ਜੀਵਨ ਸੁਗਾਤ
ਇਕ ਜ੍ਯੋਤਸ਼ੀ ਨੇ ਪੁਗ੍ਯਾ ਗੋਰੀ ਨੂੰ ਅੱਜ ਪ੍ਰਭਾਤ:
'ਮੈਂ ਦੇਖਦਾ ਰਿਹਾ ਹਾਂ ਜਾਗੀ ਹੈਂ ਤੂੰ ਬੀ ਰਾਤ।
‘ਤਕਦੀ ਰਹੀ ਹੈਂ ਤਾਰੇ, ਮਿਣਦੀ ਗਗਨ ਰਹੀ ਹੈਂ,
"ਕਿਸ ਗ੍ਰਿਹ ਦੀ ਖੋਜ ਕੀਤੀ ਤੂੰ ਹੈਵੇ ਅੱਜ ਰਾਤ?”
ਇਕ ਨੈਣ ਨੀਰ ਭਰਕੇ ਇਕ ਲੱਖ ਰਸ ਮਟੱਕੇ
ਇਕ ਤਰਸ ਦੀ ਨਜ਼ਰ ਪਾ ਗੋਰੀ ਕਹੀ ਏ ਬਾਤ:-
'ਤਾਰੇ, ਹੇ ਜ੍ਯੋਤਸ਼ੀ! ਤੈਂ ਗਿਣ ਗਿਣ ਲਘਾਈ ਰਾਤ
'ਤਾਰੇ ਗਿਣੇਂਦਿਆਂ ਹੈ ਮੈਂ ਬੀ ਬਿਤਾਈ ਰਾਤ।
'ਦੜ ਵੱਟ ਬੈਠਿਆਂ ਤੂੰ ਇਕ-ਟੱਕ ਨੀਝ ਲਾ ਕੇ
'ਗਿਣ ਗਿਣ ਤੇ ਉਂਗਲਾਂ ਤੇ ਲਿਖ ਲਿਖ ਸੁਕਾਈ ਦ੍ਵਾਤ।
'ਇਕ ਆਹ ਸਰਦ ਤੇਰੀ ਨਿਕਲੀ ਨ ਪੰਡਤਾ ਵੇ!
'ਅਥਰੁ ਨ ਇਕ ਤੇਰੇ ਨੈਣਾਂ ਤੋਂ ਹੋਈ ਪਾਤ।
'ਤੂੰ ਤੱਕਿਆ ਤੜ੍ਹਕ ਕੇ ਇਕ ਵੇਰ ਬੀ ਨਹੀਂ ਹੈਂ
'ਤਾਯਾਂ ਨੇ ਦਰਦ ਖਾਕੇ ਤੈਂ ਤੇ ਨ ਪਾਈ ਝਾਤ।
‘ਮੇਰੇ ਗਮਾਂ ਨੂੰ ਦੇਖੀਂ ਰੋ ਰੋ ਬਿਤੀ ਏ ਰੈਣ
'ਘਾਵਾਂ ਅੰਦਰਲਿਆਂ ਨੇ ਰਿਸ ਰਿਸ ਬਿਤਾਈ ਰਾਤ।
'ਆਹਾਂ ਸਰਦ ਨੇ ਉਠ ਉਠ ਵੈਰਾਗਿਆ ਹਵਾ ਨੂੰ
'ਠੰਢੇ ਇਹ ਸਾਹ ਭਰਦੀ ਹੋਈ ਅਜੇ ਨ ਸ਼ਾਂਤਿ।
‘ਸ਼ਬਨਮ, ਮੈਂ ਰੋਣ ਤੱਕ ਤੱਕ ਰੋਈ ਹੈ ਨਾਲ ਮੇਰੇ
'ਭਿੱਜੀ ਪਈ ਸੂ ਸਾਹੜੀ ਸਾਵਣ ਵਸੇ ਦੀ ਭਾਂਤਿ।