ਸੁੰਦਰਾਂ ਦਾ ਸੁੰਦਰ
ਹੇ ਸੁੰਦਰ! ਹੇ ਸੁੰਦਰਮ! ਹੇ ਪੂਰਨ ਸਰਵੱਤ੍ਰ!
ਆਨੰਦਮ ਆਨੰਦ ਤੂੰ ਹੋ ਤੂੰ ਪਰਮ ਪਵਿਤ੍ਰ!
ਹੈਂ ਤੂੰ, ਸੈਂ ਤੂੰ, ਹੋਵਸੇਂ ਚੈਤਨਮ ਚੈਤੰਨ!
ਲੀਲਾ ਤਉ ਅਨੂਪਮੰ ਚਰਿਤ੍ਰਮ ਪਰਮ ਵਚਿਤ੍ਰ।
ਵਿਸਮਾਦਮ ਵਿਸਮਾਦ ਹੈ ਤੇਰਾ ਖੇਲ, ਪਰੇਮ,
ਪਾਦ ਪਦਮ ਪਰ ਬੰਦਨਾ ਹੇ ਫਬਨਾਂ ਦੇ ਮਿੱਤ੍ਰ!
ਵੈਰਾਗ ਅਨੁਰਾਗ ਤੂੰ ਪ੍ਰੇਮੀ ਪ੍ਰੀਤਮ ਪ੍ਰੇਮ,
ਬੰਦਉਂ ਬਾਰਮ੍ਬਾਰ ਮੈਂ ਹੋ ਅਵਿਚਿਤ੍ਰ ਵਚਿੱਤ੍ਰ!
ਕਰਤਾ ਭਰਤਾ ਖੇਲਤਾ ਭੋਗਤ ਰਹੇ ਅਲੇਪ
ਪਾਰਬ੍ਰਹਮ ਪੁਰਖੋਤਮੰ ਵਿਸਤ੍ਰਿਤ ਧਰਤ ਨਖ੍ਯਤ੍ਰ !
ਸੁਹਯਾ ਦਾ ਸੁਹਣਾ ਤੁਈਂ ਸਰਬ ਸੁਹਜ ਦਾ ਮੂਲ
ਪ੍ਰਤਿਬਿੰਬਮ ਤੋਂ ਸੁਹਜ ਦਾ ਸੁਹਜ ਜੋ ਵਿੱਚ ਜਗਤ੍ਰ।
ਸਰਣਾਗਤ ਸ਼ਰਣਾਗਤਮ ਸ਼ਰਣ ਸੂਰ ਹੋ ਆਪ,
'ਸੁੰਦਰ ਸ਼ਰਣ' ਫਥਾਊ ਮੈਂ ਹੇ ਸੁੰਦਰ ਛਬਿ ਚਿਤ੍ਰ !
(ਕਸੌਲੀ 31-8-50)
––––––––––––
1. ਛਬੀਆਂ ਦੇ ਚਿਤ੍ਰਨ ਵਾਲੇ ਚਿਤ੍ਰਕਾਰ ਜੀ!