ਲਗਨ
ਜਿ ਲਾਣੀ ਆ ਤਾਂ ਲਾ ਲੈ ਤੂੰ ਨ ਦੁਖ ਸੁਖ ਤੇ ਕਰੀਂ ਊਂ ਊਂ,
ਇ ਰਾਹ ਔਖਾ ਏ ਸੁਹਣਿਆਂ ਵੇ! ਬਣੇ ਈਂ ਈਂ, ਨ ਊਂ ਊਂ ਊਂ।
ਜੁ ਤੁਰਦੇ ਏਸ ਰਸਤੇ ਹਨ ਨ ਕਰਦੇ ਹਨ ਚਰਾਓ ਚੂੰ *
ਸਬਰ ਪ੍ਯਾਲੀ ਫੜੀ ਰਖਦੇ ਇਸੇ ਵਿਚ ਡੋਬਦੇ ਊਂ ਊਂ।
ਲਗਨ ਦੀ ਤਾਰ ਦਿਲ ਅੰਦਰ ਜੁ ਲਗਦੀ ਹੈ ਨਿਕੀ ਜੇਹੀ
ਉਸੇ ਦੇ ਨਿਕ-ਸਹਾਰੇ ਤੇ ਏ ਜਿੰਦੜੀ ਫੇਰ ਚਲਦੀ ਉ।
ਅਕਲ ਤੇਰੀ ਦੀ ਡਾਚੀ ਜੋ ਨਕੇਲ ਉਸਦੀ ਏ ਫੜ ਲੈਂਦੀ
ਥਲੇ ਮਾਰੂ ਜੁ ਜੀਵਨ ਦੇ ਇਹੋ ਹੀ ਤੈਅ ਕਰਦੀ ਉ।
ਲਗਾ ਕੇ ਮੂੰਹ ਨ ਮੋੜੀਦਾ ਸਤੀ ਲੈ ਨ੍ਰੇਲ ਮੁੜਦੀ ਨਾ
ਜੁ ਗੁੱਡੀ ਉਡ ਖਲੋਤੀ ਏ ਉ ਡਿੱਗੇ ਤਾਂ ਉ ਰੁਲਦੀ ਊ।
ਲਗਨ ਦੀ ਤਾਰ ਹੈ ਨਿੱਕੀ ਇਦ੍ਹੀ ਪਰ ਖਿੱਚ ਡਾਢੀ ਏ
ਇ ਟੁੱਟੇ ਨਾਂ ਜਿ ਖਿਚ ਖਾਕੇ ਅਗੰਮੀ ਸ੍ਵਾਦ ਭਰਦੀ ਉ।
ਕਰੇ ਰਹਿਮਤ ਖੁਦਾ ਤੈਂ ਤੇ ਕਿ ਲੱਗੀ ਓ ਪੁਗਾ ਦੇਵੇ
ਦੁਆ ਏਹੋ ਫ਼ਕੀਰਾਂ ਦੀ ਕਿ ਆਪੇ ਹੀ ਉਠਰਦੀ ਉ।
(ਕਸੌਲੀ 8-9-50)
––––––––––
* ਚੂੰ ਚਰਾਂ ਕੋਈ ਕਾਹਨੂ ਕਰਨ, ਭਾਵ ਉਜਰ ਨਹੀਂ ਕਰਦੇ।