

ਇਹ ਖਾਲਸਾ ਸਤਿਗੁਰੂ ਜੀ ਨੇ ਖੰਡੇ ਦਾ ਅੰਮ੍ਰਿਤ ਦੇ ਕੇ ਮੂਰਤੀਮਾਨ ਕੀਤਾ। ਇਸ ਪਰ ਸ੍ਰੀ ਸੈਨਾਪਤ ਜੀ ਆਪਣੀ ਅਖੀਂ ਦੇਖੀ ਹੋਈ ਸਾਖ ਐਉਂ ਭਰਦੇ ਹਨ :--
ਖਾਂਡੇ ਕੀ ਪਾਹੁਲ ਦਈ ਕਰਨਹਾਰ ਪ੍ਰਭੁ ਸੋਇ॥
ਕੀਓ ਦਸੋ ਦਿਸ ਖਾਲਸਾ ਤਾਂ ਬਿਨ ਅਵਰੁ ਨ ਕੋਇ॥
(ਗੁ:ਸ਼ੈ)
ਇਹ ਖਾਲਸਾ ਖੰਡੇ ਦਾ ਅੰਮ੍ਰਿਤ ਛਕ ਕੇ ਤੇਜਵਾਨ ਤੇ ਬਲਵਾਨ ਹੋ ਗਿਆ, ਸੈਨਾਪਤ ਜੀ ਲਿਖਦੇ ਹਨ-- ਦੇ ਖਾਂਡੇ ਕੀ ਪਾਹੁਲ ਤੇਜ ਬਢਾਇਆ ! ਜ਼ੋਰਾਵਰ ਕਰ ਸਿੰਘ ਹੁਕਮ ਵਰਤਾਇਆ। ਸੈਨਾਪਤ ਜੀ ਦੱਸਦੇ ਹਨ ਕਿ ਖਾਲਸੇ ਨੂੰ ਮੂਰਤੀਮਾਨ ਕਰਕੇ ਗੁਰੂ ਜੀ ਨੇ ਰਹਿਤ ਐਉਂ ਦੱਸੀ-ਕੀਏ ਜਦ ਬਚਨ ਸਤਿਗੁਰੂ ਕਾਰਨ ਕਰਨ ਸਰਬ ਸੰਗਤ ਆਦਿ ਅੰਤ ਮੇਰਾ ਖਾਲਸਾ। ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਨ ਮਾਨੇਗਾ ਹੁਕਮ ਸੋ ਤੋ ਹੋਵੇਗਾ ਬਿਹਾਲਸਾ। ਪਾਂਚ ਕੀ ਕੁਸੰਗਤ ਤਜਿ ਸੰਗਤ ਸੋਂ ਪ੍ਰੀਤ ਕਰੇ ਦਯਾ ਔਰ ਧਰਮ ਧਾਰ ਤ੍ਯਾਗੇ ਸਭ ਲਾਲਸਾ। ਹੁੱਕਾ ਨਹੀਂ ਪੀਵੇ, ਸੀਸ ਦਾੜ੍ਹੀ ਨ ਮੁੰਡਾਵੈ ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। ਪੁਨਾ : 'ਜਾਕੈ ਹਿਰਦੈ ਭਰਮ ਨ ਹੋਈ। ਭਰਮ ਭੇਖ ਤੇ ਰਹੈ ਨਿਆਰਾ। ਸੋ ਖਾਲਸਾ ਸਤਿਗੁਰੂ ਹਮਾਰਾ।'
ਫੇਰ ਆਪ ਦੱਸਦੇ ਹਨ ਕਿ ਖਾਲਸਾ ਦੇ ਆਦਰਸ਼ ਵਿਚ ਪਰਮੇਸ਼ੁਰ ਜੀ ਦਾ ਭਜਨ ਇਕ ਮੁੱਖ ਅਸੂਲ ਸਾਹਿਬ ਜੀ ਨੇ ਦ੍ਰਿੜ੍ਹ ਕੀਤਾ ਸੀ--ਜਿਨ ਉਪਜਤਿ ਨਾਮ ਧੁਨਿ ਤਿਨ ਜਨ ਨਿਰਮਲ ਰੀਤਿ। ਭਜਿ ਗੋਬਿੰਦ ਭਏ ਖਾਲਸਾ ਜਿਨ ਅੰਤਰਿ ਪਰਤੀਤਿ। ਪੁਨਾ--ਜਹਿ ਦੂਤਨ ਕੋ ਤ੍ਰਾਸ ਪਰਤ ਜਮ ਜਾਲਸਾ। ਸਾਚਾ ਨਾਮ ਪੁਨੀਤ ਓਟ ਭਈ ਢਾਲਸਾ। ਬਿਨਸੇ ਸਗਲ ਕਲੇਸ਼ ਗਯੋ ਜੰਜਾਲਸਾ। ਚੂਕਿਓ ਆਵਨ ਜਾਨ ਮਿਟੀ ਸਭ ਲਾਲਸਾ। ਖਾਲਸ ਜਪ ਗੋਬਿੰਦ ਭਯੋ ਹੈ ਖਾਲਸਾ।
ਖਾਲਸੇ ਦੀ ਕਮਾਈ, ਜੋ ਸਤਿਗੁਰ ਜੀ ਨੇ ਦੱਸੀ, ਸੈਨਾਪਤ ਜੀ ਨੇ ਐਉਂ ਲਿਖੀ ਹੈ, ਬਚਨ ਕੀਓ ਕਰਨਹਾਰ, ਸੰਤਨ ਕੀਓ ਬਿਚਾਰ, ਸੁਪਨੇ ਸੰਸਾਰ ਜਾਨ ਕਾਹੇ ਲਪਟਾਈਐ। ਬਿਖਿਅਨ ਸੋਂ ਤਜ ਸਨੇਹ ਸਤਿਗੁਰ ਕੀ ਸਿੱਖ ਲੇਹਿ, ਬਿਨਸੈ