-"ਤੈਨੂੰ ਅਸੀਂ ਘਰੇ ਛੱਡ ਕੇ ਆਵਾਂਗੇ-ਤਹੱਮਲ ਰੱਖ। ਐਡੀ ਕਾਹਲੀ ਵੀ ਕਾਹਦੀ ਐ ਨੱਢੀਏ.. ? ਮੇਰਾ ਨਾਂ ਮਿੰਦੀ ਐ, ਮਿੰਦੀ! ਨਿਸ਼ਾ ਕਰਕੇ ਤੋਰੂੰ! ਚੱਲ ਖਿੱਚ ਦਰਸ਼ਣਾਂ ਕੰਮ !" ਖਿੱਚ ਕੇ ਮਿੰਦੀ ਨੇ ਉਸ ਦੇ ਕੱਪੜੇ ਭਰਾੜ੍ਹ ਕਰ ਧਰੇ। ਉਹ ਹਰਕਤ ਕਰਨ ਲੱਗੀ ਤਾਂ ਦਰਸ਼ਣ ਨੇ ਥਾਂ 'ਤੇ ਹੀ ਘੁੱਟ ਲਈ ਅਤੇ ਕੁੜੀ ਨੂੰ ਨਿਰਵਸਤਰ ਕਰ ਲਿਆ।
ਉਹ ਰੌਲਾ ਮਚਾ ਰਹੀ ਸੀ। ਪਰ ਕਿਸੇ ਨੂੰ ਉਸ ਦਾ ਰੌਲਾ ਸੁਣਦਾ ਨਹੀਂ ਸੀ। ਫ਼ਿਰ ਉਸ ਦੀ ਇਕ ਭਿਆਨਕ ਚੀਕ ਨਿਕਲ਼ੀ, "ਹਾਏ ਮਰਗੀ...! ਮਰਗੀ ਵੇ ਰੱਬਾ ਮੇਰਿਆ !" ਉਹ ਕਿਸੇ ਬੱਕਰੇ ਵਾਂਗ 'ਹਲਾਲ' ਕੀਤੀ ਜਾ ਰਹੀ ਸੀ। ਅੰਦਰਲੀਆਂ ਪੀੜਾਂ ਨੇ ਅੱਗ ਮਚਾ ਦਿੱਤੀ ਸੀ। ਅੱਗ ਦੀ ਲਾਟ ਸਿੱਧੀ ਦਿਲ ਨੂੰ ਜਾਂਦੀ ਸੀ। ਪਰ ਦਰਸ਼ਣ ਦੇ ਕੰਨ ਬੋਲੇ ਹੋ ਚੁੱਕੇ ਸਨ । ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਗਿਆ ਸੀ।
ਦਰਸ਼ਣ ਦੇ ਬਾਅਦ ਮਿੰਦੀ ਦੀ ਵਾਰੀ ਆਈ। ਫਿਰ ਦਰਸ਼ਣ ਅਤੇ ਫ਼ਿਰ ਮਿੰਦੀ! ਵਾਰੀ ਨਾਲ ਦੀ ਨਾਲ ਬੜੀ ਤੇਜ਼ੀ ਨਾਲ ਬਦਲ ਜਾਂਦੀ ਸੀ।
ਕੁੜੀ ਅੱਧਮਰੀ ਹੋ ਚੁੱਕੀ ਸੀ। ਉਸ ਦੇ ਅੰਦਰੋਂ ਜਿਵੇਂ ਸਾਰਾ ਖੂਨ ਹੀ ਡੁੱਲ੍ਹ ਗਿਆ ਸੀ। ਦਰਸ਼ਣ ਅਤੇ ਮਿੰਦੀ ਨੇ ਕੱਪੜੇ ਪਾਏ। ਗਿਆਨੋਂ ਦਰਦ ਵਿੰਨ੍ਹੀ ਰੋਈ ਜਾ ਰਹੀ ਸੀ। ਉਸ ਦਾ ਸਰੀਰ ਨਿਰਬਲ ਹੋ ਚੁੱਕਾ ਸੀ।
-"ਲੀੜੇ ਪਾ ਲੈ ਕੰਜਰ ਦੀਏ! ਅਸੀਂ ਕੀ ਤੇਰੇ ਸੱਪ ਲੜਾ ਦਿੱਤਾ.. ?' ਦਰਸ਼ਣ ਨੇ ਉਸ ਦੇ ਜ਼ਬਰਦਸਤੀ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਕਾਰ ਵਿਚ ਸੁੱਟ ਅੱਧੀ ਰਾਤੋਂ ਕੋਠੀ ਕੋਲ ਉਤਾਰ ਗਏ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀ। ਜਿਵੇਂ ਕੋਈ ਕਟਾਰ ਅੰਦਰ ਵੱਜ ਕੇ ਟੁੱਟ ਗਈ ਸੀ। ਪੀੜਾਂ ਭੂਚਾਲ ਬਣ ਉਸ ਦੇ ਸਿਰ ਨੂੰ ਚੜ੍ਹ ਰਹੀਆਂ ਸਨ। ਅੱਖਾਂ ਅੱਗੇ ਹਨ੍ਹੇਰਾ ਛਾਇਆ ਹੋਇਆ ਸੀ ਅਤੇ ਸਿਰ ਘੁੰਮ ਰਿਹਾ ਸੀ। ਉਹ ਕੰਧਾਂ ਨੂੰ ਹੱਥ ਪਾ ਪਾ ਕੇ ਅੰਦਰ ਗਈ। ਬੱਗਾ ਅਤੇ ਬਿੱਲਾ ਅਜੇ ਵੀ ਘਰ ਨਹੀਂ ਪਰਤੇ ਸਨ। ਉਸ ਨੇ ਅੰਦਰ ਜਾ ਕੇ ਬੱਤੀ ਜਗਾਈ। ਉਸ ਦੀ ਨਜ਼ਰ ਬੱਗੇ ਅਤੇ ਬਿੱਲੇ ਦੀ ਫ਼ੋਟੋ 'ਤੇ ਪਈ। ਉਸ ਦਾ ਧਾਹੀਂ ਰੋਣ ਨਿਕਲ ਗਿਆ। ਉਸ ਨੇ ਮੂੰਹ ਛੁਪਾ ਲਿਆ।
-"ਵੇ ਵੀਰੋ..! ਥੋਡੀ ਭੈਣ ਥੋਡੇ ਜਿਉਂਦੇ ਜੀਅ ਲੁੱਟੀ ਗਈ ਵੇ !" ਉਸ ਨੇ ਦੁਹੱਥੜ ਮਾਰੀ। ਅਚਾਨਕ ਉਸ ਦੀ ਨਜ਼ਰ ਕਮਰੇ ਦੇ ਇਕ ਖੂੰਜੇ ਪਏ ਰੱਸੇ 'ਤੇ ਪਈ। ਉਸ ਨੇ ਰੱਸਾ ਚੁੱਕਿਆ ਅਤੇ ਕਮਰੇ ਦੀ ਛੱਤ 'ਤੇ ਨਜ਼ਰ ਮਾਰੀ। ਪੱਖਾ ਲਟਕਾਉਣ ਵਾਲਾ ਕੁੰਡਾ ਦਿਸਿਆ।
ਉਸ ਨੇ ਵੱਡਾ ਮੇਜ਼ ਖਿੱਚ ਕੇ ਮਸਾਂ ਹੀ ਨੇੜੇ ਕੀਤਾ। ਮੇਜ਼ ਉਪਰ ਚੜ੍ਹ ਕੇ ਕੁੰਡੇ ਵਿਚ ਰੱਸਾ ਪਾ ਕੇ ਵਲ ਪਾਇਆ। ਮੇਜ਼ ਉਪਰ ਬੈਠ ਕੇ ਹੀ ਇਕ ਚਿੱਠੀ ਲਿਖੀ ਅਤੇ ਮੇਜ਼ 'ਤੇ ਹੀ ਰੱਖ ਦਿੱਤੀ। ਗਲ ਵਿਚ ਰੱਸਾ ਪਾ ਕੇ ਮੇਜ਼ ਨੂੰ ਪਰ੍ਹਾਂ ਧੱਕ ਦਿੱਤਾ । ਉਸ ਦੀ ਧੌਣ ਫੁੱਟ ਲੰਮੀ ਹੋ ਗਈ ਅਤੇ ਨੀਲੀ