

ਛਿਨ ਮਾਂਹਿ ਦੇਹਿ ਜਮਪੁਰਿ ਨ ਜਾਈਐ। ਸੀਸ ਨ ਮੁੰਡਾਵੇ ਮੀਤ. ਹੁੱਕਾ ਤਜਿ ਰੀਤਿ, ਮਨ ਮੈਂ ਕਰਿ ਪ੍ਰੇਮ ਪ੍ਰੀਤਿ, ਸੰਗਤ ਮੇਂ ਜਾਈਐ। ਜੀਵਨ ਦਿਨ ਚਾਰ ਸਮਝ ਦੇਖਿ, ਬੁਝਿ, ਮਨ ਵਿਚਾਰ, ਵਾਹਿਗੁਰੂ ਗੁਰੂ ਜੀ ਕਾ ਖਾਲਸਾ ਕਮਾਈਐ।
(ਗੁਰ ਸੋਭਾ)
ਅਜ ਖਾਲਸਾ ਦੇ ਅਰਥ ਕੇਵਲ ਇਕ ਸਿਖ ਜਾਂ ਸਮੂਹ ਪੰਥ ਦਾ ਲਿਆ ਜਾਂਦਾ ਦਿੱਸਦਾ ਹੈ, ਪਰ ਖਾਲਸਾ ਇਕ ਅਮੁੱਕ ਅਰਥਾਂ ਵਾਲਾ ਆਦਰਸ਼ ਹੈ। ਉਚੇ ਸੁਚੇ ਗੁਰ ਮੁਖ ਸਿਖ ਦਾ ਜੋ ਵਾਹਿਗੁਰੂ ਨਾਲ ਹਜ਼ੂਰੀ ਵਾਸ ਰੱਖਦਾ, ਪਵਿੱਤ੍ਰਤਾ, ਧਰਮ, ਨੇਕੀ, ਉਪਕਾਰ ਤੇ ਇਖ਼ਲਾਕ ਦੀ ਮੂਰਤੀ ਹੈ। ਹਰੇਕ ਅੰਮ੍ਰਿਤਧਾਰੀ ਸਿਖ ਜੋ ਰਹਤਵਾਨ ਤੇ ਭਜਨਵਾਨ ਤੇ ਇਖ਼ਲਾਕਵਾਨ ਹੈ, ਖਾਲਸਾ ਹੈ। ਪਰ ਖਾਲਸਾ ਪੰਥ ਬੀ ਹੈ। ਸਾਰੇ ਪੰਥ ਨੂੰ ਬੀ ਖਾਲਸਾ ਕਹੀਦਾ ਹੈ। ਖਾਲਸਾ ਗੁਰੂ ਹੈ ਦੇਖੋ, ਅਜ ਗੁਰੂ ਅੰਮ੍ਰਿਤ ਧਾਰਨ ਕਰਕੇ ਖਾਲਸਾ ਹੈ। ਖਾਲਸਾ ਆਦਰਸ਼ਕ ਇਨਸਾਨ ਹੈ। ਜਿਸ ਦਾ ਕੰਮ ਹੈ ਹਰੇਕ ਨੂੰ ਖਾਲਸਾ ਬਨਾਉਣਾ। ਖਾਲਸਾ ਇਕ ਸਫ਼ਰਨ ਮੰਤ੍ਰ ਹੈ, ਇਕ ਜੀਉਂਦੀ ਸਤ੍ਯਾ ਹੈ, ਜਿਸ ਵਿਚ ਆਪਾ ਵਾਰ ਕੁਰਬਾਨੀ ਦਾ ਜਾਲਾ ਭਰਿਆ ਪਰਬਤ ਹਰ ਵੇਲੇ ਦਮਕਦਾ ਰਹਿੰਦਾ ਹੈ। ਖਾਲਸੇ ਦੇ ਹਿੱਤ ਵਿਚ ਹਰ ਇਕ ਖਾਲਸਾ ਲਈ ਸਭ ਤੋਂ ਵਧੀਆ ਪਿਆਰ ਤੇ ਕੁਰਬਾਣੀ ਦਾ ਮਾਦਾ, ਸਦਕੇ ਹੋਣ ਦਾ ਚਾਉ ਅਤੇ ਆਪਾ ਨੁਛਾਵਰ ਕਰ ਦੇਣ ਦਾ ਅਮਿਟ ਉਮਾਹ ਰਹਿੰਦਾ ਸੀ। ਖਾਲਸਾ ਕਹਿਣ ਨਾਲ ਹਰ ਖਾਲਸੇ ਵਿਚ ਇਕ ਝਰਨਾਟ ਛਿੜਦੀ ਸੀ ਪਿਆਰ ਦੀ ਹਰ ਇਕ ਦੂਜੇ ਲਈ, ਜੋ ਅਖਵਾਉਂਦਾ ਸੀ ਖਾਲਸਾ। ਜਦੋਂ ਵੰਗਾਰ ਪੈਂਦੀ ਸੀ ਖਾਲਸਾ ਲਈ : ਆਹ ਕੁਛ ਕਰਨਾ ਹੈ ਤਦ ਭੀੜ ਪੈਂਦੀ ਸੀ ਪਰਵਾਣਿਆਂ (ਭੰਬਟਾਂ) ਦੀ ਜੋਤਿ ਉੱਤੇ ਤੇ ਜੋਤਿ ਨੂੰ ਮੁਸ਼ਕਲ ਹੋ ਜਾਂਦੀ ਸੀ ਐਨੀਆਂ ਸ਼ਹਾਦਤਾਂ ਨੂੰ ਇੰਨੀ ਛੇਤੀ ਕਬੂਲ ਕਰਦਿਆਂ। ਸਮੇਂ ਯਾ ਦੇਸ਼ਾਂ ਦੀ ਵਿੱਥ ਖਾਲਸੇ ਵਿਚ ਕੋਈ ਵਿੱਥ ਨਹੀਂ ਸੀ। ਜਿੰਨਾ ਕੁਛ ਖਾਲਸੇ ਦੇ ਅਰਥ ਵਿਚ ਕਿਹਾ ਜਾਵੇ ਉਹ ਕੁਛ ਨਹੀਂ ਦਸ ਸਕਦਾ ਜੋ ਕੁਛ ਕਿ ਅਮਲ ਵਿਚ, ਕਰਨੀ ਵਿਚ, ਰਹਿਣੀ ਵਿਚ ਪ੍ਰਤੱਖ ਨਮੂਨੇ ਵਿਚ ਖਾਲਸਾ ਹੋ ਚੁਕਾ ਹੈ ਤੇ ਅਜੇ ਵੀ ਦਮਕਾਂ ਮਾਰਨੋਂ ਨਹੀਂ ਟਲਦਾ। ਵਾਹਿਗੁਰੂ ਪ੍ਰੇਮ ਅਰਥਾਤ ਨਾਮ ਵਿਚ ਲਿਵ, ਹਿਰਦੇ ਦੀ ਪਵਿੱਤ੍ਰਤਾ ਉੱਚਾ ਆਚਰਣ,