ਦਰਦੇ ਦਿਲ
ਕੋਈ ਹੈ ਦਰਦ ਅੰਦਰ ਦਿਲ ਕਿ ਜਿਸਨੂੰ ਰੋ ਰਹੀ ਬੁਲਬੁਲ,
ਕੋਈ ਹੈ ਗ਼ਮ ਅਸਹਿ ਲੁਕਿਆ ਫੁਗਾਂ ਬਣ ਕੇ ਰਿਹਾ ਡੁਲ੍ਹ ਡੁਲ੍ਹ।
ਕਲੇਜਾ ਰਾਜ਼ ਭਰਿਆ ਹੈ ਕਿ ਟੀਕਾ ਹੋ ਨਹੀਂ ਸਕਦੀ,
ਪਂਘਰ ਕੇ ਸੋਜ਼' ਦਿਲ ਤੋਂ ਓ ਨਿਕਲਦਾ ਹੈ ਪਿਆ ਘੁਲ ਘੁਲ।
ਕਈ ਖਾਰਾਂ" ਨੇ ਚੁਭ ਚੁਭ ਕੇ ਸੈ ਕਤਰੇ ਖੂਨ ਦੇ ਡੇਗੇ
ਇਹੋ ਕੁਤਰੇ ਜ਼ਿਮੀ ਤੋਂ ਉਠ ਚੜੇ ਸ਼ਾਖਾਂ ਤੇ ਹੋ ਗੁਲ ਗੁਲ।
ਹੈ ਖੂੰ ਬੁਲਬੁਲ ਤੋਂ ਗੁਲ ਬਣਿਆ ਹੈ ਦਿਲ ਬੁਲਬੁਲ ਦਾ ਖੂੰ ਹੋਇਆ
ਸਦਾ ਬੁਲਬੁਲ ਤੋਂ ਟਪਕੇ ਖੂ ਸੁਰਾਹੀ ਖੂੰ ਦੀ ਏ ਕੁਲ ਕੁਲਾ'।
ਨ ਜਾਲੀ ਬਾਗਬਾਨਾ! ਲਾ ਸਦਾ ਬੁਲਬੁਲ ਨਹੀਂ ‘ਗਾਣਾ,
ਨ ਇਸ ਤੇ ਰੀਝ ਭੋਲੇ ਤੂੰ ਨ ਖੁਸ਼ ਹੋ ਏਸ ਤੇ ਭੁਲ ਭੁਲ
ਫਿਰਨ ਦੇ ਕੂਕਦੀ ਬਨ ਬਨ ਸਦਾ ਮੁਹਮਲਾਂ ਲਗਾਵਣ ਦੇ
ਤ੍ਰੈ ਸੁਰ ਵਿਚ ਰੋਣ ਦੇ ਬੁਲਬੁਲ ਵਹਿਣ ਦੇ ਜਿਗਰ ਨੂੰ ਧੁਲ ਧੁਲ
ਨ ਭਿੱਤੀ ਲਾ, ਨਾ ਪੇਟੀ ਪਾ ਨ ਸੋਨੇ ਦੀ ਘੜਾ ਝਾਂਜਰ,
ਨ ਦੀਵਾਨੀ ਬਨਾਂ ਦੀ ਨੂੰ ਤੂੰ ਉਂਗਲ ਤੇ ਬਹਾ ਫੁਲ ਫੁਲ।
ਜਿ ਗ਼ਮ ਦੀ ਕਸਕ ਸਾਂਈਂ ਨੇ, ਤੇਰੇ ਸੀਨੇ 'ਚ ਪਾਈ ਹੈ,
ਸਦਾ ਬੁਲਬੁਲ ਫੁਗਾਂ ਸਮਝੀ, ਛੁਗਾਂ ਮੁਹਮਲ, ਛੁਗਾਂ ਗੁਲ ਗੁਲ
ਹਜ਼ਾਰਾਂ ਬਾਗ ਵਿਚ ਭੋਲੇ! ਕਲੋਲਾਂ ਕਰ ਰਹੇ ਪੰਛੀ,
ਰਹਿਣ ਦੇ ਇਕ ਬੇਗੌਲੀ ਗ਼ਮ ਅਪਣੇ ਰੋਵਦੀ ਬੁਲਬੁਲ।
(ਅੰਮ੍ਰਿਤਸਰ 22-2-34)
–––––––––––––––
1. ਫਰਿਆਦੀ ਰੋਣਾ। 2. ਭੇਤ। 3. ਸੜਕਨ। 4. ਕੰਡਿਆਂ ਨੇ।
5. ਫੁਲ ਹੀ ਫੁਲ। 6 ਆਵਾਜ਼। 7. ਸੁਰਾਹੀ ਵਿਚੋਂ ਸਰਾਬ ਉਲਟਣ ਦੀ ਆਵਾਜ਼।
8. ਨਿਰਾਰਥਕ ਆਵਾਜ਼, ਬੇਅਰਣ ਲਿੱਲਾਂ।