"ਤੁਹਾਨੂੰ ਜ਼ਮੀਨ ਚਾਹੀਦੀ ਹੈ... ਮੰਗਤੇ!"
ਕਸਾਕਾਂ ਨੇ ਆਪਣੇ ਅਫ਼ਸਰਾਂ ਤੇ ਜਰਨੈਲਾਂ ਨੂੰ ਵੱਢਣਾ ਟੁਕਣਾ ਰੋਕ ਦਿੱਤਾ ਤੇ ਉਹ ਆਪਣੇ ਗੁਪਤ ਥਾਵਾਂ ਵਿੱਚੋਂ ਨਿਕਲ ਕੇ, ਕਸਾਕਾਂ ਦੀਆਂ ਖੁਫੀਆਂ ਮੀਟਿੰਗਾਂ ਵਿੱਚ ਆ ਰਲੇ। ਉਹ ਆਪਣੀਆਂ ਛਾਤੀਆਂ ਪਿੱਟਦੇ ਆਏ ਤੇ ਕਸਾਕਾਂ ਦੇ ਰੋਹ ਨੂੰ ਮਾਚਸ ਲਾਣ ਲੱਗ ਪਏ।
“ਬਾਲਸਵਿਕਾਂ ਨੇ ਇੱਕ ਫਰਮਾਨ ਜਾਰੀ ਕੀਤਾ ਏ ਕਿ ਕਸਾਕਾਂ ਕੋਲੋਂ ਸਾਰੀ ਜ਼ਮੀਨ ਲੈ ਕੇ "ਵਿਦੇਸ਼ੀਆਂ" ਨੂੰ ਦੇ ਦਿੱਤੀ ਜਾਵੇ। ਕਸਾਕਾਂ ਨੂੰ ਕਾਮੇ ਬਣਾਇਆ ਜਾਵੇ। ਜਿਹੜੇ ਨਾਂਹ ਨੁੱਕਰ ਕਰਨ, ਉਹਨਾਂ ਨੂੰ ਸਾਇਬੇਰੀਆ ਭੇਜ ਦਿੱਤਾ ਜਾਵੇਗਾ ਤੇ ਉਹਨਾਂ ਦੀ ਜ਼ਰ ਜਾਇਦਾਦ ਜ਼ਬਤ ਕਰ ਕੇ "ਵਿਦੇਸ਼ੀਆਂ ਵਿੱਚ ਵੰਡ ਦਿੱਤੀ ਜਾਵੇਗੀ।"
ਕੀਊਬਨ ਖੇਤਰ ਵਿੱਚੋਂ ਖੇੜਾ ਝੱਟ ਪਟ ਮਰ ਮੁਕ ਗਿਆ, ਅੰਦਰੋਂ ਅੰਦਰ ਇੱਕ ਗੁੱਝੀ ਅੱਗ, ਸਟੈਪੀਆਂ, ਖੱਡਾਂ ਖਾਈਆਂ, ਬਾਂਸਾਂ, ਪਿੰਡਾਂ ਦੇ ਵਾੜਿਆਂ ਤੇ ਫਾਰਮਾਂ ਨੂੰ ਲੂਹ ਗਈ।
ਸਾਡੇ ਵਰਗਾ ਸੋਹਣਾ ਹੋਰ ਕੋਈ ਦੇਸ਼ ਨਹੀਂ।
ਕਸਾਕ ਫਿਰ "ਕੁਲਕ" ਤੇ "ਲਹੂ ਪੀਣੇ" ਬਣ ਗਏ।
"ਵਿਦੇਸ਼ੀ" ਇੱਕ ਵੇਰ ਫਿਰ "ਸ਼ੈਤਾਨ ਦੀ ਔਲਾਦ" ਤੇ "ਗੰਦੇ ਦਬੜੂ-ਘੁਸੜੂ" ਬਣ ਗਏ।
"ਇਸ ਧਰਤੀ ਵਰਗੀ ਸੁਹਣੀ ਕੋਈ ਹੋਰ ਧਰਤੀ ਨਹੀਂ।"
ਬੜੇ ਚਾਵਾਂ ਨਾਲ, ਮਾਰਚ 1918 ਵਿੱਚ, ਖੁਸ਼ੀਆਂ ਭਰਿਆ ਖਾਣਾ ਪਰੋਸਿਆ ਗਿਆ। ਹੁਣ ਅਗਸਤ ਆ ਪਹੁੰਚਿਆ ਸੀ । ਸੂਰਜ ਤਪਣ ਲੱਗ ਪਿਆ ਸੀ ਤੇ ਉਹ ਮਾਰਚ ਮਹੀਨੇ ਵਾਲੀ ਪਾਰਟੀ ਖੇਰੂੰ ਖੇਰੂੰ ਹੋ ਗਈ ਤੇ ਮਹਿਮਾਨ ਇੱਕ ਵੇਰ ਫੇਰ, ਇੱਕ ਦੂਜੇ ਦੇ ਦੁਸ਼ਮਣ ਬਣ ਖਲ੍ਹਤੇ।
ਨਹੀਂ, ਇਹ ਨਹੀਂ ਹੋ ਸਕਦਾ। ਕੀਊਬਨ ਕਦੇ ਵੀ ਪੁੱਠਾ ਨਹੀਂ ਵਗੇਗਾ। ਅਤੀਤ ਨੂੰ ਕਦੇ ਵੀ ਪਰਤਾ ਕੇ ਨਹੀਂ ਲਿਆਂਦਾ ਜਾਵੇਗਾ। ਕਸਾਕ ਹੁਣ ਅਫ਼ਸਰਾਂ ਨੂੰ ਸਲਾਮ ਨਹੀਂ ਠੋਕਦੇ ਤੇ ਉਹ ਕਦੇ ਨਹੀਂ ਭੁੱਲਦੇ ਕਿ ਇਹਨਾਂ ਦਾ, ਉਹਨਾਂ ਨਾਲ ਕਿੰਨਾ ਭੈੜਾ ਸਲੂਕ ਸੀ । ਤੇ ਉਹਨਾਂ ਵੀ ਬਦਲੇ ਵਿੱਚ, ਕਿਵੇਂ ਇਹਨਾਂ ਅਫ਼ਸਰਾਂ ਦੀਆਂ ਬੇਟੀਆਂ ਕਰ ਛੱਡੀਆਂ ਸਨ। ਪਰ ਅੱਜ ਉਹ ਅਫ਼ਸਰਾਂ ਦੀ ਹਰੇਕ ਗੱਲ ਧਿਆਨ ਨਾਲ ਸੁਣਦੇ ਨੇ ਤੇ ਉਹਨਾਂ ਦੇ ਹੁਕਮਾਂ ਨੂੰ ਸਿਰ ਮੱਥੇ ਉੱਤੇ ਲੈਂਦੇ ਨੇ ।
ਸੋ ਕੁਲ੍ਹਾੜੀਆਂ ਖੜਕੀਆਂ, ਚਿੱਪਰਾਂ ਉੱਡੀਆਂ ਤੇ ਦਰਿਆ ਉੱਤੇ ਇੱਕ ਨਵਾਂ ਪੁੱਲ ਬਣ ਗਿਆ। ਰਸਾਲਾ ਬੜੀ ਤੇਜ਼ੀ ਨਾਲ ਲੰਘ ਗਿਆ । ਕਸਾਕਾਂ ਨੂੰ ਭੱਜਦੇ ਲਾਲ ਨਿਸ਼ਾਨ ਵਾਲਿਆਂ ਨਾਲ ਨਿਬੜਨ ਦੀ ਬੜੀ ਕਾਹਲ ਸੀ।
7
ਚੀਂ ਚੀਂ ਕਰਦੇ ਸਾਮਾਨ ਦੇ ਛਕੜਿਆਂ ਦੇ ਨਾਲ ਨਾਲ, ਸਿਪਾਹੀ ਕਦਮ ਨਾਲ