Back ArrowLogo
Info
Profile

ਜਿਸ ਵੇਲੇ ਉਹ ਆਪਣੇ ਪਿੰਡ ਪਹੁੰਚਿਆ, ਸਭ ਕੁਝ ਖੇਰੂੰ ਖੇਰੂੰ ਹੋ ਚੁੱਕਾ ਸੀ; ਮਨੁੱਖੀ ਸਬੰਧਾਂ ਵਿੱਚ ਜੋ ਨਵੇਂ ਰਿਸ਼ਤੇ ਕਾਇਮ ਹੋਏ ਸਨ, ਉਸ ਕਰਕੇ ਸਭ ਕੁਝ ਰਲਗੱਡ ਤੇ ਬੇਯਕੀਨਾ ਹੋ ਗਿਆ ਸੀ । ਕਸਾਕ "ਵਿਦੇਸ਼ੀਆਂ" ਨੂੰ ਗਲੇ ਲਾ ਰਹੇ ਸਨ ਤੇ ਅਫ਼ਸਰਾਂ ਨੂੰ ਲੱਭ ਲੱਭ ਕੇ ਪਾਰ ਬੁਲਾਈ ਜਾ ਰਹੇ ਸਨ।

ਕਾਰਖਾਨਿਆਂ ਵਿੱਚੋਂ ਕਿਰਤੀ ਤੇ ਬਾਗੀ ਮਲਾਹ, ਜਿਨ੍ਹਾਂ ਆਪਣੇ ਜਹਾਜ਼ ਪੁੱਠੇ ਕਰ ਛੱਡੇ ਸਨ, ਕੀਊਬਨ ਦਰਿਆ ਦੇ ਕੰਢੇ ਆ ਗਏ। ਉਹਨਾਂ ਦਾ ਆਉਣਾ ਕੀ ਸੀ, ਦੁੱਧ ਨੂੰ ਜਾਗ ਲੱਗ ਗਈ। ਸਾਰੇ ਦਾ ਸਾਰਾ ਇਲਾਕਾ ਹੀ ਉੱਠ ਖਲ੍ਹਤਾ। ਸਾਰੇ ਪਿੰਡਾਂ ਤੇ ਫਾਰਮਾਂ ਵਿੱਚ ਸੋਵੀਅਤ ਸੱਤ੍ਹਾ ਦੀ ਜੈ ਜੈ ਕਾਰ ਹੋ ਗਈ।

ਭਾਵੇਂ ਕੋਜ਼ੂਖ ਨੂੰ ਨਵੇਂ ਨਵੇਂ ਸਿਆਸੀ ਬੋਲ- ਜਮਾਤਾਂ, ਜਮਾਤੀ ਘੋਲ, ਜਮਾਤੀ ਸਬੰਧ- ਦੀ ਏਨੀ ਸਮਝ ਨਹੀਂ ਸੀ ਪੈਂਦੀ, ਪਰ ਜੋ ਕੁਝ ਕਿਰਤੀ ਆਖਦੇ ਸਨ, ਕਿਸੇ ਅੰਦਰਲੀ ਸੂਝ ਸਦਕਾ ਉਹ ਸਮਝ ਲੈਂਦਾ ਸੀ । ਅਫ਼ਸਰਾਂ ਪ੍ਰਤੀ ਉਸ ਦੀ ਘ੍ਰਿਣਾ, ਇਸ ਜਮਾਤੀ ਘੋਲ ਦੀ ਡੂੰਘੀ ਪਛਾਣ ਅੱਗੇ ਫਿੱਕੀ ਪੈ ਗਈ - ਉਸ ਨੂੰ ਮਹਿਸੂਸ ਹੋਇਆ ਕਿ ਅਫ਼ਸਰਾਂ ਦਾ ਕੀ ਕਸੂਰ ਸੀ, ਉਹ ਤਾਂ ਜ਼ਿਮੀਦਾਰਾਂ ਤੇ ਬੁਰਜੂਆ ਦੇ ਭਾੜੇ ਦੇ ਟੱਟੂ ਸਨ।

ਮੋਢੇ ਦੀਆਂ ਫੀਤੀਆਂ ਨੇ, ਜੋ ਉਸ ਏਨੀ ਗੁਸਤਾਖੀ ਨਾਲ ਪ੍ਰਾਪਤ ਕੀਤੀਆਂ ਸਨ, ਉਸ ਨੂੰ ਦਾਗ ਲਾ ਦਿੱਤਾ ਸੀ । ਕਿਰਸਾਨ ਭਾਵੇਂ ਜਾਣਦੇ ਸਨ ਕਿ ਉਹ ਉਹਨਾਂ ਵਿੱਚੋਂ ਹੀ ਇੱਕ ਹੈ, ਪਰ ਫੇਰ ਵੀ ਉਸ ਦੇ ਮੂੰਹ ਵਲ ਵੇਖਣ ਜਿਉਂ ਪੁੱਛ ਰਹੇ ਹੋਣ। ਉਹ ਯੂਕਰੇਨੀਆਂ ਦੀ ਸੇਵਾ ਵਿੱਚ, ਆਪਣਾ ਆਪ ਮਿਟਾ ਕੇ, ਇਸ ਦਾਗ ਨੂੰ ਧੋ ਦੇਣਾ ਚਾਹੁੰਦਾ ਸੀ । ਇਸ ਤਾਂਘ ਵਿੱਚ ਉਸ ਦਾ ਤਨਮਨ ਬਲ ਰਿਹਾ ਸੀ।

ਫਿਰ ਭਾਣਾ ਵਰਤ ਗਿਆ: ਗਰੀਬ ਕਿਰਸਾਨਾਂ ਨੇ ਬੁਰਜੂਆਜ਼ੀ ਦਾ ਖੁਰਾ ਖੋਜ ਮੇਟਣ ਲਈ ਆਪਣੇ ਹੱਥ ਚੁੱਕ ਲਏ, ਇੱਥੋਂ ਤੱਕ ਕਿ ਜਿਸ ਕੋਲ ਦੇ ਪਜਾਮੇ ਵੀ ਸਨ, ਉਸ ਨੂੰ ਵੀ ਉਹਨਾਂ ਏਸੇ ਜਮਾਤ ਵਿੱਚ ਗਿਣ ਲਿਆ। ਉਹਨਾਂ ਘਰੋ ਘਰੀ ਜਾ ਕੇ ਤਲਾਸ਼ੀਆਂ ਲਈਆਂ, ਬੂਹੇ, ਟਰੰਕ, ਜੰਦਰੇ ਭੰਨ ਕੇ ਸਭ ਕੁਝ ਬਾਹਰ ਕੱਢ ਲਿਆ ਤੇ ਆਪੋ ਵਿੱਚ ਵੰਡ ਲਿਆ। ਜੋ ਜਿਸ ਦੇ ਹੱਥ ਆਇਆ, ਉਸ ਉਹੀ ਪਾ ਲਿਆ। ਸਮਾਨਤਾ ਦਾ, ਉਹਨਾਂ ਲਈ ਇਹੀ ਭਾਵ ਸੀ।

ਉਹ ਕੋਜ਼ੂਖ ਦੀ ਗੈਰ ਹਾਜ਼ਰੀ ਵਿੱਚ, ਉਸ ਦੀ ਝੁੱਗੀ ਵਿੱਚ ਗਏ ਤੇ ਉਸ ਦੇ ਸਾਰੇ ਕੱਪੜੇ ਕੱਢ ਲਿਆਂਦੇ। ਜਿਸ ਵੇਲੇ ਉਹ ਆਪਣੀ ਪਾਟੀ ਵਰਦੀ ਵਿੱਚ ਸਿਰ ਉੱਤੇ ਟੁੱਟਾ ਟੋਪ ਤੇ ਪੈਰੀਂ ਪਾਟੇ ਬੂਟ ਪਾਈ ਘਰ ਪਰਤਿਆ, ਤਾਂ ਪਾਣ ਲਈ ਉਸ ਨੂੰ ਕੁਝ ਵੀ ਨਾ ਲੱਭਾ; ਉਸ ਦੀ ਵਹੁਟੀ ਕੋਲ ਵੀ ਇੱਕ ਸਕਰਟ ਹੀ ਰਹਿ ਗਿਆ ਸੀ। ਇਸ ਦੀ ਉਸ ਕੋਈ ਪਰਵਾਹ ਨਾ ਕੀਤੀ; ਸਾਰੀਆਂ ਗੱਲਾਂ ਨੂੰ ਪਿੱਛੇ ਧੱਕ ਕੇ ਇੱਕੋ ਵਿਚਾਰ ਨਾਲ ਉਸ ਦੀ ਸੁਰਤ ਜੁੜੀ ਹੋਈ ਸੀ।

ਇਨਕਲਾਬੀ ਕਿਰਸਾਨਾਂ ਨੇ ਆਪਣੇ ਆਪ ਨੂੰ ਕਸਾਕਾਂ ਦੀ ਬਰੋਬਰੀ ਉੱਤੇ ਲਿਆਉਣਾ ਸ਼ੁਰੂ ਕਰ ਦਿੱਤਾ । ਪਰ ਜਦ ਜ਼ਮੀਨਾਂ ਦੇ ਵੰਡਾਰੇ ਦੀ ਗੱਲ ਪੇਸ਼ ਆਈ- ਕੀਊਬਾਈ

56 / 199
Previous
Next