ਕਿਸੇ ਨੂੰ ਕਿਸੇ ਖਤਰੇ ਜਾਂ ਦੁਸ਼ਮਣ ਦਾ ਕੋਈ ਖੌਫ਼ ਦਿਲ ਵਿੱਚ ਨਹੀਂ ਸੀ। ਕੋਈ ਕਿਸੇ ਕਮਾਂਡਰ ਦੀ ਪਰਵਾਹ ਕਰਨ ਨੂੰ ਤਿਆਰ ਨਹੀਂ ਸੀ। ਜੇ ਕੋਈ ਆਖਦਾ ਕਿ ਭਈ ਬੰਦੇ ਬਣੋ, ਤਾਂ ਉਸ ਨੂੰ ਨੌਂ ਸੌ ਗਾਲ੍ਹ ਸੁਣਨੀ ਪੈਂਦੀ । ਸਭ ਆਪਣੇ ਮੋਢਿਆਂ ਉੱਤੇ ਰਫ਼ਲਾਂ ਰੱਖੀ ਟੁਰ ਰਹੇ ਸਨ, ਜਿਉਂ ਡਾਂਗਾਂ ਰੱਖੀਆਂ ਹੋਈਆਂ ਹੋਣ। ਸਿਗਰਟ ਪੀਂਦੇ ਤੇ ਗੀਤ ਗਾਉਂਦੇ ਜਾ ਰਹੇ ਸਨ: "ਅਸੀਂ ਆਜ਼ਾਦ' ਆਜ਼ਾਦੀ ਸਾਡਾ ਗਹਿਣਾ, ਭੱਟ ਵਿੱਚ ਪਿਆ ਪੁਰਾਣਾ ਰਾਜਾ ਰਾਣਾ।"
ਕੋਜੂਖਨੂੰ ਇਉਂ ਮਹਿਸੂਸ ਹੋ ਰਿਹਾ ਸੀ, ਜਿਉਂ ਉਹ ਕਿਸੇ ਜਿਲ੍ਹਣ ਵਿੱਚ ਫਸਿਆ ਪਿਆ ਹੋਵੇ; ਛਾਤੀ ਵਿੱਚ ਉਸ ਦਾ ਦਿਲ, ਤਾਣੀ ਵਾਂਗ ਤਣਿਆ ਹੋਇਆ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਜੇ ਕਸਾਕਾਂ ਨੇ ਹਮਲਾ ਕਰ ਦਿੱਤਾ ਤਾਂ ਦਸਤੇ ਦਾ ਦਸਤਾ ਸਾਰਾ ਹੂੰਝਿਆ ਜਾਵੇਗਾ ਪਰ ਫਿਰ ਵੀ, ਉਸ ਨੂੰ ਆਸ ਸੀ ਕਿ ਖਤਰੇ ਦਾ ਬਿਗਲ ਸੁਣਦਿਆਂ ਹੀ ਜਵਾਨ ਸਾਊ ਬਣ ਜਾਣਗੇ, ਜਿਸ ਤਰ੍ਹਾਂ ਕੱਲ੍ਹ ਬਣ ਗਏ ਸਨ, ਤੇ ਜਾਨਾਂ ਦੀ ਬਾਜ਼ੀ ਲਾ ਕੇ ਲੜ ਮਰਨਗੇ। ਪਰ ਗੱਲ ਸੰਭਲਣ ਵਿੱਚ ਕਿਤੇ ਦੇਰ ਨਾ ਹੋ ਜਾਏ। ਉਹ ਮਾਯੂਸੀ ਵਿੱਚ ਹੱਥ ਜੋੜ ਰਿਹਾ ਸੀ ਕਿ ਕੋਈ ਅਜਿਹੀ ਗੱਲ ਅਚਣਚੇਤ ਹੋ ਜਾਏ, ਜਿਸ ਨਾਲ ਸਾਰੇ ਜ਼ਰਾ ਸੰਭਲ ਜਾਣ।
ਇਹ ਬੇਜ਼ਾਬਤਾ ਭੀੜ ਜ਼ਾਰ ਦੀ ਕੁੱਟੀ ਮਾਰੀ ਫੌਜ ਵਿੱਚੋਂ ਨੱਸੀ ਭੱਜੀ, ਲਾਲ ਸੈਨਾ ਵਿੱਚ ਆ ਵੜੀ ਸੀ ਤੇ ਹੋਰ ਜਿਹੜੇ ਲਾਲ ਸੈਨਾ ਵਿੱਚ ਆ ਭਰਤੀ ਹੋਏ ਸਨ, ਉਹਨਾਂ ਵਿੱਚ ਬਹੁਤੇ ਨਾਈ, ਮੋਚੀ, ਧੋਬੀ, ਲੁਹਾਰ, ਤਰਖਾਣ ਤੇ ਸਭ ਤੋਂ ਵਧੇਰੇ, ਮਛੇਰੇ ਸਨ। ਇਹ ਸਾਰੇ ਦੇ ਸਾਰੇ "ਵਿਦੇਸ਼ੀ” ਸਨ, ਜਿਨ੍ਹਾਂ ਦਾ ਜੀਵਨ ਹਮੇਸ਼ਾ ਹੀ ਤੰਗ ਹਾਲੀ ਵਿੱਚ ਬੀਤਿਆ ਸੀ। ਇਹਨਾਂ ਮਿਹਨਤੀ ਲੋਕਾਂ ਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਸੋਵੀਅਤ ਸੱਤ੍ਹਾ ਦੀ ਆਮਦ ਦਾ ਮਤਲਬ ਸੀ, ਉਹਨਾਂ ਲਈ ਜ਼ਿੰਦਗੀ ਦੇ ਭੀੜੇ ਬੂਹਿਆਂ ਦਾ ਖੁੱਲ੍ਹਣਾ। ਉਹਨਾਂ ਦੇ ਮਨਾਂ ਵਿੱਚ ਇੱਕ ਸੁਖਾਵੀਂ ਆਸ ਸਾਹ ਲੈ ਰਹੀ ਸੀ। ਇਹਨਾਂ ਫ਼ੌਜੀਆਂ ਵਿੱਚੋਂ ਬਹੁਤੇ ਕਿਰਸਾਨ ਸਨ। ਵਿਰਲਾ ਹੀ ਕੋਈ ਭਾਵੇਂ ਪਿੱਛੇ ਰਹਿ ਗਿਆ ਹੋਵੇ, ਸਭ ਆਪਣੇ ਫਾਰਮ ਛੱਡ ਕੇ ਨੱਸ ਆਏ ਸਨ। ਕੇਵਲ ਜਿਹੜੇ ਸੌਖੇ ਸਨ, ਉਹ ਹੀ ਪਿੰਡਾਂ ਵਿੱਚ ਪਿੱਛੇ ਰਹਿ ਗਏ ਸਨ। ਅਫ਼ਸਰਾਂ ਤੇ ਅਮੀਰ ਕਸਾਕਾਂ ਨੇ ਇਹਨਾਂ ਨੂੰ ਕੋਈ ਤੱਦੀ ਨਾ ਦਿੱਤੀ।
ਮੁਕਾਬਲੇ ਵਿੱਚ ਵੇਖਣ ਨੂੰ ਸੁਹਣੇ, ਪਤਲੇ ਛੀਟਕੇ, ਘੁਟੇ ਲੱਕਾਂ ਵਾਲੇ ਕੀਊਬਨ ਕਸਾਕ ਸਨ; ਜੋ ਸਰਕੇਸ਼ੀਅਨ ਕੋਟ ਪਾਈ ਛੋਹਲੇ ਘੋੜਿਆਂ ਉੱਤੇ ਚੜ੍ਹੇ ਹੋਏ ਸਨ। ਇਹ ਦੁਸ਼ਮਣਾਂ ਵਿੱਚ ਨਹੀਂ ਸਨ, ਸਗੋਂ ਵਿਚਾਰੇ ਇਨਕਲਾਬੀ ਕਸਾਕ ਸਨ । ਬਹੁਤੇ ਜੰਗ ਦੇ ਸਿਪਾਹੀ ਸਨ, ਜਿਨ੍ਹਾਂ ਦੇ ਦਿਲਾਂ ਅੰਦਰ ਧੂਏਂ ਤੇ ਗੁਬਾਰ ਵਿੱਚ ਇਨਕਲਾਬ ਦੀ ਝਲਕ ਲਿਸ਼ਕਦੀ ਰਹਿੰਦੀ ਸੀ। ਆਪਣੇ ਬੁਰਦਾਰ ਲਾਲ ਰਿਬਨਾਂ ਵਾਲੀਆਂ ਟੋਪੀਆਂ ਪਾਈ, ਪੰਕਤੀ ਬੱਧ, ਇੱਕ ਦੇ ਪਿੱਛੇ ਇੱਕ, ਮੋਢਿਆਂ ਪਿੱਛੇ ਰਫ਼ਲਾਂ ਲਮਕਾਈ ਤੇ ਲੋਕਾਂ ਨਾਲ ਲਿਸ਼ ਲਿਸ਼ ਕਰਦੀਆਂ ਤਲਵਾਰਾਂ ਸਜਾਈ, ਘੜਿਆਂ ਉੱਤੇ ਸਵਾਰ ਟੁਰੀ ਜਾ ਰਹੇ ਸਨ। ਇਸ ਅਫੜਾ-ਦਫੜੀ ਵਿੱਚ, ਇਹੀ ਥੋੜੇ ਜਿਹੇ ਜਥੇਬੰਦ ਤੇ ਤੌਰ ਤਰੀਕੇ ਵਾਲ਼ੇ ਲੱਗਦੇ ਸਨ।
ਇਹ ਬੰਦੇ ਆਪਣੇ ਪਿਉ ਤੇ ਭਰਾਵਾਂ ਦੇ ਵਿਰੁੱਧ ਲੜਨਗੇ। ਉਹਨਾਂ ਆਪਣੇ ਘਰ,