'ਸਨ ਤਾਰਿਆਂ ਦੇ ਨੈਣਾਂ ਰਹੇ ਡਲ੍ਹਕ ਡਲ੍ਹਕ ਭਰਦੇ,
'ਤਕ ਤਕ ਕੇ ਬਿਰਹਾ ਮੇਰਾ ਚਾਨਣ ਦੀ ਪਾਂਦੇ ਝਾਤ।
'ਮਤ ਆ ਜਏ ਓ ਮੇਰਾ ਜਾਨੀ ਕਿਸੇ ਪਲੇ ਛਿਨ,
'ਰਸਤੇ ਕਰੇਂਦੇ ਰੌਸ਼ਨ ਤਾਰੇ ਰਹੇ ਨੇ ਰਾਤ।
'ਪੰਡਤਾ! ਰਹੀ ਹਾਂ ਮੈਂ ਤਾਂ ਇਕ ਇੰਤਜ਼ਾਰ ਕਰਦੀ
'ਵਿਚ ਕਦੇ ਆਹੋ ਜ਼ਾਰੀ ਹੋ ਸ਼ਾਂਤਿ ਤੇ ਅਸ਼ਾਂਤਿ।
ਕਦੀ ਤ੍ਰਬ੍ਹਕ ਆਸ ਪੁੰਨੀ ਕਦੇ ਕਰਕ ਕਾਲਜੇ ਦੀ,
'ਇਉਂ ਇਸ਼ਕ ਦੇ ਫਰਿਸ਼ਤੇ ਤਕ ਤਕ ਕੇ ਲਾਏ ਘਾਤ।
'ਕਦੇ, ਰੋਂਦਿਆਂ ਹਸਾਵੇ ਕਦੇ ਚੁੱਪ ਮਗਨ ਕਰਦਾ
'ਕਦੇ ਹਸਦਿਆਂ ਰੁਆਵੇ ਕਦੇ ਪੁੱਛਦਾ ਨ ਬਾਤ।
'ਦਿਲ ਦੀ ਖੁਰਾਕ ਮੇਰੀ ਬਨ ਦਰਦ ਏ ਗਈ ਹੈ,
'ਦਿਲ ਨੂੰ ਇਹ ਦਰਦ ਹੋਵੇ ਭਾਇਆ ਜਿਵੇਂ ਸੁਗਾਤ।
'ਪੰਡਿਤ! ਜਿ ਚਾਹ ਤੈਨੂੰ ਕੁਛ ਦਰਦ ਖ੍ਰੀਦਣੇ ਦੀ
‘ਝੋਲੀ ਭਰੀ ਪਈ ਜੇ ਲੁਟ ਲੈ ਲਈਂ ਏ ਦਾਤ।
ਨਹਿਂ ਗੇਣਤੀ ਗਿਣੇਂਦਯਾਂ ਖਪ ਖਪ ਕੇ ਵਿਚ ਹਿਸਾਬਾਂ
"ਇਸ ਦਰਦ ਦੀ ਕਣੀ ਤੋਂ ਖਾਲੀ ਚੜ੍ਹ ਪ੍ਰਭਾਤ।
ਉਠ ਟੁਰ ਪਓਗੇ ਗਿਣਦੇ ਲੋਕਾਂ ਦੇ ਅਪਨੇ ਭਾਗ
‘ਬੇਦਾਗ ਇਸਕ ਛਾਪੋਂ ਪ੍ਯਾਰਾਂ ਦੀ ਛੂਹ ਨ ਛਾਤ।
'ਬਿਨ ਚੱਖੇ ਓਸ ਰਸ ਦੇ ਜੇ ਗਮ-ਮਹਿਬੂਬ ਅੰਦਰ
'ਦਾਤੇ ਲੁਕਾਕੇ ਧਰਿਆ ਜੀਵਨ ਦੀ ਜੋ ਸੁਗਾਤ।'
(ਬੰਬਈ 25-2-50)