ਨਾਥ ਕਿ ਅਨਾਥ
ਜਿਸ ਨੇ ਨੇਹਂ ਨ ਲਾਯਾ ਪ੍ਰੀਤਮ ਨਾਥ ਹੋਇਕੇ ਰਿਹਾ ਅਨਾਥ,
ਕਰਮ ਧਰਮ ਸੁਚ ਸੰਜਮ ਪੂਜਾ ਸਭ ਕੁਛ ਉਸਦਾ ਗਿਆ ਅਕਾਥ।
ਘੰਟੇ ਕਈ ਪੁਸਤਕਾਂ ਲਾਏ ਖਿਚਦਾ ਰਿਹਾ ਵਾਲ ਦੀ ਖਾਲ
ਸੁੰਦਰ ਦੀ ਖਿਚ ਪਈ ਨ ਸੀਨੇ ਵਾਹ ਨ ਪਿਆ ਅਙੂੰਆਂ ਸਾਥ।
ਪਿਰਮ ਰਸੋਂ ਇਕ ਬੂੰਦ ਨ ਚੱਖੀ। ਯਾਦ ਸਿਫਤ ਦੀ ਲਗੀ ਨ ਤਾਰ,
ਉਮਗ ਉਮਗ ਹੀਅਰਾ ਨਾ ਉਛਲ੍ਯਾ,ਬੈਠ ਉਡੀਕ ਨ ਤਕਿਆ ਪਾਥ।
ਰਾਗ ਰੰਗ ਦਿਲ-ਕੁਸਿਆਂ ਵਾਲੀ ਕਦੇ ਵਿਲਕਣੀ ਪਈ ਨ ਕੰਨ,
ਸ੍ਵਾਦ ਬਿਰਹੁਂ ਦਾ ਪਿਆ ਨ ਪੱਲੇ ਰਿਹਾ ਝਾੜਦਾ ਖਾਲੀ ਹਾਥ।
ਖੁਸ਼ਕ ਰਹੇ ਲਬ, ਖੁਸ਼ਕ ਰਿਹਾ ਮਨ, ਕਦੇ ਨ ਜੁੰਬਸ਼ ਖਾਧੀ ਰੂਹ,
ਕਿਸ ਗਲ ਦਾ ਉਹ ਸ਼ਾਮੀ' ਹੋਇਆ ਕਿਸ ਗਲ ਦਾ ਉਹ ਹੋਯਾ ਨਾਥ?
(ਕਸੌਲੀ 31-8-50)