਪਣੀ ਵਾਰ ਵਿਚ ਦਿੱਤੀ ਹੈ।
31 / 36
Previous
Next