Back ArrowLogo
Info
Profile

ਹੁਣ ਖਾਲਸਾ ਮੁਕੰਮਲ ਸਜ ਗਿਆ ਹੈ, ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਦਾ ਆਦਰਸ਼ ਆਪ ਇਉਂ ਲਿਖਿਆ ਹੈ :--
ਜਾਗਤ ਜੋਤਿ ਜਪੈ ਨਿਸਬਾਸੁਰ ਏਕ ਬਿਨਾਂ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸਾ ਤਾਹਿ ਨਖਾਲਸ ਜਾਨੈ॥
(33 ਸ੍ਵੈਯੇ)
ਜਦੋਂ ਇਹ ਖਾਲਸਾ ਮੂਰਤੀਮਾਨ ਹੋ ਗਿਆ ਤਾਂ ਕਵੀ ਸੈਨਾਪਤ ਜੀ ਆਨੰਦ ਪੁਰ ਸਨ, ਆਪ ਨੇ ਖਾਲਸਾ ਦੇ ਪ੍ਰਗਟ ਹੋ ਪੈਣ ਬਾਬਤ ਅੱਖੀਂ ਦੇਖ ਕੇ ਐਉਂ ਲਿਖਿਆ ਹੈ :-- ਨਿਰਮਲ ਕਰ ਸੰਸਾਰ ਜਗਤ ਮੈਂ ਬਚਨ ਸੁਨਾਏ। ਕੀਓ ਖਾਲਸਾ ਪ੍ਰਗਟ ਸੁਨਤਿ ਦੁਰਜਨ ਡਰ ਪਾਈ। ਸੁਨਿ ਜਨ ਕਰਤ ਬਿਚਾਰ ਚਾਰ ਅਚਰਜ ਸੁਨਿ ਭਾਈ। ਗੁਪਤ ਬਾਤ ਭਈ ਪ੍ਰਗਟਿ ਅੰਤ ਗੁਰਦੇਵ ਬਤਾਈ। ਪੁਨਾ—ਖਾਲਸਾ ਖਾਸ ਕਹਾਵੈ ਸੋਈ। ਜਾਕੇ ਹਿਰਦੇ ਭਰਮ ਨ ਹੋਈ। ਭਰਮ ਭੇਖ ਤੇ ਰਹੈ ਨਿਆਰਾ। ਸੋ ਖਾਲਸਾ ਸਤਿਗੁਰੂ ਹਮਾਰਾ। ਗੁਰੂ ਹਮਾਰਾ ਅਪਰ ਅਪਾਰਾ ਸ਼ਬਦ ਬਿਚਾਰਾ ਅਜਰ ਜਰੌ। ਹਿਰਦੈ ਧਰ ਧ੍ਯਾਨੀ ਉਚਰੇ ਥਾਨੀ ਪਦ ਨਿਰਬਾਨੀ ਅਪਰ ਪਰੰ।
–––––––––––––––––––
੧. ਇਸ ਦਿਨ ਔਰੰਗਜ਼ੇਬ ਦੇ ਅਖਬਾਰ ਨਵੀਸ ਨੇ ਜੋ ਖਬਰ ਔਰੰਗਜ਼ੇਬ ਨੂੰ ਭੇਜੀ ਉਸ ਵਿਚ ਉਸ ਨੇ ਲਿਖਿਆ ਕਿ ੨੦੦੦੦ ਨੇ ਉਸ ਦਿਨ ਗੁਰੂ ਕੀ ਆਗਯਾ ਪਰਵਾਨ ਕਰ ਲਈ: ਅਰਥਾਤ ਅੰਮ੍ਰਿਤ ਛਕਿਆ ਦੇਖੋ ਸੰਪਾਦਿਤ ਗੁਰ ਪ੍ਰਤਾਪ ਸੂਰਜ ਗ੍ਰੰਥ ਸਫਾ ੪੯੯੮।
੨. ਖਾਲਸਾ ਵੈਸਾਖੀ ਵਾਲੇ ਦਿਨ ਸਾਜਿਆ ਸੈਨਾਪਤ ਜੀ ਲਿਖਦੇ ਹਨ-ਚੇਤ ਮਾਸ ਬੀਤਤ ਸਕਲ ਸੇਲਾ ਭਯੋ ਅਪਾਰ। ਬੈਸਾਖੀ ਕੇ ਦਿਵਸ ਮੈਂ ਸਤਿਗੁਰ ਕੀਯੋ ਬਿਚਾਰ ॥੧੧੮॥ ਗੋਬਿੰਦ ਸਿੰਘ ਗੁਰਕੀ ਖੁਸ਼ੀ ਸੰਗਤ ਕਰੀ ਨਿਹਾਲ। ਕਿਯੋ ਪ੍ਰਗਟ ਤਬ ਖਾਲਸਾ ਤੁਕਯੋ ਸਕਲ ਜੰਜਾਲ॥੧੨੦॥ ਤਬ ਸਮੂਹ ਸੰਗਤ ਮਿਲੀ ਸ਼ੁਭ ਸਤੱਦ੍ਰਵ ਕੇ ਤੀਰ॥ ਕੇਤਿਕ ਸੁਨ ਭਏ ਖਾਲਸਾ, ਕੇਤਿਕ ਭਏ ਅਧੀਰ॥੧੨੧॥ ਤਜਿ ਮਸੰਦ ਪ੍ਰਭੁ ਏਕ ਜਪ, ਯਹਿ ਬਿਬੇਕ ਤਹਿ ਕੀਨ। ਸਤਿਗੁਰ ਸੋ ਸੇਵਕ ਮਿਲੇ ਨੀਰ ਮੱਧ ਜਯੇ ਮੀਨ॥੧੨੨॥
33 / 36
Previous
Next