Back ArrowLogo
Info
Profile

ਉਹ ਦੂਰ ਹੋ ਗਿਆ ਸੀ, ਸਾਧਾਰਨ ਜਵਾਨਾਂ ਕੋਲੋਂ ਪਰ੍ਹੇ ਹੋ ਗਿਆ ਸੀ ਤੇ ਇਹਨਾਂ ਕੋਲੋਂ ਦੂਰ ਹੋਣ ਕਰਕੇ, ਉਹ ਅਫਸਰਾਂ ਦੇ ਨੇੜੇ ਵੀ ਨਹੀਂ ਸੀ ਰਿਹਾ। ਇੱਕ ਸਖਣੇਪਨ ਨੇ ਉਸ ਨੂੰ ਘੇਰ ਲਿਆ ਸੀ।

ਅਫ਼ਸਰ ਸਿੱਧੇ ਮੂੰਹ ਉੱਤੇ, "ਕਿਰਸਾਨ", "ਗੰਵਾਰ", "ਘੀਚੜ", ਨਾ ਆਖਦੇ, ਪਰ ਇੱਧਰ ਉਧਰ ਖਾਣੇ ਦੇ ਕਮਰਿਆ ਵਿੱਚ, ਤੰਬੂਆਂ ਵਿੱਚ ਤੇ ਹਰ ਥਾਂ ਜਿੱਥੇ ਤਿੰਨ ਜਾਂ ਚਾਰ ਮੋਢੇ ਉੱਤੇ ਲੱਗੇ ਵੀਤੀਆਂ ਵਾਲੇ ਬੰਦੇ ਖਲ੍ਹਤੇ ਹੁੰਦੇ, ਉਸ ਨੂੰ ਇੱਕ ਇਕਲਾਪਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ। ਪਰ ਜੋ ਕੁਝ ਉਹ ਆਪਣੀ ਜ਼ਬਾਨ ਨਾਲ ਨਹੀਂ ਸਨ ਆਖ ਸਕਦੇ, ਅੱਖਾਂ, ਚਿਹਰਿਆਂ ਤੇ ਸੈਣਤਾਂ ਨਾਲ ਆਖ ਜਾਂਦੇ: "ਇੱਕ ਕਿਰਸਾਨ.... ਕਮੀਨਾ ਘੀਚੜ... ਟੁੱਚਾ ਗੰਵਾਰ ।"

ਉਹ ਦਿਲੋਂ ਉਹਨਾਂ ਨੂੰ ਨਫ਼ਰਤ ਕਰਦਾ ਸੀ । ਉਹਨਾਂ ਕੋਲੋਂ ਉਸ ਨੂੰ ਘਿਣ ਆਉਂਦੀ ਸੀ, ਭਾਵੇਂ ਉੱਪਰੋਂ ਉਹ ਸ਼ਾਂਤ ਹੀ ਦਿੱਸਦਾ ਸੀ । ਉਸ ਉਹਨਾਂ ਕੋਲੋਂ ਤੇ ਜਵਾਨਾਂ ਕੋਲੋਂ ਦੂਰ ਰਹਿਣ ਦੀ ਜੁਦਾਈ ਤੋਂ, ਬੜੇ ਹੌਸਲੇ ਨਾਲ ਲੋਥਾਂ ਵਿੱਚ ਖਲ੍ਹਤੇ, ਆਪਣੇ ਆਪ ਨੂੰ ਬਚਾਈ ਰੱਖਿਆ।

ਤੇ ਅਚਾਨਕ ਸਭ ਕੁਝ ਡਗਮਗਾਉਣ ਲੱਗ ਪਿਆ: ਆਰਮੇਨੀਆ ਦੇ ਪਹਾੜ, ਤੁਰਕਾਂ ਦੇ ਦਸਤੇ, ਸਿਪਾਹੀ, ਜਰਨੈਲ, ਡਰੇ ਸਹਿਮੇ ਚਿਹਰੇ, ਖਾਮੋਸ਼ ਬੰਦੂਕਾਂ ਤੇ ਉੱਚੀਆਂ ਸਿਖਰਾਂ ਉੱਤੇ ਮਾਰਚ ਮਹੀਨੇ ਦੀ ਬਰਫ਼। ਇਉਂ ਲੱਗਦਾ ਸੀ, ਜਿਉਂ ਧਰਤੀ ਪਾਟ ਗਈ ਹੋਵੇ ਤੇ ਇਸ ਪਾੜ ਵਿੱਚੋਂ ਕੋਈ ਅਜੀਬ ਜਿਹੀ ਚੀਜ਼ ਝਲਕਣ ਲੱਗ ਪਈ ਹੋਵੇ, ਕੋਈ ਚੀਜ਼ ਜੋ ਚਰੋਕਣੀ ਉੱਥੇ ਛੁਪੀ ਪਈ ਸੀ, ਜੋ ਅੱਖਾਂ ਤੋਂ ਦੂਰ ਸੀ, ਗਹਿਰਾਈਆਂ ਵਿੱਚ- ਪਰ ਹੈ ਜ਼ਰੂਰ ਸੀ... ਇੱਕ ਸੱਚਾਈ।

ਲੋਕ ਆਏ, ਪਤਲੇ ਦੁਬਲੇ ਚਿਹਰਿਆਂ ਵਾਲੇ, ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਪੀਲੇ ਚਿਹਰੇ, ਜਿਨ੍ਹਾਂ ਇਸ ਮੁਘਾਰ ਨੂੰ ਸਗੋਂ ਹੋਰ ਵੱਡਾ ਕਰ ਦਿੱਤਾ ਤੇ ਇਸ ਵਿੱਚੋਂ ਸਦੀਆਂ ਦੀ ਛੁਪੀ ਨਫ਼ਰਤ ਝਾਕਣ ਲੱਗ ਪਈ । ਸਦੀਆਂ ਦੀ ਜ਼ੋਰ ਜ਼ਬਰਦਸਤੀ, ਸਦੀਆਂ ਦੀ ਵਿਦਰੋਹੀ ਗੁਲਾਮੀ।

ਤੇ ਪਹਿਲੀ ਵੇਰ ਕੋਜੂਖ ਨੂੰ ਆਪਣੇ ਮੋਢੇ ਉੱਤੇ ਲੱਗੇ ਬਿੱਲਿਆਂ ਦਾ ਬੜਾ ਪਛਤਾਵਾ ਹੋਇਆ, ਜਿਨ੍ਹਾਂ ਲਈ ਕਦੇ ਉਸ ਇੰਨੀਆਂ ਔਕੜਾਂ ਝਾਗੀਆਂ ਸਨ । ਉਸ ਨੂੰ ਪਛਤਾਵਾ ਹੋ ਰਿਹਾ ਸੀ ਕਿ ਇਹਨਾਂ ਫੀਤੀਆਂ ਨੇ ਉਸ ਨੂੰ ਕਿਰਤੀਆਂ, ਕਿਰਸਾਨਾਂ ਤੇ ਸਿਪਾਹੀਆਂ ਦਾ ਦੁਸ਼ਮਣ ਬਣਾ ਦਿੱਤਾ ਸੀ।

ਜਦ ਅਕਤੂਬਰ ਦੀ ਗਰਜ ਦਾ ਕਾਂਬਾ ਉਸ ਕੋਲ ਪਹੁੰਚਿਆ, ਤਾਂ ਉਸ ਮੋਢਿਆਂ ਤੋਂ ਫੀਤੀਆਂ ਭਰੇ ਦਿਲ ਨਾਲ ਲਾਹ ਕੇ ਪਰੇ ਸੁੱਟ ਦਿੱਤੀਆਂ। ਉਹ ਸਾਹੋ ਸਾਹ ਹੋਇਆ, ਘਰਾਂ ਨੂੰ ਪਰਤ ਰਹੇ ਸਿਪਾਹੀਆਂ ਦੀ ਅਥਾਹ ਭੀੜ ਵਿੱਚ ਜਾ ਰਲਿਆ ਤੇ ਡੰਗਰਾਂ ਨਾਲ ਤੁਸੇ ਇੱਕ ਟਰੱਕ ਵਿੱਚ ਚੜ੍ਹ ਕੇ ਜਾ ਛੁਪਿਆ। ਉੱਚਾ ਉੱਚਾ ਗਾਉਂਦੇ ਸਿਪਾਹੀ ਭਗੌੜੇ ਅਫ਼ਸਰਾਂ ਨੂੰ ਢੂੰਡਦੇ ਫਿਰ ਰਹੇ ਸਨ।

55 / 199
Previous
Next