

ਬਹੁਰ ਇਕਾਦਸ਼ ਹੈ ਸਿਖ ਖਰੇ। ਅੰਮ੍ਰਿਤ ਲੀਨ ਬੀਰਰਸ ਭਰੇ।
ਬਖਸ਼ ਸਿੰਘ ਬਖਸ਼ੀਸ਼ ਸਿੰਘ ਪੁਨ। ਸਿੰਘ ਕਲਾਲ ਜਾਤਿ ਰਹਿਤੈ ਸੁਨਿ
ਭੈਰੋਵਾਲ ਗ੍ਰਾਮ ਕੇ ਸੋਇ। ਰਹੈ ਹਜ਼ੂਰ ਸਦਾ ਈ ਦੋਇ।
ਸੁਰ ਸਿੰਘ ਕਾ ਸਿੱਧੂ ਸਿਖ ਭਯੋ। ਨਾਮ ਦਯਾਲ ਸਿੰਘ ਕਹਿ ਦਯੋ।
ਖੜ੍ਹੀ ਸਿਖ ਗੁਲਾਬ ਸਿੰਘ ਜਾਨੋ। ਗੋਤਮਰਿਖਿ ਜੀ ਕੀਨਬਖਾਨੋ।
ਬੇਗ ਸਿੰਘ ਅੰਬਰੀਕ ਸਿੰਘਦੁਇ। ਜੰਬਰ ਮਘਯਾਨੇ ਵਾਸੀ ਸੁਇ।
ਭੰਡਾਰਾ ਸਿੰਘ ਸਿੰਘ ਹਜਾਰਾ। ਦਰਬਾਰਾ ਸਿੰਘ ਤ੍ਰਿਤੀ ਉਚਾਰਾ।
ਸੀਰੰਦ ਕੇ ਵਾਸੀ ਸਿਖ ਬਨੀਏ। ਅੰਮ੍ਰਿਤ ਲੀਨ ਰਹਿਤ ਸਭ ਮਨੀ।
ਭਯੋ ਖਰੇ ਘਨ ਸਿੰਘ ਸੁਨਾਮੂ। ਬਚਨ ਸਿੰਘ ਫਾਜਲ ਤਿਹਗ੍ਰਾਮ।
ਆਲਮ ਸਿੰਘ ਨਚਨਾ ਗੁਰ ਕਹੈਂ ਸਯਾਲਕੋਟ ਕੀ ਵਾਸੀ ਅਹੈ।
ਜਾਤ ਹੁਤੀ ਰਜਪੂਤ ਤਿਸੀਕੀ। ਸੀਖਰਹਿਤ ਲੇ ਪਾਹੁਲ ਨੀਕੀ।
ਪੁਰਿ ਮੁਲਤਾਨ ਅਲੀਪੁਰ ਨੇਰੇ। ਮਾਈ ਦਾਸ ਰਜਪੂਤ ਬਸੇਰੇ।
ਤਿਸ ਕੇਮਨੀ ਰਾਮ ਸੁਤਹੋਯੋ। ਆਇ ਤਹਾਂ ਗੁਰਦਰਸ਼ਨ ਜੋਯੋ।
ਪੰਚ ਪੁੱਤ੍ਰ ਲੈ ਅਪਨੇ ਸਾਥ। ਸ਼ਰਨੀ ਪਰਯੋਰਹ੍ਯੋ ਗੁਰ ਨਾਥ।
ਸੋ ਪੰਚਹੁੰ ਭ੍ਰਾਤਾ ਕਰਿ ਖਰੇ। ਸਿੰਘ ਨਾਮ ਤਿਨ ਕੇ ਗੁਰ ਧਰੇਂ।
ਬਡੋ ਬਚਿੱਤ੍ਰ ਸਿੰਘ ਭਟ ਭਯੋ। ਉਦੇ ਸਿੰਘ ਦੂਸਰ ਬਿਦਤਯੋ।
ਅਨਕ ਸਿੰਘ ਅਰ ਅਜਬ ਸਿੰਘ ਹਨ। ਪੰਚਮ ਭਯੋ ਅਜਾਇਬ ਸਿੰਘ ਗੁਨਿ
ਅੰਮ੍ਰਿਤ ਖੰਡੇ ਕੋ ਤਿਨਦੀਨਾ। ਮਨਹੁੰ ਪੰਚ ਪਾਂਡਵ ਬਲ ਪੀਨਾ।
ਰਣਮਹਿ ਕਰੇ ਕਰਮ ਜਿਨ ਭੀਖਨ। ਰਿਪੁ ਮਾਰੇ ਜਿਨ ਸ਼ਸਤ੍ਰਨ ਤੀਖਨ।
ਇਨ ਤੇ ਆਦਿਕ ਭਏ ਹਜ਼ਾਰੇ । ਅੰਮ੍ਰਿਤ ਲੇਤ ਰਹਿਤ ਕੋ ਧਾਰੇ।
(ਆਦਰਸ਼ ਪਾਲਸਾ)
–––––––––––––––––––––––
* ਜਿਨ੍ਹਾਂ ੧੦੫ ਨੇ ਮਗਰੋਂ ਛਕਿਆ, ਦੀਦਾਰੀ ਤੇ ਉਸ ਤੋਂ ਮਗਰੋਂ ਦੇ ਅਪਰ ਅਪਾਰੀ ਨਾਮ ਨਾਲ ਗੁਰੂ ਜੀ ਨੇ ਬੁਲਾਏ।