Back ArrowLogo
Info
Profile

ਬੁਸ਼ਕਰਦੇ ਰਹਿੰਨੇ ਐਂ..! ਬੁੜ੍ਹੀ ਡੰਡ ਬੈਠਕਾਂ ਕੱਢਦੀ ਹੋਊ, ਮੇਰੇ ਸ਼ੇਰ ਪੁਲਸ 'ਚ ਐ..! ਇਹ ਨ੍ਹੀ ਪਤਾ ਸ਼ੇਰ ਬੱਗੇ ਨੰਗ ਪੁੱਤ ਈ ਐ..!" ਸਿਪਾਹੀ ਦੇ ਸੱਚੀ ਆਖਣ 'ਤੇ ਇਕ ਚੁੱਪ ਛਾ ਗਈ।

ਭੂਤਰਿਆ ਮਿੰਦੀ ਸਿੱਧਾ ਦਰਸ਼ਣ ਕੋਲ ਪਹੁੰਚ ਗਿਆ। ਦਰਸ਼ਣ ਹੁਣ ਕੁਝ ਠੀਕ ਸੀ। ਪਰ ਮੋਢੇ 'ਤੇ ਪਲੱਸਤਰ ਕੀਤਾ ਹੋਇਆ ਸੀ। ਮਿੰਦੀ ਨੂੰ ਦੇਖ ਕੇ ਉਹ ਹੌਲੀ-ਹੌਲੀ ਉਠ ਕੇ ਬੈਠ ਗਿਆ।

-"ਯਾਰ ਬੁੜ੍ਹਾ ਪਤਾ ਈ ਨ੍ਹੀ ਕਰਨ ਆਇਆ!" ਦਰਸ਼ਣ ਨੇ ਮਿੰਦੀ ਅੱਗੇ ਮਨ ਦੀ ਭੜਾਸ ਕੱਢੀ।

-"ਜੇ ਭੈਣ ਚੋਦ ਬੁੜ੍ਹੇ ਕਿਸੇ ਕਰਮ ਦੇ ਹੋਣ ਤਾਂ ਜੰਗੀਰ ਅਰਗੇ ਨਾਸਾਂ ਚੱਕ ਚੱਕ ਨਾ ਦਿਖਾਉਣ..!'

ਮਿੰਦੀ ਅੱਗਿਓਂ ਬੋਲਿਆ। ਉਸ ਦਾ ਸਰੀਰ ਅੰਦਰੋਂ ਬਲਿਆ ਪਿਆ ਸੀ।

-"ਕਿਹੜਾ ਜੰਗੀਰ..?'

-"ਮੁਣਸ਼ੀ..!"

-"ਕਿਉਂ..? ਉਹਨੇ ਤੈਨੂੰ ਕੀ ਆਖਤਾ..?"

-"ਕੰਜਰ ਨੇ ਬਿੱਲੇ ਦਾ ਰੱਸਾ ਲਾਹ ਦਿੱਤਾ..!"

-"ਹੈਂ...!" ਦਰਸ਼ਣ ਦੇ ਸਾਹ ਰੁਕ ਗਏ।

-"ਹਾਏ ਰੱਬਾ, ਇਰਾਦਾ ਕਤਲ ਦਾ ਕੇਸ ਗੋਹਿਆਂ ਦੀ ਲੜਾਈ 'ਚ ਈ ਰੁਲ ਗਿਆ - ਦਫ਼ਾ ਸਿੱਧੀ ਤਿੰਨ ਸੌ ਸੱਤ ਲੱਗਣੀ ਸੀ..।"

-"ਪਰ ਛੱਡਿਆ ਕਿਉਂ..?"

-"ਪਤਾ ਨਹੀਂ..!"

-"ਪੁੱਛ ਤਾਂ ਲੈਣਾਂ ਸੀ - ਗਾਂਧੀ ਬਣ ਕੇ ਤੂੰ ਮੁੜ ਆਇਐਂ..!" ਦਰਸ਼ਣ ਨੇ ਰੋਸਾ ਕੀਤਾ।

-"ਉਹ ਕਿਹੜਾ ਭੈਣ ਦਾ ਖ਼ਸਮ ਸਿੱਧੇ ਮੂੰਹ ਨਾਲ ਗੱਲ ਕਰਦਾ ਸੀ..?"

-"ਮੈਨੂੰ ਮੈਦ ਐ ਕਿਸੇ ਨੇ ਛੁਡਾਇਆ ਹੋਊ..!"

-"ਹਾਂ, ਹੋ ਸਕਦੈ..!"

-"ਮਾੜੀ ਜੀ ਬਿੜਕ ਰੱਖੀਂ ਬਈ ਛੁਡਾਇਆ ਕੀਹਨੇ ਐਂ..!"

ਬਾਹਰੋਂ ਪੈਰਾਂ ਦਾ ਖੜਕਾ ਸੁਣਾਈ ਦਿੱਤਾ।

53 / 124
Previous
Next