ਅੰਗਰੇਜ਼ਾਂ ਨੂੰ ਚਿੱਠੀਆਂ ਲਿਖਣ ਵਾਲੇ ਮਿਸਰ ਲਾਲ ਸਿੰਘ, ਤੇਜ ਸਿੰਘ ਤੇ ਰਾਜਾ ਗੁਲਾਬ ਸਿੰਘ ਸਨ, ਜਿਨ੍ਹਾਂ ਦੇ ਹਵਾਲੇ ਪੰਜਾਬ ਦੇ ਸਰਕਾਰੀ ਕਾਗਜ਼ਾਂ ਤੇ ਅੰਗਰੇਜ਼ ਲਿਖਾਰੀਆਂ ਦੀਆਂ ਕਿਤਾਬਾਂ ਵਿਚੋਂ ਮਿਲਦੇ ਹਨ । ਜਿੰਦ ਕੌਰ ਦੀ ਲਿਖੀ ਹੋਈ ਕੋਈ ਚਿੱਠੀ (ਇਸ ਮਤਲਬ ਦੀ) ਕਿਤੋਂ ਨਹੀਂ ਮਿਲਦੀ । ਬਾਕੀ ਗੱਲ ਰਹੀ ਬਾਰੂਦ ਦੀ ਥਾਂ ਸਰ੍ਹੋਂ ਭੇਜਣ ਦੀ। ਇਹ ਕਰਤੂਤ ਤੇਜ ਸਿੰਘ ਦੀ ਸੀ" । ਸੋ ਇਹ ਸਾਰੇ ਇਲਜ਼ਾਮ ਜਿੰਦ ਕੌਰ ਸਿਰ ਝੂਠੇ ਥੋਪੇ ਗਏ ।
ਅੰਗਰੇਜ਼ ਸਿੱਖ-ਰਾਜ
ਵਿਚ ੧੦ ਫਰਵਰੀ, ੧੮੪੬ ਈ: ਨੂੰ ਸਭਰਾਵਾਂ ਦੇ ਮੈਦਾਨ ਵਿਚ ਸਿੱਖ ਹਾਰੇ ਤੇ ੧੨ ਫਰਵਰੀ ਨੂੰ ਜੇਤੂ ਅੰਗਰੇਜ਼ ਕਸੂਰ ਆ ਬੈਠੇ । ੧੮ ਫਰਵਰੀ ਨੂੰ ਰਾਜਾ ਗੁਲਾਬ ਸਿੰਘ ਬਾਲਕ ਦਲੀਪ ਸਿੰਘ ਨੂੰ ਨਾਲ ਲੈ ਕੇ ਲਾਰਡ ਹਾਰਡਿੰਗ ਨੂੰ ਲਲਿਆਣੀ ਆ ਮਿਲਿਆ। ਮੋਟੀਆਂ ਮੋਟੀਆਂ ਸ਼ਰਤਾਂ ਦਾ ਜ਼ੁਬਾਨੀ ਫੈਸਲਾ ਹੋਇਆ। ਅੰਤ ੨੦ ਫਰਵਰੀ ਨੂੰ ਅੰਗਰੇਜ਼ ਲਾਹੌਰ ਜਾ ਪੁੱਜੇ ।
੨੬ ਫਰਵਰੀ ਨੂੰ ਹਾਰਡਿੰਗ ਨੇ ਲਾਹੌਰ ਵਿਚ ਇਕ ਆਮ ਦਰਬਾਰ ਕੀਤਾ। ਅੰਗਰੇਜ਼ ਕਰਮਚਾਰੀ ਸੱਜੇ ਹੱਥ ਤੇ ਸਿੱਖ ਸਰਦਾਰ ਖੱਬੇ ਹੱਥ ਬੈਠੇ । ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਸਿੰਘਾਸਣ 'ਤੇ ਬਿਠਾਇਆ ਗਿਆ । ਰੰਗ ਢੰਗ ਤੋਂ ਏਹਾ ਪ੍ਰਗਟ ਕੀਤਾ ਗਿਆ ਕਿ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਰਾਜ ਭਿੱਛਿਆ ਵਜੋਂ ਦਿੱਤਾ ਹੈ । ਹਾਰਡਿੰਗ ਨੇ ਮਹਾਰਾਜਾ ਦਲੀਪ ਸਿੰਘ ਦੇ ਮਾਤਹਿਤ ਮਿਸਰ ਲਾਲ ਸਿੰਘ ਦੇ ਵਜ਼ੀਰ, ਤੇ ਤੇਜਾ ਸਿੰਘ ਦੇ ਸੈਨਾਪਤੀ ਹੋਣ ਦਾ ਐਲਾਨ ਕੀਤਾ। ਹਾਰਡਿੰਗ ਨੇ 'ਕੋਹਿਨੂਰ' ਹੀਰਾ ਵੇਖਣ ਵਾਸਤੇ ਮੰਗਿਆ, ਜੋ ਗੁਲਾਬ ਸਿੰਘ ਨੇ ਲਿਆ ਕੇ ਦਿੱਤਾ। ਆਪਣੇ ਹੱਥੀਂ ਹਾਰਡਿੰਗ ਨੇ ਸਾਰੇ ਅੰਗਰੇਜ਼ ਅਫਸਰਾਂ ਨੂੰ ਉਹ ਵਿਖਾਇਆ ਤੇ ਫਿਰ ਮਹਾਰਾਜਾ ਦਲੀਪ ਸਿੰਘ ਦੇ ਡੌਲੇ 'ਤੇ ਬੰਨ੍ਹ ਦਿੱਤਾ ।
ਪਹਿਲੀ ਸੁਲ੍ਹਾ
੯ ਮਾਰਚ, ੧੮੪੬ ਈ: ਨੂੰ ਅੰਗਰੇਜ਼ੀ ਸਰਕਾਰ ਦੀ ਲਾਹੌਰ ਦਰਬਾਰ ਨਾਲ ਪਹਿਲੀ ਸੁਲ੍ਹਾ ਹੋਈ, ਜਿਸ ਰਾਹੀਂ ਸਤਲੁਜ ਬਿਆਸ ਦੇ ਵਿਚਲਾ ਇਲਾਕਾ (ਦੁਆਬਾ ਜਲੰਧਰ) ਤੇ ਡੇਢ ਕਰੋੜ ਰੁਪਿਆ ਹਰਜਾਨੇ ਵਜੋਂ ਲਿਆ ਗਿਆ । ਰੁਪਏ ਵਿਚੋਂ ੫੦ ਲੱਖ ਨਗਦ ਤੇ ਇਕ ਕਰੋੜ ਵਿਚ ਜੰਮੂ ਤੇ ਕਸ਼ਮੀਰ ਲੈ ਕੇ, ਗੁਲਾਬ ਸਿੰਘ
੧.A History of the Sikhs, by Joseph Davey Cunningham Printed in 1849 & 1918 ਕਨਿਘੰਮ (१८१८), ਪੰਨਾ ੨੯੨ ਦਾ ਫੁਟਨੋਟ।