Back ArrowLogo
Info
Profile

ਗਏ।

ਬਚੇ ਬਚਾਏ ਕਸਾਕਾਂ ਨੂੰ ਉਦੋਂ ਹੀ ਜਾ ਕੇ ਸਾਹ ਆਇਆ ਜਦ ਉਹ ਵਾਪਸ ਆਪਣੀਆਂ ਖੁੰਦਕਾਂ ਤੇ ਖਾਈਆਂ ਵਿੱਚ ਜਾ ਪਹੁੰਚੇ ।

ਨੰਗੇ ਤੇ ਵਾਹਣੇ ਪੈਰ ਪਿਆਦਾ ਫੌਜ ਜੋ ਪਹਾੜਾਂ ਉੱਤੋਂ ਲੰਘ ਕੇ ਆਈ ਸੀ, ਕਸਾਕਾਂ ਦੀਆਂ ਟੁਕੜੀਆਂ ਦਾ ਪਿੱਛਾ ਕਰਨ ਵਿੱਚ ਜੁਟੀ ਰਹੀ। ਮਸ਼ੀਨਗੰਨਾਂ ਸ਼ੂਕਣ ਲੱਗ ਪਈਆਂ ਤੇ ਤੋਪਾਂ ਗੋਲ਼ੇ ਉਗਲਣ ਲੱਗ ਪਈਆਂ।

ਕੋਜੂਖ ਨੂੰ ਇਹ ਸਿਆਣਪ ਨਾ ਜਾਪੀ ਕਿ ਦਿਨ ਵੇਲੇ ਆਪਣੀਆਂ ਫੌਜਾਂ ਨੂੰ ਝੋਕਿਆ ਜਾਵੇ । ਉਸ ਨੂੰ ਪਤਾ ਸੀ ਕਿ ਦੁਸ਼ਮਣ ਨੂੰ ਆਪਣੀ ਗਿਣਤੀ ਦਾ ਬਹੁਤ ਲਾਭ ਹੈ ਤੇ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਫ਼ੌਜ ਦਾ ਉਹਨਾਂ ਨੂੰ ਭੇਤ ਪਤਾ ਲੱਗ ਜਾਵੇ । ਅੰਨ੍ਹੇਰਾ ਪੈਣ ਤੱਕ ਉਡੀਕਣਾ ਹੀ ਠੀਕ ਸੀ ਤੇ ਅੱਧੀ ਰਾਤ ਵੇਲ਼ੇ ਦਿਨ ਵਾਲਾ ਕਾਰਾ ਫਿਰ ਵਰਤਣ ਲੱਗ ਪਿਆ, ਪਰ ਹੁਣ ਬੰਦੇ ਨਹੀਂ ਸਗੋਂ ਜਿੰਨ ਕਸਾਕਾਂ ਨੂੰ ਜਾ ਚੰਬੜੇ ਸਨ । ਕਸਾਕਾਂ ਨੇ ਵੀ ਤਲਵਾਰਾਂ ਤੇ ਸੰਗੀਨਾਂ ਨਾਲ ਉਹਨਾਂ ਦੇ ਆਹੂ ਲਾਹਣੇ ਸ਼ੁਰੂ ਕਰ ਦਿੱਤੇ ਤੇ ਕਈਆਂ ਦੀਆਂ ਲੋਥਾਂ ਮਸ਼ੀਨਗੰਨਾਂ ਨਾਲ ਵਿਛਾ ਦਿੱਤੀਆਂ ਪਰ ਫਿਰ ਵੀ ਕਸਾਕ ਪਤਲੇ ਪੈਣ ਲੱਗ ਪਏ ਤੇ ਉਹਨਾਂ ਦੀਆਂ ਮਸ਼ੀਨਗੰਨਾਂ ਦੀ ਗੜ੍ਹਕ ਤੇ ਰਫ਼ਲਾਂ ਦੀ ਠਾਹ ਠਾਹ ਹੌਲੀ ਹੌਲੀ ਮੰਦੀ ਪੈਂਦੀ ਗਈ... ਭਾਰੀਆਂ ਤੋਪਾਂ ਵਿੱਚੋਂ ਅੱਗ ਦੀਆਂ ਲਾਟਾਂ ਕਿਸੇ ਕਿਸੇ ਵੇਲੇ ਹੀ ਦਿਸਦੀਆਂ ਸਨ ਤੇ ਫਿਰ ਹੌਲੀ ਹੌਲੀ, ਜਿਉਂ ਸਭ ਸ਼ਾਂਤ ਹੋ ਗਿਆ।

ਕਸਾਕ ਭੱਜ ਪਏ। ਪਰ ਅੰਨ੍ਹੇਰਾ ਉਹਨਾਂ ਨੂੰ ਬਚਾ ਨਾ ਸਕਿਆ। ਕਤਾਰਾਂ ਦੀਆਂ ਕਤਾਰਾਂ ਤਲਵਾਰਾਂ ਤੇ ਸੰਗੀਨਾਂ ਦੇ ਮੂੰਹਾਂ ਅੱਗੇ ਆ ਗਈਆਂ। ਰਫ਼ਲਾਂ, ਬੰਦੂਕਾਂ, ਮਸ਼ੀਨਗੰਨਾਂ, ਅਸਲ੍ਹਾ ਸਭ ਛੱਡ ਛਡਾ ਗਏ, ਉਹ ਅਨ੍ਹੇਰੇ ਕੋਲੋਂ ਸ਼ਰਨ ਮੰਗਦੇ, ਜਿੱਧਰ ਮੂੰਹ ਆਇਆ, ਭੱਜ ਵਗੇ। ਉਹਨਾਂ ਨੂੰ ਜਾਪਦਾ ਸੀ, ਜਿਉਂ ਹੋਣੀ ਨੇ ਉਹਨਾਂ ਨਾਲ ਕੋਈ ਮਜ਼ਾਕ ਕੀਤਾ ਹੋਵੇ।

ਤੇ ਜਿਸ ਵੇਲੇ ਸੂਰਜ ਚੜ੍ਹਿਆ, ਪਹਾੜੀਆਂ ਤੇ ਸਟੈਪੀਆਂ ਉਜਾਗਰ ਹੋ ਉੱਠੀਆਂ ਤੇ ਕਿਰਨਾਂ ਧਰਤੀ ਉੱਤੇ ਸਦਾ ਦੀ ਨੀਂਦ ਸੁੱਤੇ ਕਸਾਕਾਂ ਦੀਆਂ ਲੰਮੀਆਂ ਲੰਮੀਆਂ ਮੁੱਛਾਂ ਉੱਤੇ ਪੈਣ ਲੱਗ ਪਈਆਂ। ਨਾ ਕੋਈ ਉਹਨਾਂ ਵਿੱਚੋਂ ਕੈਦੀ ਸੀ, ਤੇ ਨਾ ਫੱਟੜ-ਬਸ ਲਾਸ਼ਾਂ ਦਾ ਢੇਰ ਸਨ।

ਪਿੱਛੇ ਸਾਮਾਨ ਵਾਲੀ ਗੱਡੀ ਦੇ ਰੀਫੂਜੀਆਂ ਨੇ ਅੱਗਾਂ ਬਾਲ ਲਈਆਂ ਸਨ, ਦੇਗਚੀਆਂ ਵਿੱਚ ਕੁਝ ਰਿਨ੍ਹਣ ਪਕਾਣ ਦਾ ਆਹਰ ਸ਼ੁਰੂ ਹੋ ਗਿਆ ਸੀ। ਘੋੜੇ ਸੁੱਕਾ ਘਾਹ ਮੁਰਕਣ ਲੱਗ ਪਏ ਸਨ। ਦੂਰ ਤੋਪਾਂ ਗਰਜ ਰਹੀਆਂ ਸਨ। ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਾ ਦਿੱਤਾ, ਕਿਉਂ ਜੋ ਉਹ ਇਸ ਦੇ ਆਦੀ ਹੋ ਚੁੱਕੇ ਸਨ। ਜਦ ਇਹ ਆਵਾਜ਼ ਰੁੱਕੀ ਅਗਲੇ ਦਸਤੇ ਵਿੱਚੋਂ ਆਦਮੀ ਆਉਣੇ ਸ਼ੁਰੂ ਹੋ ਗਏ: ਪਹਿਲਾਂ ਘੋੜੇ ਉੱਤੇ ਸਵਾਰ ਇੱਕ ਆਦਮੀ ਹਦਾਇਤਾਂ ਲੈ ਕੇ ਆਇਆ, ਫਿਰ ਇੱਕ ਸਈਸ ਤੇ ਫਿਰ ਇੱਕ ਸਿਪਾਹੀ ਚੋਰੀ ਆਪਣੇ ਪਰਿਵਾਰ ਨੂੰ ਮਿਲਣ ਆ ਗਿਆ। ਚਾਰੇ ਪਾਸਿਓਂ ਕਾਲੀਆਂ ਤੇ ਦੁਖੀ ਚਿਹਰੇ ਵਾਲੀਆਂ ਤੀਵੀਂਆਂ ਆ ਕੇ ਉਸ ਦੀ ਰਕਾਬ ਜਾਂ ਲਗਾਮ ਫੜ੍ਹ ਕੇ ਖਲ੍ਹ ਗਈਆਂ:

155 / 199
Previous
Next