Back ArrowLogo
Info
Profile

ਲੱਗਾ ਰਿਹਾ ਤੇ ਸਿੱਖਦਾ ਰਿਹਾ, ਪਰ ਇਮਤਿਹਾਨਾਂ ਵਿੱਚ ਸਫਲ ਨਾ ਹੋ ਸਕਿਆ। ਸਾਰੇ ਅਫ਼ਸਰ, ਉਸ ਦੇ ਕਮਾਂਡਰ ਤੇ ਪੜ੍ਹਾਨ ਵਾਲੇ ਸਮੇਤ ਨਵੇਂ ਸਿਖਾਂਦਰੂਆਂ ਦੇ, ਉਸ ਦਾ ਮਜ਼ਾਕ ਉਡਾਣ ਲੱਗ ਪਏ। ਇਕ ਕਿਰਸਾਨ ਅਫ਼ਸਰ ਬਣਨ ਟੁਰਿਆ ਏ! ਇੱਕ ਮੋਟੇ ਦਿਮਾਗ ਦਾ ਭੌਂਦੂ...ਹਾ...ਹਾ..ਹਾ...।

ਉਹ ਅੰਦਰੋ ਅੰਦਰ ਉਹਨਾਂ ਨੂੰ ਨਫਰਤ ਕਰਦਾ ਸੀ । ਉਸ ਦਾ ਮੂੰਹ ਵਟਿਆ ਹੁੰਦਾ ਸੀ ਤੇ ਅੱਖਾਂ ਵਿੱਚ ਰੋਹ ਭਰਿਆ ਹੁੰਦਾ ਸੀ । ਉਹ ਸਕੂਲ ਵਿੱਚ ਅਣਫਿੱਟ ਸਮਝ ਕੇ, ਰਜਮੈਂਟ ਵਿੱਚ ਵਾਪਸ ਘੱਲ ਦਿੱਤਾ ਗਿਆ।

ਮੁੜ ਉਹੀ ਥਾਂ, ਹਜ਼ਾਰਾਂ ਮੌਤਾਂ, ਖੂਨ ਤੇ ਪੀੜਾਂ। ਫਿਰ ਉਸ ਦੀ ਮਸ਼ੀਨਗੰਨ ਉਹਨਾਂ ਦਾ ਕੰਮ ਮੁਕਾਣ ਵਿੱਚ ਜੁੱਟ ਗਈ। ਘਾਹ ਦੀਆਂ ਭਰੀਆਂ ਵਾਂਗ ਲੋਥਾਂ ਡਿੱਗਣ ਲੱਗ ਪਈਆਂ। ਅਸਲ ਵਿੱਚ ਉਸ ਦਾ ਨਿਸ਼ਾਨਾ ਕਮਾਲ ਦਾ ਸੀ । ਮਨੁੱਖੀ ਭੀੜਾਂ ਤੇ ਸੰਕਟ ਦੇ ਦਿਨਾਂ ਵਿੱਚ, ਇਹ ਸਭ ਕਿਸ ਲਈ ਕੀਤਾ ਜਾ ਰਿਹਾ ਸੀ । ਹਰ ਵੇਲੇ ਮੌਤ ਉਸ ਦੇ ਲਾਗੇ ਖਲ੍ਹਤੀ ਜਾਪਦੀ ਸੀ, ਕਿਸ ਵਾਸਤੇ ਗੋਡੇ ਗੋਡੇ ਲਹੂ ਵਗਾਇਆ ਗਿਆ। ਕੀ ਇਹ ਸਭ ਜ਼ਾਰ ਲਈ, ਮਾਤਰ- ਭੂਮੀ ਲਈ ਜਾਂ ਕਿਸੇ ਪੁਰਾਣ ਪੰਥੀ ਵਿਚਾਰਾਂ ਕਰਕੇ ਸੀ । ਉਸ ਆਪਣੇ ਆਪ ਕੋਲੋਂ ਕਦੇ ਇਹੋ ਜਿਹੇ ਸਵਾਲ ਨਹੀਂ ਸਨ ਪੁੱਛੇ ਤੇ ਜਦ ਕਦੇ ਪੁੱਛੇ ਵੀ ਸਨ, ਤਾਂ ਐਵੇਂ ਸਹਿਜ ਸੁਭਾਵਕ ਹੀ ਪੁੱਛ ਲਏ ਸਨ। ਜੋ ਕੁਝ ਉਸ ਨੂੰ ਸਮਝ ਆਈ, ਉਹ ਇਹ ਸੀ ਕਿ ਇਹ ਸਭ ਕੁਝ ਇਕ ਅਫ਼ਸਰ ਬਣਨ ਲਈ ਕੀਤਾ ਜਾ ਰਿਹਾ ਸੀ, ਬਿਲਕੁਲ ਉਂਝ ਹੀ, ਜਿਸ ਤਰ੍ਹਾਂ ਇੱਕ ਦਿਨ ਉਹ ਭੇਡਾਂ ਚਾਰਨ ਮਗਰੋਂ ਸੋਲਜ਼ਮੈਨ ਬਣ ਗਿਆ ਸੀ। ਇੱਕ ਅਫ਼ਸਰ ਬਣਨ ਲਈ ਉਹ ਚੀਖਾਂ ਤੇ ਲਹੂਆਂ ਵਿੱਚ ਗੜੁੱਚ ਆਪਣਾ ਕੰਮ ਕਰੀ ਜਾ ਰਿਹਾ ਸੀ। ਉਹ ਦੰਦ ਪੀਂਹਦਾ, ਮਸ਼ੀਨਗੰਨ ਚਲਾਈ ਜਾ ਰਿਹਾ ਸੀ ਤੇ ਉਸ ਨੂੰ ਬਸ ਏਨਾ ਹੀ ਮਹਿਸੂਸ ਹੁੰਦਾ ਸੀ, ਜਿਉਂ ਆਪਣੇ ਖੇਤ ਵਿੱਚ ਘਾਹ ਕੱਟ ਰਿਹਾ ਹੋਵੇ।

ਦੂਜੀ ਵੇਰ, ਉਸ ਨੂੰ ਅਫ਼ਸਰੀ ਦੇ ਕੋਰਸ ਲਈ ਸਕੂਲ ਭੇਜਿਆ ਗਿਆ। ਅਫ਼ਸਰਾਂ ਦੀ ਬੜੀ ਘਾਟ ਸੀ - ਲੜਾਈ ਵਿੱਚ ਗਿਣਤੀ ਦੇ ਅਫ਼ਸਰ ਹੁੰਦੇ ਸਨ ਤੇ ਕਈ ਵੇਰ, ਸਗੋਂ ਉਸ ਨੂੰ ਕਮਾਂਡਰ ਦਾ ਕੰਮ ਵੀ ਕਰਨਾ ਪੈ ਜਾਂਦਾ ਸੀ, ਪਰ ਉਸ ਨੂੰ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਉਹ ਸਿਪਾਹੀਆਂ ਵਿੱਚੋਂ ਹੀ ਉੱਪਰ ਹੋਇਆ ਸੀ, ਉਹਨਾਂ ਵਾਂਗ ਹੀ ਉਸ ਘਾਲਾਂ ਘਾਲੀਆਂ ਸਨ । ਇਸੇ ਕਰਕੇ ਸਿਪਾਹੀ ਬਿਨਾਂ ਕਿਸੇ ਨਾਂਹ ਨੁੱਕਰ, ਉਸ ਦੀ ਹਰ ਗੱਲ ਮੰਨਣ ਨੂੰ ਤਿਆਰ ਰਹਿੰਦੇ ਸਨ। ਕੀ ਇਹ ਸਭ ਜ਼ਾਰ ਲਈ, ਮਾਤਰ-ਭੂਮੀ ਲਈ ਜਾਂ ਕਿਸੇ ਪੁਰਾਣ ਪੰਥੀ ਵਿਚਾਰਾਂ ਕਰਕੇ ਸੀ ? ਹੋ ਸਕਦਾ ਹੈ। ਪਰ ਇਹ ਸਭ ਦੂਰ ਦੀ ਸੋਚਣੀ ਦੀਆਂ ਗੱਲਾਂ ਸਨ, ਅੰਨ੍ਹੇਰੇ ਵਿੱਚੋਂ ਚਾਨਣ ਲੱਭਣ ਵਾਂਗ । ਜੋ ਇਸ ਵੇਲੇ ਵਕਤ ਦੀ ਮੰਗ ਸੀ, ਉਹ ਸੀ ਅੱਗੇ ਵਧੀ ਜਾਣਾ, ਭਾਵੇਂ ਜੋ ਵੀ ਹੋਵੇ । ਜੇ ਉਹ ਕਿਤੇ ਰੁੱਕ ਜਾਂਦੇ, ਪਿਛੋਂ ਗੋਲੀਆਂ ਨੇ ਉਹਨਾਂ ਨੂੰ ਭੁੰਨ ਛੱਡਿਆ ਹੁੰਦਾ । ਉਹਨਾਂ ਦਾ ਇਸੇ ਵਿੱਚ ਭਲਾ ਸੀ ਕਿ ਆਪਣੇ ਗਠੀਲੇ ਕਿਰਸਾਨ ਆਗੂ ਦੇ ਨਾਲ ਰਲ ਕੇ ਅੱਗੇ ਵਧੀ ਜਾਣ।

ਕਿੰਨਾ ਕਠਿਨ... ਕਿੰਨਾ ਔਖਾ ਸੀ, ਸਕੂਲ ਵਿੱਚੋਂ ਸਿੱਖਣਾ... ਠੀਕ ਗੱਲ ਏ -

53 / 199
Previous
Next