ਮਨਾਣ, ਰਾਤ ਪੈ ਗਈ, ਨਹੀਂ ਬੋਟੀਆਂ ਹੋ ਜਾਂਦੀਆਂ। ਚੱਲੋ ਹੁਣ ਦਿਨ ਚੜ੍ਹੇ ਵੇਖਿਆ ਜਾਵੇਗਾ।
ਦਰਿਆ ਸ਼ੂਕਾਟਾਂ ਮਾਰ ਰਿਹਾ ਸੀ, ਇਸ ਦੀ ਗੜ੍ਹਕ ਅੰਨ੍ਹੇਰੇ ਵਿੱਚ ਖਿਲਰੀ ਹੋਈ मी।
ਕੋਜੂਖ ਪ੍ਰਸੰਨ ਚਿੱਤ ਸੀ, ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚ ਫ਼ੌਲਾਦੀ ਚਮਕ ਸੀ। ਦੁਸ਼ਮਣ ਉਸ ਦੇ ਹੱਥਾਂ ਦਾ ਖਿਡੌਣਾ ਬਣਿਆ ਹੋਇਆ ਸੀ। ਸੂਰਜ ਡੁੱਬਣ ਤੋਂ ਪਹਿਲਾਂ ਉਸ ਹਦਾਇਤ ਕੀਤੀ ਸੀ ਕਿ ਮਾਮੂਲੀ ਜਿਹਾ ਹਮਲਾ ਕਰਕੇ, ਮਗਰੋਂ ਚੁੱਪ ਕਰਕੇ ਪਏ ਰਹਿਣ। ਤੇ ਜਦ ਉਸ ਰਾਤ ਗੇੜਾ ਮਾਰ ਕੇ ਵੇਖਿਆ, ਸਭ ਦਰਿਆ ਦੇ ਉੱਪਰ ਵੱਲ ਆਪਣੀਆਂ ਰਫ਼ਲਾਂ ਫੜੀ ਅੰਨ੍ਹੇਰੇ ਵਿੱਚ ਆਪਣੀ ਆਪਣੀ ਥਾਂ ਡਟੇ ਹੋਏ ਸਨ ਤੇ ਸੁੱਖੜ ਚਟਾਨ ਤੋਂ ਪੰਜਾਹ ਫੁੱਟ ਹੇਠਾਂ ਪਾਣੀ ਗੜ੍ਹਕ ਰਿਹਾ ਸੀ, ਤੇ ਇਸ ਗੜ੍ਹਕ ਨੇ ਉਸ ਪਹਿਲੀ ਰਾਤ ਦਾ ਚੇਤਾ ਕਰਾ ਦਿੱਤਾ, ਜਦ ਉਹ ਤਿਆਰ ਹੋ ਕੇ ਟੁਰੇ ਸਨ।
ਹਰੇਕ ਸਿਪਾਹੀ ਅੰਨ੍ਹੇਰੇ ਵਿੱਚ ਕੁੱਬਾ ਹੋ ਕੇ ਟੁਰਦਾ ਹੱਥਾਂ ਨਾਲ ਚਟਾਨ ਦੇ ਕਿੰਗਰਿਆਂ ਨੂੰ ਛੂੰਹਦਾ ਜਾਂਦਾ ਸੀ । ਇਹਨਾਂ ਸਾਰੇ ਹੰਢੇ ਵਰਤੇ ਸਿਪਾਹੀਆਂ ਨੂੰ ਇਹਨਾਂ ਥਾਂਵਾਂ ਦਾ ਪੂਰਾ ਤਜਰਬਾ ਸੀ। ਉਹ ਭੇਡਾਂ ਵਾਂਗ ਇਸ ਉਡੀਕ ਵਿੱਚ ਨਹੀਂ ਸਨ ਬੈਠੇ ਰਹਿੰਦੇ ਕਿ ਉਹਨਾਂ ਦਾ ਕਮਾਂਡਰ ਹੁਕਮ ਦੇਵੇਗਾ ਤੇ ਉਹ ਹਿੱਲਣਗੇ।
ਪਹਾੜਾਂ ਉੱਤੇ ਮੀਂਹ ਵਰ੍ਹਦਾ ਰਿਹਾ ਸੀ; ਦਿਨੇ ਦਰਿਆ ਝੱਗਾਂ ਸੁੱਟਦਾ ਉਛਾਲੇ ਖਾ ਰਿਹਾ ਸੀ ਤੇ ਹੁਣ ਗੜ੍ਹਕ ਰਿਹਾ ਸੀ।
ਸਿਪਾਹੀਆਂ ਨੂੰ ਪਤਾ ਸੀ ਕਿ ਇਸ ਵੇਲੇ ਦਰਿਆ ਵਿੱਚ ਛੇ ਛੇ ਫੁੱਟ ਪਾਣੀ ਹੋਵੇਗਾ - ਉਹਨਾਂ ਪਹਿਲਾਂ ਹੀ ਇਸ ਦਾ ਪੱਕਾ ਥਾਹ ਲੈ ਲਿਆ ਸੀ ਕਿ ਕਿਸੇ ਕਿਸੇ ਥਾਂ ਸ਼ਾਇਦ ਉਹਨਾਂ ਨੂੰ ਤਰਨਾ ਵੀ ਪਵੇ, ਪਰ ਇਸ ਦੀ ਕੀ ਚਿੰਤਾ, ਤਰਨਾ ਉਹਨਾਂ ਨੂੰ ਆਉਂਦਾ ਸੀ। ਅੰਨ੍ਹੇਰਾ ਪੈਣ ਤੋਂ ਪਹਿਲਾਂ ਜਿਸ ਵੇਲੇ ਖੱਡਾਂ, ਖਾਈਆਂ, ਝਾੜੀਆਂ ਤੇ ਲੰਮੇ ਲੰਮੇ ਘਾਹਾਂ ਵਿੱਚ ਪਿਆਂ, ਉਹਨਾਂ ਉੱਤੇ ਲਗਾਤਾਰ ਗਲੇ ਵਿੱਚੋਂ ਨਿਕਲ ਨਿਕਲ ਕੇ ਕਿਰਚਾਂ ਦੇ ਛੱਰੇ ਡਿੱਗ ਰਹੇ ਸਨ, ਹਰੇਕ ਨੇ ਦੁਸ਼ਮਣ ਦੀ ਉਸ ਥਾਂ ਨੂੰ ਚੁਣ ਰੱਖਿਆ ਸੀ, ਜਿਸ ਉੱਤੇ ਉਸ ਹਮਲਾ ਕਰਨਾ ਸੀ।
ਖੱਬੇ ਪਾਸੇ ਦਰਿਆ ਉੱਤੇ ਦੋ ਪੁਲ ਬਣੇ ਹੋਏ ਸਨ, ਇੱਕ ਰੇਲਵੇ ਦਾ ਪੁੱਲ ਤੇ ਦੂਜਾ ਲੱਕੜ ਦਾ। ਅੰਨ੍ਹੇਰੇ ਵਿੱਚ ਦੋਹਾਂ ਵਿੱਚੋਂ ਇੱਕ ਵੀ ਨਹੀਂ ਸੀ ਦਿੱਸਦਾ । ਕਸਾਕਾਂ ਨੇ ਆਪਣੀਆਂ ਤੋਪਾਂ ਦਾ ਨਿਸ਼ਾਨਾਂ ਉਹਨਾਂ ਵੱਲ ਸੇਧ ਕੇ ਰੱਖਿਆ ਹੋਇਆ ਸੀ ਤੇ ਇੱਕ ਵੱਖਰੀ ਮਸ਼ੀਨਗੰਨ ਵੀ ਸਿੱਧੀ ਕੀਤੀ ਪਈ ਸੀ - ਇਹ ਵੀ ਦਿੱਸਦੇ ਨਹੀਂ ਸਨ।
ਤੇ ਰਾਤ ਦੇ ਇਸ ਅੰਨ੍ਹੇਰੇ ਵਿੱਚ ਕੋਜੂਖਦੇ ਹੁਕਮ ਉੱਤੇ, ਪੈਦਲ ਸਿਪਾਹੀ ਤੇ ਰਸਾਲਾ ਪੁਲ ਦੇ ਸਾਹਮਣੇ ਖਲ੍ਹਤੇ ਹੋਏ ਸਨ। ਬਸ, ਇਸ ਅੰਨ੍ਹੇਰੇ ਤੇ ਚਾਰੇ ਪਾਸੇ ਫੈਲੀ ਚੁੱਪ ਨੂੰ ਦਰਿਆ ਦੇ ਪਾਣੀ ਦੀ ਗੜ ਗੜ ਹੀ ਕਿਸੇ ਵੇਲੇ ਤੋੜਦੀ ਜਾਂਦੀ ਸੀ।
ਕਸਾਕ ਆਪਣੀਆਂ ਖੁੰਦਕਾਂ ਵਿੱਚ ਬੈਠੇ ਤੇਜ਼ ਵੱਗਦੇ ਪਾਣੀ ਦੀ ਗੜ੍ਹਕ, ਮੋਢਿਆਂ ਉੱਤੇ ਰਫ਼ਲਾਂ ਰੱਖੀ ਸੁਣੀ ਜਾ ਰਹੇ ਸਨ, ਭਾਵੇਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਨੰਗੇ ਪੈਰਾਂ ਵਾਲ਼ੇ