Back ArrowLogo
Info
Profile

ਕਰਨੈਲ ਸਿੰਘ ਦੇ ਨਾਲ ਤਿੰਨ ਬੰਦੇ ਹੋਰ ਅੰਦਰ ਲੰਘ ਆਏ। ਕਰਨੈਲ ਸਿੰਘ ਦਾ ਚਿਹਰਾ ਉਤਰਿਆ ਹੋਇਆ ਸੀ।

ਬਾਪੂ ਨੂੰ ਤੱਕਣ ਸਾਰ ਹੀ ਦਰਸ਼ਣ ਅਤੇ ਮਿੰਦੀ ਸੁੱਸਰੀ ਵਾਂਗ ਸੌਂ ਗਏ।

-"ਸਾਸਰੀਕਾਲ ਫੁੱਫੜ ਜੀ..!" ਮਿੰਦੀ ਨੇ ਉਠ ਕੇ ਫੁੱਫੜ ਦੇ ਗੋਡੀਂ ਹੱਥ ਲਾਇਆ। ਕਰਨੈਲ ਸਿੰਘ ਨੇ ਸਿਰ ਹਿਲਾ ਕੇ 'ਸਾਸਰੀਕਾਲ ਤਾਂ ਮੰਨੀ, ਪਰ ਮੂੰਹੋਂ ਕੁਝ ਨਾ ਬੋਲਿਆ। ਉਹ ਮਿੰਦੀ ਨਾਲ ਪਹਿਲਾਂ ਤੋਂ ਹੀ ਘੱਟ ਬੋਲਦਾ ਸੀ। ਫੁੱਫੜ ਜੀ ਦਾ ਮੂੜ ਖ਼ਰਾਬ ਦੇਖ ਕੇ ਮਿੰਦੀ ਵੀ ਚੁੱਪ ਵੱਟ ਗਿਆ।

ਦਰਸ਼ਣ ਨੀਵੀਂ ਨਹੀਂ ਚੁੱਕ ਰਿਹਾ ਸੀ।

-"ਕਿਉਂ ਪਾ ਦਿੱਤੀ ਪੂਰੀ..? ਬਣਾ ਦਿੱਤੀ ਇੱਜ਼ਤ ਇਲਾਕੇ 'ਚ? ਠੀਕ ਐ..। ਬਹੁਤ ਈ ਸੋਹਣਾਂ ਕੀਤਾ..! ਚੰਗੇ ਸਲੱਗ ਧੀਆਂ ਪੁੱਤ ਪਿਉ ਦੀ ਪੱਗ ਨੂੰ ਇਉਂ ਈ ਚਾਰ ਚੰਨ ਲਾਉਂਦੇ ਐ - ਸ਼ਾਬਾਸ਼..!" ਬਾਪੂ ਕੌੜਾ ਜਿਹਾ ਮੁਸਕਰਾਇਆ।

-........।' ਦਰਸ਼ਣ ਨੀਵੀਂ ਨਹੀਂ ਚੁੱਕ ਰਿਹਾ ਸੀ। ਉਸ ਦੇ ਬਰਾਬਰ ਹੀ ਮਿੰਦੀ ਠੱਕੇ ਦੀ ਮਾਰੀ ਬੱਕਰੀ ਵਾਂਗ ਸਿਰ ਸੁੱਟੀ ਬੈਠਾ ਸੀ। ਜਿਵੇਂ ਦੋਹਾਂ ਨੂੰ ਤੰਦੂਆ ਪੈ ਗਿਆ ਸੀ।

-"ਹੁਣ ਦੱਸ ਤੇਰੀ ਕੀ ਮਰਜੀ ਐ ਦਰਸ਼ਣ ਸਿਆਂ..?"

-...........Γ'

-"ਬੋਲ ਕੇ ਦੱਸ ਵੀ - ਉਵੇਂ ਈ ਕਰਲਾਂਗੇ..!"

-"ਫੁੱਫੜ ਜੀ ਕਰ ਕੀ ਲਵਾਂਗੇ..? ਆਪਾਂ ਨੂੰ ਤਾਂ ਬਹੁਤ ਚਿਰ ਪਹਿਲਾਂ ਹੀ ਕਰ ਲੈਣਾਂ ਚਾਹੀਦਾ ਸੀ..! ਸਾਲਾ ਨੰਗ ਜੱਟ ਸੱਟਾਂ ਮਾਰ ਕੇ ਔਹ ਤੁਰਿਆ ਫਿਰਦੈ - ਤੇ ਆਪਾਂ ਚੁੱਪ ਐਂ..!" ਮਿੰਦੀ ਨੇ ਆਪਣਾ ਗੁੱਸਾ ਜਤਾਇਆ। ਪਾਣ ਦੇਣੀ ਚਾਹੀ। ਹਮਦਰਦੀ ਜ਼ਾਹਿਰ ਕੀਤੀ।

-"ਕਾਕਾ - ਮੈਂ ਦਰਸ਼ਣ ਨੂੰ ਪੁੱਛਿਆ- ਤੈਨੂੰ ਨੀ..! ਚੁੱਪ ਕਰ ਕੇ ਬੈਠ..!"

ਮਿੰਦੀ ਦਾ ਮੂੰਹ ਜਮੂਰ ਵਾਂਗ ਬੰਦ ਹੋ ਗਿਆ।

ਸਮਾਂ ਵਿਚਾਰ ਕੇ, ਕੁਝ ਸੋਚ ਕੇ ਬਾਪੂ ਹਸਪਤਾਲ ਦੇ ਅੰਦਰ ਚਲਾ ਗਿਆ। ਸ਼ਾਇਦ ਉਹ ਹਸਪਤਾਲ ਦਾ ਬਿੱਲ ਦੇਣ ਗਿਆ ਸੀ। ਕਰਨੈਲ ਸਿੰਘ ਨੇ ਡਾਕਟਰ ਨਾਲ ਦਰਸ਼ਣ ਦੀ ਛੁੱਟੀ ਬਾਰੇ ਗੱਲ ਕੀਤੀ ਤਾਂ ਡਾਕਟਰ ਨੇ ਝੱਟ 'ਹਾਂ' ਕਰ ਦਿੱਤੀ ਅਤੇ ਅਗਲੇ ਹਫ਼ਤੇ ਪਲੱਸਤਰ ਕਟਵਾ ਕੇ ਲੈ ਜਾਣ ਲਈ ਆਖਿਆ।

54 / 124
Previous
Next