Back ArrowLogo
Info
Profile

ਇੱਜੜ ਰਾਤ ਨੂੰ ਦਰਿਆ ਲੰਘਣ ਦਾ ਹੀਆ ਨਹੀਂ ਕਰ ਸਕਦੇ - ਬਥੇਰੀ ਖੱਲ ਲੱਥ ਚੁੱਕੀ ਏ ਉਹਨਾਂ ਦੀ। ਉਹ ਉਡੀਕਦੇ ਰਹੇ ਤੇ ਹੌਲੀ ਹੌਲੀ ਰਾਤ ਬੀਤਦੀ ਗਈ।

ਸਿਪਾਹੀ ਚੱਟਾਨ ਦੇ ਕਿੰਗਰਿਆਂ ਉੱਤੇ ਚੰਬੜੇ ਬਿੱਜੂਆਂ ਵਾਂਗ ਬੈਠੇ ਰਹੇ; ਤੇ ਸਿਰ ਚੁੱਕੀ ਕਸਾਕਾਂ ਵਾਂਗ ਸ਼ੂਕਦੇ ਪਾਣੀ ਦੀ ਗੜ੍ਹਕ ਸੁਣਦੇ, ਉਡੀਕਦੇ ਰਹੇ। ਪਰ ਜਿਸ ਦੀ ਉਹਨਾਂ ਨੂੰ ਉਡੀਕ ਸੀ, ਉਹ ਗੱਲ ਨਾ ਹੋਈ, ਰਾਤ ਬੀਤਦੀ ਗਈ । ਹੌਲੀ ਹੌਲੀ ਤੇ ਅਣਇੱਛਾ ਨਾਲ ਪਹੁ ਫੁਟਾਲਾ ਹੋ ਗਿਆ।

ਹਾਲਾਂ ਵੀ ਕੁਝ ਸਾਫ਼ ਨਹੀਂ ਸੀ ਦਿੱਸ ਰਿਹਾ ਨਾ ਰੰਗ ਤੇ ਨਾ ਮੁਹਾਂਦਰੇ, ਪਰ ਅੰਨ੍ਹੇਰਾ ਫਿੱਕਾ ਫਿੱਕਾ ਹੁੰਦਾ ਜਾ ਰਿਹਾ ਸੀ। ਤੜਕ ਸਾਰ ਤੋਂ ਪਹਿਲਾਂ ਦੀ ਸਾਵਧਾਨੀ ਬੜੀ ਅਕਾਊ ਸੀ।

ਇੱਕ ਛਲਾਵਾ ਜਿਹਾ ਦਰਿਆ ਦੇ ਖੱਬੇ ਕੰਢੇ ਬਿਜਲੀ ਦੀ ਚਮਕ ਵਾਂਗ ਲੰਘ ਗਿਆ।

ਪੰਜਾਹ ਫੁੱਟ ਦੀ ਉਚਾਈ ਉੱਤੋਂ ਸਿਪਾਹੀ ਜਿਉਂ ਬੋਰੀ ਵਿੱਚੋਂ ਨਿਕਲ ਰਹੇ ਹੋਣ, ਆਪਣੇ ਨਾਲ ਰੋੜੇ ਵੱਟੇ ਤੇ ਮਿੱਟੀ ਕੇਰਦੇ ਹੇਠਾਂ ਰਿੜਨ ਲੱਗ ਪਏ । ਦਰਿਆ ਗੜ੍ਹਕਦਾ ਰਿਹਾ।

ਹਜ਼ਾਰਾਂ ਬੰਦਿਆਂ ਦੇ ਪਾਣੀ ਵਿੱਚ ਕੁੱਦਣ ਨਾਲ ਹਜ਼ਾਰਾਂ ਹੀ ਛਿੱਟੇ ਉੱਛਲ ਗਏ ਤੇ ਇਹਨਾਂ ਹਜ਼ਾਰਾਂ ਛਿੱਟਾਂ ਨੂੰ ਦਰਿਆ ਦੀ ਇੱਕ ਗੜ੍ਹਕ ਰੋੜ੍ਹ ਕੇ ਨਾਲ ਲੈ ਗਈ। ਦਰਿਆ ਲਗਾਤਾਰ ਇੱਕ ਆਵਾਜ਼ ਵਿੱਚ ਗੜ੍ਹਕੀ ਜਾ ਰਿਹਾ ਸੀ...।

ਸਵੇਰ ਦੇ ਘੁਸਮੁਸੇ ਵਿੱਚ ਕਸਾਕਾਂ ਦੀਆਂ ਅੱਖਾਂ ਸਾਹਮਣੇ ਸੰਗੀਨਾਂ ਦਾ ਜਿਉਂ ਇੱਕ ਜੰਗਲ ਉੱਗ ਆਇਆ: ਤੇ ਇੱਕ ਅਜੀਬ ਜਿਹੀ ਅਚਾਨਕ ਅਫੜਾ-ਤਫੜੀ ਦੀ ਹਵਾ ਘੁਲ ਗਈ। ਹੁਣ ਆਦਮ ਜਾਤ ਕਿਤੇ ਨਹੀਂ ਸੀ, ਬਲਕਿ ਜਾਨਵਰਾਂ ਦਾ ਝੁੰਡ ਗੁੱਥਮ-ਗੁੱਥਾ ਹੋਇਆ ਹੋਇਆ ਸੀ। ਕਸਾਕਾਂ ਤੇ ਸਿਪਾਹੀਆਂ ਦੀਆਂ ਲੋਥਾਂ ਜ਼ਮੀਨ ਉੱਤੇ ਡਿੱਗਣ ਲੱਗ ਪਈਆਂ। ਖਬਰੇ ਕਿੱਥੋਂ ਰਾਖਸ਼ੀ ਫ਼ੌਜ ਇੱਕ ਵੇਰ ਫੇਰ ਉਹਨਾਂ ਨੂੰ ਆ ਕੇ ਪੈ ਗਈ। ਕੀ ਉਹ ਬਾਲਸ਼ਵਿਕ ਹੋ ਸਕਦੇ ਸਨ, ਜਿਨ੍ਹਾਂ ਨੂੰ ਇੱਕ ਵੇਰ ਉਹਨਾਂ ਕੀਉਬਨ ਧਰਤੀ ਉੱਤੇ ਮਾਰ ਨਠਾਇਆ ਸੀ ? ਨਹੀਂ, ਇਹ ਤਾਂ ਕੋਈ ਹੋਰ ਹੀ ਸਨ । ਤੇ ਇਹਨਾਂ ਦਾ ਰੰਗ ਕਾਲਾ ਸੀ ਤੇ ਤਨ ਉੱਤੇ ਲੀਰਾਂ ਲਟਕ ਰਹੀਆਂ ਸਨ।

ਤੱਤਛਣ ਦਰਿਆ ਦੇ ਸੱਜੇ ਕੰਢੇ ਉੱਤੋਂ ਇੱਕ ਵਹਿਸ਼ੀ ਆਵਾਜ਼ ਦਹਾੜਦੀ ਗੱਜਣ ਲੱਗ ਪਈ। ਤੋਪਾਂ ਤੇ ਮਸ਼ੀਨਗੰਨਾਂ ਆਪਣੇ ਜਵਾਨਾਂ ਦੇ ਸਿਰਾਂ ਉੱਤੇ ਤੇ ਪਿੰਡ ਉੱਤੇ ਸਿੱਕਾ ਬਾਰੂਦ ਉਡਾਣ ਲੱਗ ਪਈਆਂ ਤੇ ਇਕ ਰਸਾਲਾ ਪੁੱਲਾਂ ਵਲ ਧੂੜਾਂ ਉਡਾਂਦਾ ਜਾ ਨਿਕਲਿਆ ਤੇ ਪਿੱਛੇ ਪਿੱਛੇ ਹਫ਼ਦੀ ਪਿਆਦਾ ਫੌਜ। ਕਸਾਕਾਂ ਦੀਆਂ ਤੋਪਾਂ ਤੇ ਮਸ਼ੀਨਗੰਨਾਂ ਖੋਹ ਲਈਆਂ ਗਈਆਂ ਤੇ ਦਸਤੇ ਪਿੰਡ ਵਿੱਚ ਜਾ ਵੜ੍ਹੇ। ਸਵੇਰ ਦੇ ਘੁਸ-ਮੁਸੇ ਵਿੱਚ ਸਿਪਾਹੀਆਂ ਨੇ ਇੱਕ ਝੌਂਪੜੀ ਵਿੱਚੋਂ ਇਕ ਲਿਸ਼ਕਾਰਾ ਜਿਹਾ ਨਿਕਲਦਾ ਵੇਖਿਆ, ਜੋ ਬੜੀ ਤੇਜ਼ ਰਫ਼ਤਾਰ ਨਾਲ ਇੱਕ ਬਿਨਾਂ ਕਾਠੀ ਦੇ ਘੜੇ ਉੱਤੇ ਅੱਖੋਂ ਓਹਲੇ ਹੋ ਗਿਆ।

ਘੁਸਮੁਸੇ ਵਿੱਚੋਂ ਝੁੱਗੀਆਂ, ਉੱਚੇ ਪਿੱਪਲ ਤੇ ਫਿੱਕਾ ਚਿੱਟਾ ਗਿਰਜਾ ਘਰ ਹੌਲੀ

160 / 199
Previous
Next