ਗ਼ਫ਼ਲਤ ਦੀ ਨੀਂਦ
ਟਣਨ ਟਨ ਟਨ
ਆਵਾਜ਼: ਟਣਨ ਟਨ ਟਨ, ਟਣਨ ਟਨ ਟਨ,
ਟਣਨ ਟਨ ਟਨ, ਟਣਨ ਟਨ ਟਨ,
ਮਾਂ- ਆਵਾਜ਼ ਆਈ ਏ ਧੀਏ ਨੀ! ਤੂੰ ਉਠ ਸੁਣ ਲੈ ਟਣਨ ਟਨ ਟਨ।
ਧੀ— ਮੈਂ ਸੁੱਤੀ ਰਹਿਣ ਦੇ ਅੰਮਾਂ! ਆਵਾਜ਼ਾਂ ਨਾ ਸੁਣਾ ਮੈਨੂੰ,ਹੈ ਮਿੱਠੀ ਨੀਂਦ ਪ੍ਯਾਰੀ ਮੈਂ ਸਣਨ ਸਨ ਸਨ, ਸਣਨ ਸਨ ਸਨ।
ਮਾਂ— ਅਵਾਜ਼ ਏ ਬੰਦ ਹੁੰਦੀ ਨਾਂ, ਨ ਦੇਂਦੀ ਸੌਣ ਹੈ ਮੈਨੂੰ, ਤੂੰ ਉਠ ਧੀਏ! ਤੂੰ ਉਠ ਧੀਏ! ਨ ਮਚਲੀ ਹੋ ਜਣਨ ਬਨ ਬਨ।
ਧੀ— ਐਵੇਂ ਵਾਜ ਆਂਦੀ ਏ ਕਈ ਕਰ ਯੇ ਟਣਨ ਟਨ ਟਨ ਕਦੇ ਮੈਂ ਨੀਂਦ ਗ੍ਵਾਈ ਨਾ ਸੁਣੀ ਕਰ ਅਨਸੁਣਨ ਟਨ ਟਨ।
ਮਾਂ ਰਹੀੱ ਸਾਰੀ ਉਮਰ ਕੁਆਰੀ ਕਿ ਦੂਲੋ ਲੈਣ ਆਇਆ ਜੇ ਪਈ ਗਾਫ਼ਲ ਉ ਮੁੜ ਜਾਂਦਾ ਯੂਬਾ ਜਾਂਦੀ ਛਿਨਨ ਛਿਨ ਛਿਨ।
ਧੀ— ਮੈਂ ਜਾਗੀ ਹਾਂ ਕਈ ਵੇਰੀ ਪੈ ਮਿੱਠੀ ਨੀਂਦ ਪ੍ਯਾਰੀ ਏ ਨ ਗੁਆਵਾਂ ਨੀਂਦ ਮੈਂ ਅਪਣੀ ਪਈ ਹੋਵੇ ਟਣਨ ਟਨ ਟਨ।
ਮਾਂ— ਕਈ ਵੇਰੀ ਕਈ ਆਏ ਕਈ ਵਾਜੀਂ ਜਗਾਦੇ ਓ ਤੂੰ ਜਾਗੀ ਫੇਰ ਮੈਂ ਗਈਏਂ ਗਏ ਲੰਘੇ ਕਰਨ ਟਨ ਟਨ।
ਧੀ— ਮੈਂ ਸੁਣ ਲੀਤੀ, ਪੈ ਪ੍ਯਾਰੀ ਨੀਂਦ, ਕਿ ਚਾਦਰ ਤਾਣ ਫਿਰ ਸੁੱਤੀ ਇ ਹੁੰਦੀ ਸੀ, ਰਹੂ ਹੁੰਦੀ ਨ ਪਿੱਛਾ ਏ ਛੁੜਨ ਟਨ ਟਨ। ਏ ਹੁੰਦੀ ਰਹਿਣ ਦੇ ਅੰਮਾਂ! ਟਣਨ ਟਨ ਟਨ, ਟਣਨ ਟਨ ਟਨ, ਸੁਣੀ ਕਰ ਅਣਸੁਣੀ ਤੂੰ ਬੀ, ਤੇ ਧੀ ਨੂੰ ਦੇਹ ਸਵਣ ਸਨ ਸਨ।
ਮਾਂ- ਇ ਕਦ ਤਕ ਗਾਫ਼ਲੀ ਧੀਏ! ਸਮੇਂ ਲੰਘ ਜਾਣਗੇ ਆਖਰ, ਰੁਲੇਂਗੀ ਅਣਵਿਆਹੀ ਤਦ ਕਿ ਸਿਰ ਧੁਨ ਧੁਨ ਕਿ ਦਿਨ ਗਿਨ ਗਿਨ।
ਏ ਕਹਿੰਦੀ ਮੈਂ ਗਈ ਗਾਫ਼ਲ, ਘੁਰਾਂਦੀ ਵਾਜ ਆਂਦੀ ਏ ਘਣਨ ਘਨ ਘਨ, ਘਣਨ ਘਨ ਘਨ, ਘਣਨ ਘਨ ਘਨ।
(ਕਸੋਲੀ 5-9-50)