ਛੋਟਾ ਪਾਦਰੀ ਉੱਚੀ ਉੱਚੀ ਸੁਰ ਨਾਲ ਸ਼ਬਦ ਗਾਉਣ ਲੱਗ ਪਿਆ ਤੇ ਉਸ ਦੀ ਆਵਾਜ਼ ਸੁਣ ਕੇ ਕਬਰਸਤਾਨ ਦੇ ਪੰਛੀ ਵੀ ਚਾਰੇ ਪਾਸੇ ਪਰ ਫੜ ਫੜਾਨ ਲੱਗ ਪਏ ਪਾਦਰੀ ਤੇ ਸੇਵਾਦਾਰ ਸਭ ਨੇ ਸੁਰ ਛੋਹੀ ਹੋਈ ਸੀ।
“ਸੰਤਾਂ ਦੇ ਚਰਨਾਂ ਵਿੱਚ ਵਾਸ ਹੋਵੇ... ।"
ਕੀਉਬਨ ਸਵਾਰ ਨੇ ਘੋੜਾ ਪਿੱਛੇ ਕੀਤਾ ਤੇ ਮੱਥੇ ਉੱਤੇ ਤਿਉੜੀਆਂ ਪਾ ਕੇ, ਬੁੱਤ ਦਾ ਬੁੱਤ ਕਾਠੀ ਉੱਤੇ ਬੈਠਾ ਰਿਹਾ। ਸਭ ਕਰਾਸ ਦਾ ਚਿੰਨ੍ਹ ਬਣਾ ਕੇ ਲੱਕ ਹੇਠਾਂ ਝੁੱਕਣ ਲੱਗ ਪਏ।
ਜਿਸ ਵੇਲੇ ਕਬਰਾਂ ਵਿੱਚ ਮਿੱਟੀ ਪਾਈ ਜਾ ਰਹੀ ਸੀ, ਤਿੰਨ ਵੇਰ ਰਫ਼ਲਾਂ ਗੂੰਜੀਆਂ। ਤੀਵੀਂਆਂ ਨੱਕ, ਮੂੰਹ ਤੇ ਅੱਖਾਂ ਪੂੰਝਦੀਆਂ ਆਖਣ ਲੱਗੀਆਂ:
“ਪਾਦਰੀ ਨੇ ਸ਼ਬਦ ਬੜੇ ਸੁਹਣੇ ਪੜ੍ਹੇ ਨੇ, ਬੜਾ ਦਿਲ ਲਾ ਕੇ ਕੰਮ ਪੂਰਾ ਕੀਤਾ ਏ ਉਸ ।”
33
ਰਾਤ ਦੂਰ ਦੂਰ ਤੱਕ ਫੈਲੀ ਸਟੈਪੀ ਤੇ ਉਹਨਾਂ ਪਹਾੜਾਂ ਤੇ ਦੁਸ਼ਮਣਾਂ ਦੇ ਪਿੰਡ ਨੂੰ ਜੋ ਦਿਨੇ ਦਿਸਹੱਦੇ ਉੱਤੇ ਨੀਲੀ ਨੀਲੀ ਭਾਹ ਮਾਰਦੇ ਪਏ ਦਿੱਸਦੇ ਸਨ, ਡਕਾਰ ਗਈ। ਕਿਤੇ ਨਾਂ ਨੂੰ ਵੀ ਰੌਸ਼ਨੀ ਜਾਂ ਚੂੰ-ਚੜਿੱਕ ਨਹੀਂ ਸੀ ਸੁਣੀਂਦੀ । ਇੰਝ ਲੱਗਦਾ ਸੀ ਕਿ ਪਿੰਡ ਕਿਤੇ ਆਸ ਪਾਸ ਹੋਣ ਹੀ ਨਾ। ਦਿਨੇ ਡਿੱਗਦੇ ਗੋਲਿਆਂ ਦੀ ਆਵਾਜ਼ ਦੇ ਡਰੇ, ਕੁੱਤੇ ਵੀ ਖਾਮੋਸ਼ ਹੋਏ ਪਏ ਸਨ। ਕੇਵਲ ਦਰਿਆ ਸ਼ੂਕ ਰਿਹਾ ਸੀ।
ਸਾਰਾ ਦਿਨ ਦਰਿਆਓਂ ਪਾਰ ਵਾਲੇ ਪਾਸਿਓਂ ਜੋ ਰਾਤ ਦੇ ਅੰਨ੍ਹੇਰੇ ਵਿੱਚ ਹੁਣ ਦਿੱਸਦਾ ਨਹੀਂ ਸੀ, ਕਸਾਕਾਂ ਦੀ ਖੁਦਕਾਂ ਦੇ ਪਿਛਲੇ ਪਾਸਿਓਂ ਤੋਪਾਂ ਦੀ ਗਰਜ ਆਉਂਦੀ ਰਹੀ ਸੀ । ਲਗਾਤਾਰ ਤੋਪਾਂ ਚੱਲਦੀਆਂ ਰਹੀਆਂ ਸਨ ਤੇ ਗੋਲੇ ਡਿੱਗਦੇ ਰਹੇ ਸਨ, ਤੇ ਧੂਏ ਦੇ ਮੋਹਲੇ ਸਟੈਪੀ, ਬਗੀਚੀਆਂ ਤੇ ਖੱਡਾਂ ਉੱਤੇ ਚੱਕਰ ਖਾਂਦੇ ਲੰਘਦੇ ਰਹੇ ਸੀ । ਉਹਨਾਂ ਦੇ ਜਵਾਬ ਵਿੱਚ ਮਸਾਂ ਠਾਹ ਠੂਹ ਹੋ ਜਾਂਦੀ ਸੀ।
“- ਓ...ਹੋ. ਹੋ... ।” ਕਸਾਕ ਤੋਪਚੀ ਬੜੀ ਖੁੰਦਕ ਖਾਂਦੇ ਆਖਦੇ। "ਸਾਡੇ ਗੋਲਿਆਂ ਨੇ ਉਹਨਾਂ ਦਾ ਕਚੂਮਰ ਕੱਢ ਛੱਡਿਆ ਏ।"
ਤੇ ਉਹਨਾਂ ਫਿਰ ਤੋਪਾਂ ਵਿੱਚ ਗੋਲੇ ਪਾ ਲਏ ਸਨ ਤੇ ਨਵੇਂ ਸਿਰੇ ਝੱਖੜ ਝੋਲਣ ਲੱਗ ਪਏ ਸਨ।
ਕਸਾਕਾਂ ਦੇ ਸਾਹਮਏ ਸਥਿਤੀ ਬਿਲਕੁਲ ਸਪੱਸ਼ਟ ਸੀ: ਵਿਰੋਧੀ ਖਤਮ ਹੋ ਚੁੱਕੇ ਨੇ. ਕਮਜ਼ੋਰ ਪੈ ਗਏ ਨੇ, ਗੋਲੇ ਦਾ ਜਵਾਬ ਗੋਲੇ ਨਾਲ ਬਿਲਕੁਲ ਨਹੀਂ ਸੀ ਆ ਰਿਹਾ ਤ੍ਰਿਕਾਲਾਂ ਢਲੇ, ਲਥੜਾਂ ਨੇ ਦਰਿਆ ਵੱਲੋਂ ਹਮਲਾ ਕਰ ਦਿੱਤਾ ਪਰ ਬੜਾ ਮਹਿੰਗਾ ਪਿਆ ਉਹਨਾਂ ਨੂੰ - ਭਗਦੜ ਮੱਚ ਗਈ। ਜਿੱਧਰ ਕਿਸੇ ਨੂੰ ਟਿਕਾਣਾ ਮਿਲਿਆ, ਉਹ ਜਾ ਛੁਪਿਆ। ਸ਼ੁਕਰ