ਖ਼ਤਾ
ਖ਼ਤਾ ਕਰਨੀ ਸੁਭਾ ਸਾਡਾ ਵਤਨ ਖ਼ਤਾ ਈ ਖ਼ਤਾ
ਪੈ ਕੋਸ਼ਿਸ਼ ਬੀ ਇਹ ਨਾ ਮਿਟਦੀ ਕਿ ਹੋ ਜਾਈਏ ਕਿਵਂ ਬੇ-ਖ਼ਤਾ।
ਖ਼ਤਾ ਕਰ ਕਰਕੇ, ਰੁਕ ਰੁਕ ਕੇ ਨ ਆਈ ਬੇ-ਖ਼ਤਾਈ ਹੈ,
ਖ਼ਤਾ ਕੀਤੀ ਕਰੀ ਤੰਬਾ ਖ਼ਤਾ ਤੌਬਾ, ਖਤਾ ਪੈ ਖ਼ਤਾ।
ਖ਼ਤਾ ਤੋਂਬਾ ਲੜੀ ਬਣ ਗਈ ਇਹ ਟੁੱਟੇਗੀ ਤਦੇ ਆਖ਼ਰ
ਰਹੇ ਰੌਸ਼ਨ ਚਿਣਗ ਪ੍ਯਾਰੋਂ ਹਾਂ, ਮਘਦੀ ਦਿਲ ਪੁਰ ਜਿ ਖ਼ਤਾ।
' ਬਖਸ਼ਿੰਦ ਨਾਂ ਉਸਦਾ ਖਤਾ ਬਖ਼ਸ਼ੀ ਸਭਾ ਉਸਦਾ,
ਖ਼ਤਾ ਖ਼ਤਾ ਨੂੰ ਜਿੱਤ ਦੇਵੇਗਾ ਇਉਂ ਕਰੀਏ ਹਾਂ ਖ਼ਤਾ 'ਜੈ ਖ਼ਤਾ'।
(ਕਸੌਲੀ. 30-8-50)
ਚੜਿਆ ਚੰਦ ਅਰਸ਼ਾਂ ਤੇ
ਉਠੋ ਲੋਕੋ! ਉਠੋ ਸੁਤਿਓ! ਕਿ ਚੜਿਆ ਚੰਦ ਅਰਸ਼ਾਂ
ਤੇ ਹੁਸਨ ਦਾ ਲੈ ਲਓ ਜਲਵਾ ਖੜੇ ਹੋ ਜਾਉ ਫਰਸ਼ਾਂ ਤੇ।
ਕਿ ਸੁਤਿਆਂ ਨੂਰ ਦਾ ਜਲਵਾ ਨਹੀਂ ਮਿਲਦਾ ਹੈ ਗ਼ਾਫ਼ਲ ਨੂੰ,
ਖਬਰਦਾਰਾਂ ਨੇ ਲੈ ਲੀਤਾ ਨਜ਼ਰ ਲਾ ਅਰਸ਼ ਕੁਰਸਾਂ ਤੇ।
ਅਗੰਮੀ ਮੀਂਹ ਨੂਰਾਂ ਦਾ ਹੈ ਛਹਿਬਰ ਲਾ ਰਿਹਾ ਉਤੋਂ
ਕਟੋਰੇ ਨੈਣ ਕਰ ਉੱਚੇ ਲਗਾ ਦਿਓ ਨੂਰ ਦਰਸਾਂ ਤੇ।
ਕਿਵੇਂ ਹੋਇਆ? ਕਿਵੇਂ ਹੋਵੇ? ਕਿਵੇਂ ਹੋਸੀ? ਨ ਜਾਣਾ ਮੈਂ
ਕਿਸੇ ਦਾਨੇ ਪਤਾ ਲੱਗਾ ਨ ਖੋਜਾਂ ਖੋਜ ਬਰਸਾਂ ਤੇ।
ਨਦਾਨਾ ਪਿਰਮ ਰਸ ਵਾਲੇ ਨਜ਼ਰ ਲਾਈ ਤਗਾਦੇ ਛੱਡ
ਓ ਖੀਵੇ ਹੋ ਗਏ ਪੀ ਪੀ ਕਿ ਤਕੀਏ ਰੱਖ ਤਰਸਾਂ ਤੇ।
(21-11-34)